ਜਲੰਧਰ, 27 ਅਗਸਤ (ਕਬੀਰ ਸੌਂਧੀ) : ਸ . ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਪੀ ਓ ਨੂੰ ਫੜਨ ਸਬੰਧੀ ਚਲਾਈ ਮੁਹਿੰਮ ਅਤੇ ਦਿਸ਼ਾ ਨਿਰਦੇਸ਼ ਤਹਿਤ ਸ੍ਰੀਮਤੀ ਪ੍ਰਿਅੰਗਿਆ ਜੈਨ 8, ਏ.ਡੀ.ਸੀ.ਪੀ. ਸਿਟੀ 2 ਕਮਿਸ਼ਨਰੇਟ ਜਲੰਧਰ, ਸ੍ਰੀ ਬਬਨਦੀਪ ਸਿੰਘ ਏ.ਸੀ.ਪੀ. ਸਬ ਡਵੀਜ਼ਨ ਤੋਂ ਕੰਨਟੋਨਮੈਂਟ ਜਲੰਧਰ ਜੀ ਦੀ ਅਗਵਾਈ ਹੇਠ ਇੰਸ ਅਜਾਇਬ ਸਿੰਘ ਨੰ : 225/10 ਮੁੱਖ ਅਫਸਰ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ ASI ਅਜੇ ਕੁਮਾਰ ਸਮੇਤ ਪੁਲਿਸ ਪਾਰਟੀ ਬਰਾਏ ਨਾਕਾਬੰਦੀ ਬਾ ਚੈਕਿੰਗ ਭੈੜੇ ਤੇ ਸ਼ੱਕੀ ਪੁਰਸ਼ਾਂ ਦੇ ਸਬੰਧੀ ਵਿੱਚ 66 ਫੁੱਟੀ ਰੋਡ ਨੇੜੇ ਜਲੰਧਰ ਹਾਈਟਸ -2 ਮੌਜੂਦ ਸੀ
ਕਿ ਕ੍ਰਿਸ਼ਨਾ ਚੰਦ ਮਹਿਤੋ ਪੁੱਤਰ ਰਘੂਵਰੀ ਮਹਿਤੋ ਵਾਸੀ ਪਿੰਡ ਦੋਸਤਿਆ ਖੇੜ ਪਾਹਾੜੀ ਵਾਰਡ ਨੰ : 7 ਬਲਾਕ ਪੂਰਨੀਆ ਦੋਸਤੀ ਮੁਹੰਮਦਪੁਰ ਜਿਲ੍ਹਾਂ ਸ਼ਿਊਹਾਰ ਸਟੇਟ ਬਿਹਾਰ ਹਾਲ ਕਿਰਾਏਦਾਰ ਸੰਦੀਪ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਕਾਦੀਆਵਾਲੀ ਥਾਣਾ ਸਦਰ ਜਲੰਧਰ ਨੇ ਬਿਆਨ ਦਿੱਤਾ ਕਿ ਉਹ ਮਿਹਨਤ ਮਜਦੂਰੀ ਕਰਦਾ ਹੈ ਮਿਤੀ 26.08.2022 ਨੂੰ ਸਮਾ ਕਰੀਬ 07.00 ਪੀ.ਐਮ ਵਜੇ ਪਿੰਡ ਕਾਦੀਆਵਾਲੀ ਤੋਂ ਜਲੰਧਰ ਹਾਈਟਸ -2 ਵੱਲ ਪੈਦਲ ਜਾ ਰਿਹਾ ਸੀ ਅਤੇ ਉਸ ਕੋਲ ਉਸਦਾ ਮੋਬਾਇਲ ਫੋਨ REDMI NOTE – 11 ਰੰਗ ਸਕਾਈ ਬਲੂ ਸੀ ਉਸ ਪਾਸ ਕੋਈ ਨਾ – ਮਾਲੂਮ ਵਿਅਕਤੀ ਜੋ ਬਾਈਸਾਈਕਲ ਰੰਗ ਕਾਲਾ ਪਰ ਸਵਾਰ ਹੋ ਕੇ ਆਇਆ ਜਿਸਨੇ ਪਿਛੇ ਕੋਈ ਨੁਕੀਲੀ ਚੀਜ ਫੜੀ ਸੀ ਜੋ ਮੁਦਈ ਮੁਕੱਦਮਾ ਨੂੰ ਡਰਾ ਧਮਕਾ ਕੇ ਉਸ ਪਾਸੋਂ ਉਕਤ ਮੋਬਾਇਲ ਖੋਹ ਕੇ ਫਰਾਰ ਹੋ ਗਿਆ।
ਜਿਸਤੇ 126 ਮਿਤੀ 26.08.22 ਅ / ਧ 379 – ਬੀ ਅਤੇ 411 ਭਦ ਥਾਣਾ ਸਦਰ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਜੋ ਦੋਰਾਨੇ ਤਫਤੀਸ਼ ਗੁਰਪ੍ਰੀਤ ਰਾਮ ਉਰਫ ਪੀਤਾ ਪੁੱਤਰ ਹਰੀਪਾਲ ਵਾਸੀ ਪਿੰਡ ਕਾਦੀਆਵਾਲੀ ਥਾਣਾ ਸਦਰ ਜਲੰਧਰ ਪਾਸੋਂ ਖੋਹ ਕੀਤਾ ਮੋਬਾਇਲ REDMI NOTE – 11 ਰੰਗ ਸਕਾਈ ਬਲੂ ਬ੍ਰਾਮਦ ਕੀਤਾ ਗਿਆ ਹੈ, ਇਸ ਤੋਂ ਇਲਾਵਾ ਮੁਕੱਦਮਾ ਵਿੱਚ ਇਕ ਹੋਰ ਮੋਬਾਇਲ VIVO ਰੰਡ ਡਾਰਕ ਬਲੂ , ਨੁਕੀਲਾ ਪੇਸ਼ਕਸ , ਇਕ ਬਾਈਸਾਈਕਲ ਰੰਗ ਕਾਲਾ ਬ੍ਰਾਮਦ ਕੀਤਾ ਗਿਆ ਹੈ।