ताज़ा खबरपंजाब

ਥਾਣਾ ਪਤਾਰਾ ਦੀ ਪੁਲਿਸ ਵੱਲੋ ਰੇਡ ਕਰਨ ਗਈ ਪੁਲਿਸ ਪਾਰਟੀ ‘ਤੇ ਹਮਲਾ ਕਰਨ ਵਾਲੇ 3 ਦੋਸ਼ੀ ਗ੍ਰਿਫਤਾਰ , ਬਾਕੀ 3 ਦੋਸ਼ੀਆਂ ਦੀ ਭਾਲ ਜਾਰੀ

ਜਲੰਧਰ, 21 ਮਈ (ਕਬੀਰ ਸੌਂਧੀ) : ਡਾ. ਅੰਕੁਰ ਗੁਪਤਾ IPS, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ IPS, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਸੁਮਿਤ ਸੂਦ, ਪੀ.ਪੀ.ਐਸ, DSP ਸਬ ਡਵੀਜਨ ਆਦਮਪੁਰ ਜੀ ਦੀ ਅਗਵਾਈ ਹੇਠ ਇੰਸ: ਬਲਜੀਤ ਸਿੰਘ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਨੇ ਮਿਤੀ 20.05.2024 ਨੂੰ ਰੇਡ ਕਰਨ ਗਈ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਪਰ ਹਮਲਾ ਕਰਨ ਵਾਲੇ ਕੁੱਲ 6 ਦੋਸ਼ੀਆਨ ਵਿੱਚੋ 3 ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

 

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਮਿਤ ਸੂਦ, ਪੀ.ਪੀ.ਐਸ, DSP ਸਬ ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਕੱਲ ਮਿਤੀ 20.05.2024 ਨੂੰ ਇੰਸ: ਬਲਜੀਤ ਸਿੰਘ ਮੁੱਖ ਅਫਸਰ ਥਾਣਾ ਪਤਾਰਾ ਸਮੇਤ ਪੁਲਿਸ ਪਾਰਟੀ ਦੇ ਮਾੜੇ ਅਨਸਰਾਂ, ਨਸ਼ਾ ਤਸਕਰਾਂ ਤੇ ਨਸ਼ਾ ਵੇਚਣ ਵਾਲੇ ਮਾੜੇ ਵਿਅਕਤੀਆ ਦੀ ਚੈਕਿੰਗ ਸੰਬੰਧੀ ਪਿੰਡ ਪਤਾਰਾ ਮੌਜੂਦ ਸੀ ਕਿ ਮੁੱਖਬਰ ਨੇ ਇਤਲਾਹ ਦਿੱਤੀ ਕਿ 1. ਤਰਲੋਕ ਲਾਲ ਉਰਫ ਹਰਮਨ ਸੰਧੂ ਉਰਫ ਸੋਨੂੰ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਪਤਾਰਾ, 2. ਗਗਨਦੀਪ ਪੁੱਤਰ ਲੇਟ ਕੁਲਵੰਤ ਸਿੰਘ, 3. ਹਰਮਨਜੋਤ ਸਿੰਘ ਪੁੱਤਰ ਲੇਟ ਕੁਲਵੰਤ ਸਿੰਘ ਵਾਸੀਆਨ ਪਤਾਰਾ, 4. ਗੁਰਜੀਤ ਸਿੰਘ ਉਰਫ ਜੀਤਾ ਪੁੱਤਰ ਜੀਵਨ ਲਾਲ ਵਾਸੀ ਦਾਦੂ ਪੱਤੀ ਪਤਾਰਾ, 5. ਸੰਦੀਪ ਕੁਮਾਰ ਉਰਫ ਸ਼ੀਪਾ ਪੁੱਤਰ ਮਹਿੰਦਰਪਾਲ ਵਾਸੀ ਪਤਾਰਾ,6. ਪਰਗਟ ਸਿੰਘ ਉਰਫ ਸੋਨੂੰ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਾਨ ਨੰਬਰ 309 ਨਿਊ ਜੋਗਿੰਦਰ ਨਗਰ ਥਾਣਾ ਰਾਮਾਮੰਡੀ ਦੇ ਨਾਲ ਤਰਲੋਕ ਲਾਲ ਉਰਫ ਹਰਮਨ ਸੰਧੂ ਉਰਫ ਸੋਨੂੰ ਦੇ ਘਰ ਅੰਦਰ ਬੈਠ ਕੇ ਨਸ਼ਾ ਕਰ ਰਹੇ ਹਨ ਅਤੇ ਇਹ ਭੋਲੇ ਭਾਲੇ ਨੌਜਵਾਨ ਬੱਚੇ ਬੱਚੀਆਂ ਨੂੰ ਨਸ਼ੇ ਦੀ ਲਤ ਲਗਾਉਂਦੇ ਹਨ। ਜੋ ਇਸ ਸਮੇ ਵੀ ਆਪਣੇ ਮਕਾਨ ਵਿਚ ਨਸ਼ਾ ਕਰ ਰਹੇ ਹਨ।

 

ਜੋ ਇਤਲਾਹ ਮਿਲਣ ਤੇ ਇਕਦਮ ਸਮਾ ਘੱਟ ਹੋਣ ਕਰਕੇ ਅਤੇ ਬਕੂਏ ਵਾਲੀ ਥਾਂ ਬਿੱਲਕੁੱਲ ਨਜਦੀਕ ਹੋਣ ਕਰਕੇ ਪੁਲਸ ਪਾਰਟੀ ਤਰਲੋਕ ਲਾਲ ਉਰਫ ਹਰਮਨ ਸੰਧੂ ਉਰਫ ਸੋਨੂੰ ਦੇ ਮਕਾਨ ਰਿਹਾਇਸ਼ੀ ਘਰ ਪੁੱਜੀ ਜੋ ਅਜੇ ਅਸੀ ਦਰਵਾਜਾ ਖੜਕਾ ਹੀ ਰਹੇ ਸੀ ਇਨੇ ਵਿਚ ਤਰਲੋਕ ਲਾਲ ਉਰਫ ਹਰਮਨ ਸੰਧੂ ਉਰਫ ਸੋਨੂੰ ਅੰਦਰੋ ਖੰਡਾ ਨੁਮਾ ਤਲਵਾਰ ਲੈ ਕੇ ਆਇਆ, ਜਿਸਨੇ ਤਲਵਾਰ ਦੇ ਵਾਰ ਸਿਧੇ ਪੁਲਿਸ ਕਰਮਚਾਰੀਆਂ ਨੂੰ ਜਾਨੋ ਮਾਰ ਦੇਣ ਦੀ ਨੀਅਤ ਨਾਲ ਕੀਤੇ ਅਤੇ ਜਿਸ ਨਾਲ ਸੀਨੀਅਰ CT ਜਸਵੀਰ ਸਿੰਘ 1760 ਦੇ ਖੱਬੀ ਅੱਖ ਦੇ ਥੱਲੇ ਅਤੇ ਸਿਰ ਦੇ ਉਪਰ ਖੱਬੇ ਪਾਸੇ ਅਤੇ ਖੱਬੀ ਬਾਂਹ ਪਰ ਗੰਭੀਰ ਸੱਟਾਂ ਲੱਗੀਆਂ, ਜੋ ਫਿਰ ਉਕਤ ਹਰਮਨਜੋਤ ਸਿੰਘ ਨੇ ਇਨੇ ਵਿਚ ਹੀ ਕਮਰੇ ਵਿਚੋ ਨਿਕਲ ਕੇ ਪੋੜੀਆ ਪਰ ਚੜ ਕੇ ਉਪਰੋ ਦੀ ਸਾਡੇ ਵੱਲ ਸਿਧੀਆ ਇੱਟਾ ਵਰਾਉਣੀਆਂ ਸ਼ੁਰੂ ਕਰ ਦਿਤੀਆਂ ਜੋ ਇਕ ਇੱਟ HC ਬਰਜਿੰਦਰਪਾਲ 103 ਦੇ ਮੂੰਹ ਤੇ ਲੱਗੀ ਜਿਸ ਨਾਲ ਉਸਦੇ ਕਾਫੀ ਸੱਟ ਲੱਗੀ। ਜੋ ਤਰਲੋਕ ਲਾਲ ਉਰਫ ਹਰਮਨ ਸੰਧੂ ਉਰਫ ਸੋਨੂੰ ਅਤੇ ਉਸਦੇ ਨਾਲ ਬਾਕੀ ਦੇ ਸਾਥੀਆਂ ਨੂੰ ਪੁਲਿਸ ਪਾਰਟੀ ਪਰ ਇੱਟਾਂ ਰੋੜਿਆਂ ਦਾ ਮੀਹ ਵਰਾ ਦਿਤਾ ਅਤੇ ਪੁਲਿਸ ਨੂੰ ਗਾਲਾ ਦਿੰਦੇ ਹੋਏ ਮੋਕਾ ਤੇ ਆਪਣੇ ਹਥਿਆਰਾਂ ਸਮੇਤ ਨੇੜੇ ਲੱਗਦੇ ਘਰਾਂ ਦੀ ਛੱਤਾਂ ਨੂੰ ਟੱਪ ਕੇ ਫਰਾਰ ਹੋ ਗਏ।

 

ਜਿਸਤੇ ਉਕਤਾਨ ਦੋਸ਼ੀਆਨ ਖਿਲਾਫ ਮੁੱਕਦਮਾ ਨੰ. 22 ਮਿਤੀ 20.05.2024 ਅ/ਧ 307/353/186/332/148/149 ਭ:ਦ: ਥਾਣਾ ਪਤਾਰਾ ਦਰਜ ਰਜਿਸਟਰ ਕਰਕੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਰੇਡ ਪਾਰਟੀਆਂ ਤਿਆਰ ਕਰਕੇ ਦੋਸ਼ੀਆਨ ਦੀ ਭਾਲ ਸ਼ੁਰੂ ਕੀਤੀ ਗਈ। ਜੋ ਦੌਰਾਨੇ ਤਫਤੀਸ਼ ਉਸ ਦਿਨ ਕੱਲ ਮਿਤੀ 20.05.2024 ਨੂੰ ਮੁੱਕਦਮਾ ਹਜਾ ਵਿੱਚ ਦੋਸ਼ੀਆਨ 1. ਹਰਮਨਜੋਤ ਸਿੰਘ, 2. ਗੁਰਜੀਤ ਸਿੰਘ ਉਰਫ ਜੀਤਾ, 3. ਪਰਗਟ ਸਿੰਘ ਉਰਫ ਸੋਨੂੰ ਉਕਤਾਨ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਜਿਹਨਾ ਨੂੰ ਅੱਜ ਮਿਤੀ 21.05.2024 ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। ਬਾਕੀ 3 ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਵਲੋ ਰੇਡ ਕੀਤੇ ਜਾ ਰਹੇ ਹਨ।

Related Articles

Leave a Reply

Your email address will not be published.

Back to top button