क्राइमताज़ा खबरपंजाब

ਥਾਣਾ ਡਵੀਜ਼ਨ ਨੰ. 7 ਦੀ ਪੁਲਿਸ ਨੇ ਚੋਰੀ ਕੀਤੀਆਂ 3 LED TV ਸਮੇਤ 1 ਚੋਰ ਨੂੰ ਕੀਤਾ ਗ੍ਰਿਫਤਾਰ

ਜਲੰਧਰ, 27 ਜੁਲਾਈ (ਧਰਮਿੰਦਰ ਸੌਂਧੀ) : ਸ਼੍ਰੀ ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਪਰ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਹਰਪਾਲ ਸਿੰਘ P.P.S ਵਧੀਕ ਡਿਪਟੀ ਕਮਿਸ਼ਨਰ ਸਿਟੀ -2 ਜਲੰਧਰ ਜੀ ਦੀ ਹਦਾਇਤ ਅਨੁਸਾਰ ਮਿਸ ਖੁਸ਼ਬੀਰ ਕੌਰ PPS ACP ਮਾਡਲ ਟਾਊਨ ਜਲੰਧਰ ਅਤੇ INSP ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 7 ਜਲੰਧਰ ਨੇ ਇੱਕ ਚੋਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਘਰ ਵਿੱਚੋ ਚੋਰੀ ਕੀਤੀਆਂ 3 LED TV ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 26.07.2022 ਨੂੰ ASI ਹਰਦੀਪ ਕੁਮਾਰ 2662 ਪਾਸ ਗਗਨਦੀਪ ਸਿੰਘ ਬੇਦੀ ਪੁੱਤਰ ਪਰਦੀਪ ਸਿੰਘ ਬੇਦੀ ਵਾਸੀ ਮਕਾਨ ਨੰਬਰ 273 ਨਿਊ ਕਲਗੀਧਰ ਐਵੀਨਿਊ ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 24.07.2022 ਨੂੰ ਵਕਤ ਕਰੀਬ 10:45 PM ਵਜੇ ਉਹ ਪਰਿਵਾਰ ਸਮੇਤ ਕੋਠੀ ਨੂੰ ਤਾਲਾ ਲਗਾ ਕੇ ਬਾਹਰ ਹੋਟਲ ਵਿੱਚ ਖਾਣਾ ਖਾਣ ਚਲੇ ਗਿਆ ਸੀ ਜਦ ਵਕਤ ਕਰੀਬ 01:30 AM ਵਜੇ ਘਰ ਵਾਪਸ ਆਏ ਦੇਖਿਆ ਕਿ ਉਸ ਦੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਕੋਈ ਨਾ ਮਲੂਮ ਵਿਅਕਤੀ ਘਰ ਵਿੱਚੋ 3 LED TV , ਚਾਂਦੀ ਦੀਆ ਪਲੇਟਾ , ਚਾਂਦੀ ਦੇ ਗਲਾਸ ਇੱਕ ਕਟੋਰੀ ਅਤੇ ਹੋਰ ਸਮਾਨ ਚੌਰੀ ਕਰਕੇ ਲੈ ਗਏ ਹਨ।ਜਿਸਤੇ ASI ਹਰਦੀਪ ਕੁਮਾਰ ਵੱਲੋ ਮੁਕੱਦਮਾ ਨੰਬਰ 139 ਮਿਤੀ 26.07.2022 ਜੁਰਮ 379,34 IPC ਥਾਣਾ ਡਵੀਜ਼ਨ ਨੰਬਰ 7 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਦੌਰਾਨੇ ਤਫਤੀਸ਼ ASI ਹਰਦੀਪ ਕੁਮਾਰ 2662 ਮੁਕੱਦਮਾ ਵਿੱਚ ਇੱਕ ਦੋਸ਼ੀ ਮੰਗਲੂ ਪੁੱਤਰ ਰਾਮ ਮੋਖਲ ਵਾਸੀ ਪਿੰਡ ਸਿਰਸਾ ਕਲਾ ਤਹਿਸੀਲ ਵਿਸ਼ਮਾ ਥਾਣਾ ਵਿਸ਼ਮਾ ਜਿਲਾ ਸੀਤਾਪੁਰ UP ਹਾਲ ਪਲਾਟ 402 ਕਲਗੀਧਰ ਐਵੀਨਿਊ ਜਲੰਧਰ ਨੂੰ ਮਿਤੀ 26.07.2022 ਨੂੰ ਗ੍ਰਿਫਤਾਰ ਕਰਕੇ 3 LED TV ਬਰਾਮਦ ਕੀਤੇ। ਦੋਸ਼ੀ ਮੰਗਲੂ ਪੁੱਤਰ ਰਾਮ ਮੋਖਲ ਉਕਤ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਪਾਸੋਂ ਚੋਰੀ ਹੋਏ ਬਾਕੀ ਸਮਾਨ ਤੋਂ ਇਸ ਵਾਰਦਾਤ ਵਿੱਚ ਇਸਦੇ ਬਾਕੀ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published.

Back to top button