ਅੰਮ੍ਰਿਤਸਰ, 03 ਅਗਸਤ (ਸੁਖਵਿੰਦਰ ਬਾਵਾ) : ਐਸ.ਐਸ.ਪੀ ਸਾਹਿਬ ਸ੍ਰੀ ਚਰਨਜੀਤ ਸਿੰਘ IPS ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ DSP ਸ੍ਰੀ ਸੁਵਿੰਦਰਪਾਲ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਖਲਚੀਆ SI ਬਿਕਰਮਦੀਪ ਸਿੰਘ ਸਮੇਤ ਫੋਰਸ ਥਾਣਾ ਖਲਚੀਆ ਵੱਲੋ ਮੁਕੱਦਮਾ ਨੰਬਰ 86 ਮਿਤੀ 25.07.24 ਜੁਰਮ 304 BNS ਥਾਣਾ ਖਲਚੀਆ ਵਿੱਚ ਦੋਸੀ ਜਸਪਾਲ ਸਿੰਘ ਉਰਫ ਨਿੱਕੂ ਪੁੱਤਰ ਕੁਲਵੰਤ ਸਿੰਘ ਵਾਸੀ ਕੋਟ ਖਹਿਰਾ ਥਾਣਾ ਤਰਸਿੱਕਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਵਿੰਦਰ ਸਿੰਘ ਉਰਫ ਗੀਟਾ ਵਾਸੀ ਕੋਟ ਖਹਰਾ ਨੂੰ ਮਿਤੀ 03.08.24 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਸੀਆ ਪਾਸੋ ਖੋਹ ਕੀਤਾ ਗਿਆ ਮੋਬਾਇਲ ਫੋਨ ਅਤੇ ਦਾਤਰ ਬ੍ਰਾਮਦ ਕੀਤਾ ਗਿਆ।
ਇਸੇ ਤਰਾਂ ਮੁਕੱਦਮਾ ਨੰ. 92 ਮਿਤੀ 02.08.24 ਜੁਰਮ 125, 352 (2), 115 (2), 3 (5), BNS 25 Arm Act ਥਾਣਾ ਖਲਚੀਆਂ ਵਿੱਚ ਲੋੜਿੰਦਾ ਦੋਸ਼ੀ ਸੁਰਜੀਤ ਸਿੰਘ ਉਰਫ ਨਿੱਕਾ ਪੁੱਤਰ ਸੁਖਦੇਵ ਸਿੰਘ ਵਾਸੀ ਭੋਰਸੀ ਰਾਜਪੂਤਾ ਨੂੰ ਮਿਤੀ 03.08.24 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੋਸੀ ਪਾਸੋ ਇੱਕ ਪਿਸਟਲ 32° ਸਮੇਤ ਮੈਗਜ਼ੀਨ ਤੇ 02 ਜਿੰਦਾ ਰੋਦ ਬ੍ਰਾਮਦ ਕੀਤੇ ਗਏ ਹਨ। ਦੋਸੀਆ ਨੂੰ ਕੱਲ ਮਿਤੀ 04.08.24 ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ। ਮੁਕੱਦਮਿਆ ਦੀ ਤਫਤੀਸ ਜਾਰੀ ਹੈ।