ਅੰਮ੍ਰਿਤਸਰ/ਜੰਡਿਆਲਾ, 29 ਦਸੰਬਰ (ਕੰਵਲਜੀਤ ਸਿੰਘ ਲਾਡੀ ) : ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਸ੍ਰੀ ਰਸ਼ਪਾਲ ਸਿੰਘ DCP/INV., ਸ਼੍ਰੀ ਹਰਜੀਤ ਸਿੰਘ ਧਾਲੀਵਾਲ ADCP City-1, ਸ੍ਰੀ ਸੰਜੀਵ ਕੁਮਾਰ ACP Licensing & Security ਦੇ ਦਿਸਾ ਨਿਰਦੇਸਾਂ ਤੇ ਸਬ ਇੰਸਪੈਕਟਰ ਨਿਸ਼ਾਨ ਸਿੰਘ ਮੁੱਖ ਅਫਸਰ, ਥਾਣਾ ਕੋਟ ਖਾਲਸਾ, ਦੀ ਅਗਵਾਈ ਹੇਠ ਦੌਮਰਾਨੇ ਨਾਕਾਬੰਦੀ ਐਸ.ਆਈ. ਸੁਲੱਖਣ ਸਿੰਘ ਨੂੰ ਮੁਖਬਰੀ ਤੇ ਅੰਮ੍ਰਿਤਸਰ ਸ਼ਹਿਰ ‘ਚ ਹੋ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਲੋੜੀਂਦੇ ਦੋਸ਼ੀ ਦੀਪਕ ਕੁਮਾਰ ਪੁੱਤਰ ਚੰਦਰਕਾ ਪ੍ਰਸ਼ਾਦ ਅਤੇ ਗੁਰਬਜੀਤ ਸਿੰਘ ਉਰਫ ਅਜੇ ਕਿਸੇ ਵਾਰਦਾਤ ਦੀ ਫਿਰਾਕ ‘ਚ ਇਲਾਕੇ ਵਿੱਚ ਘੁੰਮ ਰਹੇ ਹਨ। ਜਿਸਤੇ ਮੁੱਖ ਅਫਸਰ ਥਾਣਾ ਕੋਟ ਖਾਲਸਾ ਨੇ ਵਿਉਂਤ ਬੰਦੀ ਨਾਲ ਘੇਰਾਬੰਦੀ ਕਰਕੇ ਦੀਪਕ ਕੁਮਾਰ ਅਤੇ ਗੁਰਬਜੀਤ ਸਿੰਘ ਉਰਫ ਅਜੇ ਨੂੰ ਆਦਰਸ਼ ਨਗਰ ਬੋਹੜ ਦੇ ਨੇੜਿਉ ਕਾਬੂ ਕੀਤਾ ਹੈ।
ਇਹਨਾਂ ਪਾਸੋਂ ਉਕਤ ਮੁਕੱਦਮੇ ਵਿੱਚ ਖੋਹ ਕੀਤਾ ਮੋਬਾਇਲ ਰੈਡਮੀ-9 ਪਾਵਰ ਅਤੇ ਵਾਰਦਾਤ ਦੌਰਾਨ ਵਰਤਿਆ ਮੋਟਸਾਈਕਲ ਨੰਬਰੀ PB-02-BF-2972 ਬ੍ਰਾਮਦ ਕੀਤਾ ਗਿਆ ਹੈ । ਮੁਕੱਦਮਾਂ ਨੰ 454 ਜੁਰਮ 379 -B ਆਈ.ਪੀ.ਸੀ ਥਾਣਾ ਇਸਲਾਮਾਬਾਦ ਵਿਚ ਰਜਿਸਟਰ ਹੋੲਆ ਹੈ।ਇਹਨਾਂ ਨੂੰ ਗ੍ਰਿਫ਼ਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾਂ ਹੈ।