ताज़ा खबरपंजाब

ਤੇਜਬੀਰ ਵੱਲੋਂ ਸੋਨ ਤਗ਼ਮਾ ਜਿੱਤਣ ਤੇ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ : ਥਿੰਦ

ਅੰਮ੍ਰਿਤਸਰ 03 ਮਾਰਚ ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਮੈਲਬੌਰਨ ਵਿੱਚ ਵਰਲਡ ਪਾਵਰ ਲਿਫਟਿੰਗ ਐਸੋਸੀਏਸ਼ਨ ਵਲੋਂ ਬੀਤੇ ਦਿਨੀ ਕਰਵਾਏ ਗਏ ਬੈਂਚ ਪ੍ਰੈਸ ਮੁਕਾਬਲਿਆਂ ਵਿੱਚ ਪੰਜਾਬੀ ਨੌਜਵਾਨ ਤੇਜਬੀਰ ਸਿੰਘ ਰਾਣਾ ਰੌਕ ਨੇ ਆਪਣੀ ਭਰਵੀ ਮੇਹਨਤ ਦੇ ਬਲ ਤੇ ਸੋਨ ਤਗਮਾ ਹਾਸਲ ਕਰਨ ਤੇ ਅੰਮਿ੍ਤਸਰ ਵਾਸੀਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਤੇਜਬੀਰ ਦੇ ਸਾਥੀ ਹਰਪਾਲ ਸਿੰਘ ਥਿੰਦ , ਸੁੱਚਾ ਸਿੰਘ ਰੰਧਾਵਾ, ਪਰਮੀਤ ਸਿੰਘ, ਪਵਨਪ੍ਰੀਤ ਸਿੰਘ ਆਦਿ ਨੇ ਕੀਤਾ ।ਉੱਨਾਂ ਦੱਸਿਆ ਕਿ ਵੱਖ ਵੱਖ ਦੇਸ਼ਾਂ ਤੋਂ ਆਏ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ ਤੇਜਬੀਰ ਸਿੰਘ ਨੇ ਚੈਂਪੀਅਨਸ਼ਿਪ ਦੀ ਮਾਸਟਰ ਸ਼ਰੇਣੀ ਦੇ ਹੋਏ ਇਸ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤ ਸਮੁੱਚੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਤੇਜਬੀਰ ਦੀ ਜਿੱਤ ਦੀ ਖੁਸ਼ੀ ਮੌਕੇ ਮੂੰਹ ਮਿੱਠਾ ਕਰਾਉਦੇ ਹੋਏ ਰਾਣਾ ਦੇ ਜਿੰਮ ਵਿਖੇ ਹਰਪਾਲ ਸਿੰਘ ਥਿੰਦ ਹੈੱਡ ਕੋਚ ਸੁੱਚਾ ਸਿੰਘ ਰੰਧਾਵਾ, ਪਰਮੀਤ ਸਿੰਘ, ਪਵਨਪ੍ਰੀਤ ਸਿੰਘ ਨਾਲ ਸਾਥੀ

ਭਾਰਤ ਸਰਕਾਰ ਵੱਲੋਂ ਇਸ ਮੁਕਾਬਲੇ ਲਈ ਤੇਜਬੀਰ ਸਿੰਘ ਦੀ ਚੋਣ ਕੀਤੀ ਗਈ ਸੀ, ਜਿਸ ਤਹਿਤ ਇਸ ਨੌਜਵਾਨ ਨੇ ਪੰਜਾਬ ਤੋਂ ਆ ਕੇ ਚੈਂਪੀਅਨਸ਼ਿਪ ਜਿੱਤ ਕੇ ਜੇਤੂ ਤਗ਼ਮਾ ਦੇਸ਼ ਦੀ ਝੋਲੀ ਪਾਇਆ। ਪੰਜਾਬ ਦੇ ਜਿਲਾ ਅਮ੍ਰਿਤਸਰ ਦੇ ਰਹਿਣ ਵਾਲੇ ਇਸ ਨੌਜਵਾਨ ਦੇ ਸਾਥੀਆਂ ਨੇ ਇਸ ਮੌਕੇ ਖੁਸ਼ੀ ਸ਼ਾਂਝੀ ਕਰਦਿਆਂ ਕਿਹਾ ਉੱਨਾਂ ਨੂੰ ਮਾਣ ਹੈ ।ਕਿ ਉਹ ਆਪਣੀ ਮੇਹਨਤ ਇਸੇ ਤਰਾਂ ਜਾਰੀ ਰੱਖਣਗੇ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਵਿਚ ਪਾਉਣਗੇ। ਰਾਣਾ ਦੀ ਨੌਜਵਾਨਾਂ ਨੂੰ ਅਪੀਲ ਹੈ ।ਕਿ ਉਹ ਨਸਿਆਂ ਤੋਂ ਦੂਰ ਰਹਿਣ ਅਤੇ ਆਪਣੀ ਮੇਹਨਤ ਅਤੇ ਲਗਨ ਨਾਲ ਖੇਡਾਂ ਵਿਚ ਨਾਮ ਚਮਕਾਉਣ। ਤੇਜਬੀਰ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ। ਉਹ ਮਿਹਨਤੀ ਖਿਡਾਰੀਆਂ ਦੀ ਬਾਂਹ ਫੜਨ ਲਈ ਅੱਗੇ ਆਵੇ। ਸੋਨ ਤਗਮਾ ਜਿੱਤਣ ਤੇ ਇਸ ਨੌਜਵਾਨ ਨੂੰ ਚਾਰ ਚੁਫੇਰਿਓ ਵਧਾਈਆਂ ਮਿਲ ਰਹੀਆਂ ਹਨ।

Related Articles

Leave a Reply

Your email address will not be published.

Back to top button