ਬਾਬਾ ਬਕਾਲਾ ਸਾਹਿਬ, 22 ਜੁਲਾਈ (ਸੁਖਵਿੰਦਰ ਸਿੰਘ ਗਿੱਲ) : ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਜ ਤਾਲਮੇਲ ਕਮੇਟੀ ਪੰਜਾਬ ਦੇ ਆਦੇਸ਼ ਤੇ ਤਹਿਸੀਲ ਬਾਬਾ ਬਕਾਲਾ ਸਾਹਿਬ ਵਿਖੇ ਤਰਸੇਮ ਸਿੰਘ ਫੱਤੂਭੀਲਾ ਤਹਿਸੀਲ ਪ੍ਰਧਾਨ ਦੀ ਅਗਵਾਈ ਹੇਠ 11 ਵਜੇ ਸਵੇਰ ਤੋਂ ਲੈ ਕੇ 2 ਵਜੇ ਦੁਪਹਿਰ ਤੱਕ ਧਰਨਾ ਅੱਜ ਵੀ ਜਾਰੀ। ਧਰਨੇ ਵਿੱਚ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਪਿਟ ਸਿਆਪਾ ਹੋਇਆ । ਇਸ ਧਰਨੇ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਗਰ ਜਥੇਬੰਦੀ ਦੀਆ ਮੰਗਾਂ ਨਾ ਮੰਨੀਆ ਤਾ ਜੋ ਵੀ ਤਾਲਮੇਲ ਕਮੇਟੀ ਪੰਜਾਬ ਵਲੋ ਸੰਘਰਸ਼ ਪ੍ਰਤੀ ਆਦੇਸ਼ ਆਵੇਗਾ ਤਾਂ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਸਮੂਹ ਪਟਵਾਰੀ/ਕਾਨੂੰਗੋ ਡੱਟ ਕੇ ਪਹਿਰਾ ਦੇਣਗੇ । ਇਸ ਧਰਨੇ ਨੂੰ ਉਦੋ ਹੋਰ ਬਲ ਮਿਲਿਆ ਜਦੋਂ ਕਿਸ਼ਾਨ ਸੰਯੁਕਤ ਮੋਰਚਾ ਦੀ ਭਾਈਵਾਲ ਜਥੇਬੰਦੀਆਂ ਸੇਵਾ ਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ, ਤਹਿਸੀਲਦਾਰ ਸ਼ਾਮਲ ਹੋਏ ।
ਇਸ ਧਰਨੇ ਨੂੰ ਤਰਸੇਮ ਸਿੰਘ ਫੱਤੂਭੀਲਾ ਤਹਿਸੀਲ ਪ੍ਰਧਾਨ ਤੋਂ ਇਲਾਵਾ ਸੁਖਵੰਤ ਸਿੰਘ ਬੱਲ , ਦਲਬੀਰ ਸਿੰਘ ਸੈਦੋਲੇਲ , ਸੰਤੋਖ ਸਿੰਘ ਕਾਨੂੰਗੋ ਭਲਾਈਪੁਰ , ਮੁਖਤਾਰ ਸਿੰਘ ਭਿੰਡਰ ,ਰਣਜੀਤ ਸਿੰਘ , ਸੰਦੀਪ ਸਿੰਘ ਏ.ਐਸ.ਐਮ , ਕੁਲਵਿੰਦਰ ਸਿੰਘ ਉਦੋਕੇ ਜਨਰਲ ਸਕੱਤਰ, ਵਰਿੰਦਰਪਾਲ ਸਿੰਘ ਖਜਾਨਚੀ, ਸੁਖਦੇਵ ਰਾਜ ਸੀਨੀਅਰ ਮੀਤ ਪ੍ਰਧਾਨ ਜਿਲ੍ਹਾਂ , ਅੰਗਰੇਜ ਸਿੰਘ , ਦਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਤਹਿਸੀਲ ਬਾਬਾ ਬਕਾਲਾ ਸਾਹਿਬ , ਰਣਜੀਤ ਸਿੰਘ ਦੁਧਾਲਾ ਕਾਨੂੰਗੋ ਸਤਨਾਮ ਸਿੰਘ ਕਾਨੂੰਗੋ , ਬਰਿੰਦਰ ਸਿੰਘ ਦਫਤਰ ਕਾਨੂੰਗੋ , ਗੋਰਵ ਮੰਨਨ , ਗੁਰਦੇਵ ਸਿੰਘ ਬੁਟਰ , ਮਨਦੀਪ ਸਿੰਘ ਕੰਗ , ਇਕਬਾਲ ਸਿੰਘ , ਸੁਰਿੰਦਰ ਸਿੰਘ , ਗੁਰਮੇਜ ਸਿੰਘ , ਸੀ ਉ ਰਵਿੰਦਰ ਸਿੰਘ ਭਲਵਾਨ , ਹਰਭੇਜ ਸਿੰਘ ਹਰਪ੍ਰੀਤ ਸਿੰਘ , ਜਸਵਿੰਦਰ ਸਿੰਘ , ਮਨਪਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ।