ਚੋਹਲਾ ਸਾਹਿਬ/ਤਰਨਤਾਰਨ, 11 ਮਾਰਚ (ਰਾਕੇਸ਼ ਨਈਅਰ) : ਪੱਤਰਕਾਰ ਭਾਈਚਾਰੇ ਦੇ ਹਰ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲੀ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਦੀ ਅਗਵਾਈ ਹੇਠ ਤਰਨਤਾਰਨ ਦੇ ਜੰਡਿਆਲਾ ਰੋਡ ਸਥਿਤ ਦਫਤਰ ਵਿਖੇ ਹੋਈ।ਜਿਸ ਵਿੱਚ ਸਮੂੰਹ ਪੱਤਰਕਾਰਾਂ ਵੱਲੋਂ ਨਵੀਂ ਬਣੀ ਸਰਕਾਰ ਦੀ ਸਰਾਹਨਾ ਕੀਤੀ ਅਤੇ ਆਸ ਜਿਤਾਈ ਕਿ ਤਰਨਤਾਰਨ ਜਿਲ੍ਹੇ ਵਿੱਚ ਪਿਛਲੇ ਬਹੁਤ ਲੰਬੇ ਸਮੇਂ ਤੋਂ ਜੋ ਪ੍ਰੈੱਸ ਕਲੱਬ ਬਨਾਉਣ ਦੀ ਮੰਗ ਸਰਕਾਰਾਂ ਤੋਂ ਕੀਤੀ ਜਾਂਦੀ ਰਹੀ ਹੈ ਉਸ ਨੂੰ ਪੂਰਾ ਕਰਨ ਲਈ ਕਿਸੇ ਵੀ ਉੱਚ ਅਧਿਕਾਰੀ ਜਾਂ ਲੀਡਰ ਨੇ ਉੱਦਮ ਨਹੀਂ ਦਿਖਾਇਆ ਅਤੇ ਨਾ ਹੀ ਕੋਈ ਕੋਸ਼ਿਸ਼ ਕੀਤੀ ਹੈ।
ਸਮੂੰਹ ਅਹੁਦੇਦਾਰਾਂ ਜਿੰਨਾ ਵਿੱਚ ਸੀਨੀਅਰ ਮੀਤ ਪ੍ਰਧਾਨ ਨਿਤਿਨ ਜੋਸ਼ੀ,ਸੀਨੀਅਰ ਮੀਤ ਪ੍ਰਧਾਨ ਮਨਵਿੰਦਰ ਸਿੰਘ ਮਿਲਾਪ,ਜਰਨਲ ਸਕੱਤਰ ਅਵਤਾਰ ਸਿੰਘ,ਮੀਤ ਪ੍ਰਧਾਨ ਬਲਜੀਤ ਸਿੰਘ ਬਿੱਟੂ,ਮੀਤ ਪ੍ਰਧਾਨ ਜਸਬੀਰ ਸਿੰਘ ਲੱਡੂ,ਲੀਗਲ ਐਡਵਾਈਜਰ ਪੰਕਜ ਜੋਸ਼ੀ,ਮੁੱਖ ਸਲਾਹਕਾਰ ਤਰਸੇਮ ਸਿੰਘ ਭੁਪਾਲ, ਪ੍ਰੈੱਸ ਸਕੱਤਰ ਇੰਦਰਜੀਤ,ਖਜਾਨਚੀ ਗੁਰਪ੍ਰੀਤ ਸਿੰਘ,ਕਾਰਜਕਾਰੀ ਮੈਂਬਰ ਪਿ੍ਤਪਾਲ ਸਿੰਘ,ਹਰਜਿੰਦਰ ਸਿੰਘ ਵਾਲੀਆ,ਜਤਿੰਦਰ ਸਿੰਘ ਲਾਲੀ ਕੈਰੋਂ, ਗੁਰਪ੍ਰੀਤ ਸਿੰਘ ਲਵਲੀ,ਹਰਦਿਆਲ ਸਿੰਘ,ਜਸਵਿੰਦਰ ਗਲਹੋਤਰਾ,ਪੁਸ਼ਪਿੰਦਰ ਸਿੰਘ ਬੰਟੀ, ਮਾਸਟਰ ਚਮੇਲ ਸਿੰਘ,ਸੰਦੀਪ ਸੋਨੂ, ਜਗਜੀਤ ਸਿੰਘ ਜੋਨੀ,ਗੁਰਵਿੰਦਰ ਸਿੰਘ ਬੰਟੀ,ਸਰਬਜੀਤ ਸਿੰਘ ਤੁੜ, ਦਿਨੇਸ਼ ਵਾਲੀਆ,ਦਲਜੀਤ ਸਿੰਘ, ਮਨਿੰਦਰ ਸਿੰਘ ਕਾਕਾ,ਗੁਰਪ੍ਰੀਤ ਸਿੰਘ ਕੱਦਗਿੱਲ,ਹਰਪ੍ਰੀਤ ਰੋਬਨ,ਸੁਰਿੰਦਰ ਸਿੰਘ ਮਠਾੜੂ,ਵਿਸ਼ਾਲ ਕੁਮਾਰ,ਜੀਵਨ ਜੱਜ ਆਦਿ ਨੇ ਮੀਟਿੰਗ ਮੌੇਕੇ ਪ੍ਰੈੱਸ ਕਲੱਬ ਦੀ ਮੰਗ ਨੂੰ ਉਠਾਉਂਦਿਆਂ ਇਕਸੁਰਤਾ ਵਿੱਚ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਅਤੇ ਬਹਾਲੀ ਨੂੰ ਕਾਇਮ ਰੱਖਣ ਵਿੱਚ ਮੀਡੀਆ ਦਾ ਅਹਿਮ ਰੋਲ ਹੈ,ਇਸ ਕਰਕੇ ਲੋਕਤੰਤਰ ਦੇ ਇਸ ਥੰਮ ਦਾ ਸਰਕਾਰੀ ਤੌਰ ‘ਤੇ ਸਨਮਾਨ ਹੋਣਾ ਅਤੇ ਚਿਰੋਕਣੀ ਮੰਗ ਪ੍ਰੈੱਸ ਕਲੱਬ ਦਾ ਤਰਨਤਾਰਨ ਜਿਲ੍ਹੇ ਵਿੱਚ ਹੋਣਾ ਲਾਜਮੀ ਅਤੇ ਪ੍ਰਮੁੱਖ ਮੰਗਾਂ ਹਨ,ਜੋ ਨਵੀਂ ਸਰਕਾਰ ਆਮ ਆਦਮੀ ਪਾਰਟੀ ਨੂੰ ਪੂਰਾ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ।