ਅੰਮ੍ਰਿਤਸਰ,ਜੰਡਿਆਲਾ ਗੁਰੂ, 19 ਜਨਵਰੀ (ਕੰਵਲਜੀਤ ਸਿੰਘ) : ਸਰਕਾਰਾਂ ਆਉਂਦੀਆਂ ਜਾਂਦੀਆ ਰਹਿੰਦੀਆਂ ਹਨ,ਪਰ ਸਾਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਪਿੰਡਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪਿੰਡ ਵਡਾਲਾ ਜੌਹਲ ਵਿਚ ਇੱਕ ਵਿਆਹ ਸਮਾਗਮ ਦੌਰਾਨ ਗੁਰਦੇਵ ਸਿੰਘ ਦੇ ਮੁੰਡੇ ਨੂੰ ਅਸ਼ੀਰਵਾਦ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਤੇ ਸਾਬਕਾ ਡੀਐਸਪੀ ਸਵਿੰਦਰ ਸਿੰਘ ਜੌਹਲ, ਗੁਰਦੇਵ ਸਿੰਘ, ਰਾਣਾ ਜੰਡ, ਅਵਤਾਰ ਸਿੰਘ ਟੱਕਰ, ਸਰਪੰਚ ਦਿਲਬਾਗ ਸਿੰਘ ਜੌਹਲ, ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਸਾਬਕਾ ਡਾਇਰੈਕਟਰ ਸਵਿੰਦਰ ਸਿੰਘ ਸੇਠ, ਜਥੇਦਾਰ ਅਜਮੇਰ ਸਿੰਘ ਨਾਮਧਾਰੀ, ਰਾਜਬੀਰ ਸਿੰਘ ਨਾਮਧਾਰੀ, ਪੰਜਾਬ ਸਿੰਘ ਜੌਹਲ, ਗੁਰਪ੍ਰੀਤ ਸਿੰਘ ਗੋਪੀ, ਸੁਖਜਿੰਦਰ ਸਿੰਘ, ਡਾ. ਦਲੇਰ ਸਿੰਘ ਜੌਹਲ, ਸਾਹਬ ਸਿੰਘ ਰਸੂਲਪੁਰ ਕਲਾਂ ਅਤੇ ਮੁੰਡੇ ਨੂੰ ਅਸ਼ੀਰਵਾਦ ਦਿੱਤਾ ।
ਇਸ ਮੌਕੇ ਤੇ ਡੈਨੀ ਬੰਡਾਲਾ ਸਾਬਕਾ ਡੀਐਸਪੀ ਸਵਿੰਦਰ ਸਿੰਘ ਜੌਹਲ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਪਿੰਡ ਵਡਾਲਾ ਜੌਹਲ ਦੇ ਨੇਤਰਹੀਣ ਪਰਿਵਾਰ ਜੋ ਸਾਰਾ ਪਰਿਵਾਰ ਜਮਾਂਦਰੂ ਹੀ ਅੱਖਾਂ ਤੋਂ ਅੰਨ੍ਹਾ ਹੈ ਨੂੰ 11,170 ਰੁਪਏ ਬਿਜਲੀ ਦੇ ਆਏ ਬਿੱਲ ਨੂੰ ਹੱਲ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਨੇਤਰਹੀਣ ਪਰਿਵਾਰ ਦੀ ਇਸ ਸਮੱਸਿਆ ਨੂੰ ਬਹੁਤ ਹੀ ਜਲਦੀ ਹੱਲ ਕਰਨਗੇ। ਇਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਜਦੋਂ ਇਸ ਨੇਤਰਹੀਣ ਬੱਚਿਆਂ ਦੀ ਮਾਤਾ ਪ੍ਰੀਤਮ ਕੌਰ ਦੀ ਮੌਤ ਹੋਈ ਸੀ ਤਾਂ ਡੈਨੀ ਬੰਡਾਲਾ ਨੇ ਇਸ ਪਰਿਵਾਰ ਦੀ 50,000 ਰੁਪਏ ਨਕਦ ਰਾਸ਼ੀ ਦੇਕੇ ਮਦਦ ਤੇ ਕਈ ਹੋਰ ਦਾਨੀਆਂ ਨੇ ਆਰਥਿਕ ਸਹਾਇਤਾ ਕੀਤੀ ਸੀ।