ਮਾਨਸਾ (ਗੁਰਜੀਤ ਸਿੰਘ ਸੰਧੂ ) : ਸਿਵਲ ਸਰਜਨ ਮਾਨਸਾ ਡਾ ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਧਰਮਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਰਦੂਲਗੜ੍ਹ ਦੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਭਵਨ ਅਤੇ ਡੇਰਾ ਸੱਚਾ ਸੌਦਾ ਸਤਿਸੰਗ ਭਵਨ ਵਿਖੇ ਇਕ ਕੋਰੋਨਾ ਵੈਕਸੀਨੇਸ਼ਨ ਸਬੰਧੀ ਕੈਂਪ ਲਗਾਏ ਗਏl ਜਿਸ ਵਿੱਚ ਡੇਰੇ ਦੇ ਪੈਰੋਕਾਰਾਂ ਵੱਲੋਂ ਵਧ ਚੜ੍ਹ ਕੇ ਇਹ ਟੀਕਾਕਰਨ ਕਰਵਾਇਆ ਗਿਆ ਅਤੇ ਆਈ ਹੋਈ ਟੀਮ ਲਈ ਚਾਹ ਪਾਣੀ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ l ਇਸ ਮੌਕੇ ਬਲਾਕ ਐਜੂਕੇਟਰ ਤਰਲੋਕ ਸਿੰਘ ਅਤੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ ਨੇ ਕਿਹਾ ਕਿ ਕੋਰੋਨਾ ਦੀ ਮਹਾਮਾਰੀ ਨੂੰ ਹਰਾਉਣ ਲਈ ਸਭ ਤੋਂ ਵਧੀਆ ਤਰੀਕਾ ਟੀਕਾਕਰਨ ਕਰਵਾਉਣਾ ਹੈ ਜਿਸ ਨਾਲ ਕਿ ਕੋਰੋਨਾ ਨਾਲ ਲੜਨ ਲਈ ਐਂਟੀਬਾਡੀਜ਼ ਬਣਦੀਆਂ ਹਨ l ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਬਿਮਾਰੀ ਵਿੱਚ ਪੂਰੀ ਤਰ੍ਹਾਂ ਕਾਰਗਰ ਸਾਬਤ ਹੋ ਰਿਹਾ ਹੈl ਉਨ੍ਹਾਂ ਨੇ ਕਿਹਾ ਕਿ ਚਾਹੇ ਕੋਰੋਨਾ ਕੇਸਾਂ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਕਮੀ ਦਰਜ ਕੀਤੀ ਗਈ ਹੈ ਪ੍ਰੰਤੂ ਸਾਨੂੰ ਸਖ਼ਤੀ ਨਾਲ ਕੋਰੋਨਾ ਤੋਂ ਬਚਣ ਲਈ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ l ਸਿਹਤ ਟੀਮਾਂ ਵੱਲੋਂ ਲੋਕਾਂ ਨੂੰ ਪਿੰਡਾਂ ਵਿਚ ਅਤੇ ਸ਼ਹਿਰਾਂ ਵਿੱਚ ਘਰ ਘਰ ਜਾ ਕੇ ਕੋਰੋਨਾ ਟੀਕਾਕਰਨ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ lਜੇਕਰ ਕਿਸੇ ਨੂੰ ਸੁੱਕੀ ਖਾਂਸੀ ਤੇਜ਼ ਬੁਖਾਰ ਅਤੇ ਸਾਹ ਵਿੱਚ ਤਕਲੀਫ਼ ਹੋਵੇ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਖੇ ਆ ਕੇ ਆਪਣਾ ਸੈਂਪਲ ਦੇਣਾ ਚਾਹੀਦਾ ਹੈ ਤਾਂ ਜੋ ਸਮੇਂ ਰਹਿੰਦੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ lਡੇਰਾ ਸੱਚਾ ਸੌਦਾ ਸਤਿਸੰਗ ਭਵਨ ਵਿਖੇ ਐਚ ਡਬਲਯੂ ਸੀ ਮੀਰਪੁਰ ਕਲਾਂ ਦੀ ਟੀਮ ਜਿਸ ਵਿਚ ਸੀ ਐਚ ਓ ਕਿੰਦਰਜੀਤ ਕੌਰ ਸਤਨਾਮ ਸਿੰਘ ਸਿਹਤ ਕਰਮਚਾਰੀ ਅਤੇ ਕੁਲਵੀਰ ਕੌਰ ਏ ਐਨ ਐਮ ਸਨ ਡੇਰਾ ਬਿਆਸ ਸਤਿਸੰਗ ਭਵਨ ਸਰਦੂਲਗਡ਼੍ਹ ਵਿਖੇ ਐਚ ਡਬਲਯੂ ਸੀ ਖੈਰਾ ਕਲਾਂ ਦੀ ਟੀਮ ਜਿਸ ਵਿਚ ਸੀ ਐੱਚ ਓ ਸ਼ਪਿੰਦਰ ਕੌਰ ਜਗਸੀਰ ਸਿੰਘ ਸਿਹਤ ਕਰਮਚਾਰੀ ਅਤੇ ਸੁਮਨਪ੍ਰੀਤ ਕੌਰ ਏ ਐੱਨ ਐੱਮ ਵੱਲੋਂ ਡਿਊਟੀ ਨਿਭਾਈ ਗਈ ਦੋਨਾਂ ਕੈਂਪਾਂ ਵਿਚ ਆਸ਼ਾ ਵਰਕਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਡੇਰੇ ਦੇ ਪੈਰੋਕਾਰਾਂ ਵਿੱਚ ਮਾਸਟਰ ਦੇਵੀ ਲਾਲ ਮੱਕੜ ਸੁਰਿੰਦਰ ਕੁਮਾਰ ਰਾਮ ਲਾਲ ਅਤੇ ਗੁਰਦੇਵ ਸਿੰਘ ਆਦਿ ਤੋਂ ਇਲਾਵਾ ਸਿਹਤ ਵਿਭਾਗ ਦੇ ਜੀਵਨ ਸਿੰਘ ਸਹੋਤਾ ਅਤੇ ਹੋਰ ਪੈਰੋਕਾਰ ਹਾਜ਼ਰ ਸਨ l
Related Articles
Check Also
Close