ਜੰਡਿਆਲਾ ਗੁਰੂ,ਅੰਮ੍ਰਿਤਸਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਡੀ ਸੀ ਦਫਤਰ ਅੰਮ੍ਰਿਤਸਰ ਵਿਖੇ ਲੱਗਾ ਪੱਕਾ ਮੋਰਚਾ ਚੜਦੀ ਕਲਾ ਵਿੱਚ ਜਾਰੀ।ਅੱਜ ਜਥੇਬੰਦੀ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਸਮੇਤ ਪੰਜਾਬ ਭਰ ਵਿੱਚ ਫੈਕਟਰੀਆਂ ਦੁਆਰਾ ਪਾਣੀ ਗੰਦਾ ਕਰਕੇ ਧਰਤੀ ਹੇਠ ਪਾਉਂਣ,ਦਰਿਆਵਾਂ ਅਤੇ ਬਰਸਾਤੀ ਨਾਲਿਆਂ ਵਿੱਚ ਪਾਉਣ ਦੇ ਵਿਰੋਧ ਵਿਚ ਅਤੇ ਜ਼ੁਲਮਾਂ ਮੁਸਤਰਕਾ ਮਾਲਕਾਨਾ ਜ਼ਮੀਨਾਂ ਛਡਵਾਉਣ ਦੇ ਜ਼ਾਰੀ ਕੀਤੇ ਨੋਟਿਸ ਦੇ ਵਿਰੋਧ ਵਜੋਂ ਦੂਸਰੇ ਦਿਨ ਟੋਲ ਪਲਾਜ਼ਾ ਕੱਥੂਨੰਗਲ,ਟੋਲ ਪਲਾਜ਼ਾ ਛਿੱਡਣ,ਅੱਡਾ ਟਾਹਲੀ ਸਾਹਿਬ ਅਤੇ ਚੱਬਾ ਸਮੇਤ 6 ਥਾਵਾਂ ਤੇ ਪੰਜਾਬ ਦੀ ਮਾਨ ਸਰਕਾਰ ਦੀ ਅਰਥੀ ਫੂਕੀ ਅਤੇ ਮੋਰਚੇ ਦੀ ਲਾਮਬੰਦੀ ਤੇਜ਼ ਕਰਦੇ ਹੋਏ ਅੱਜ ਛੇ ਜੋਨਾ ਦੀਆਂ ਅਹਿਮ ਮੀਟਿੰਗਾਂ ਕੀਤੀਆਂ ਗਈਆਂ। ਜੋਨ ਮਜੀਠਾ ਪਿੰਡ ਹਮਜ਼ਾ,ਜੋਨ ਬਾਬਾ ਬੁੱਢਾ ਜੀ ਟੋਲ ਪਲਾਜ਼ਾ ਕੱਥੂਨੰਗਲ, ਜੋਨ ਕੱਥੂਨੰਗਲ ਅਤੇ ਜੋਨ ਟਾਹਲੀ ਸਾਹਿਬ ਪਿੰਡ ਟਾਹਲੀ ਸਾਹਿਬ, ਜੋਨ ਬਾਬਾ ਨੋਧ ਸਿੰਘ ਜੀ ਅਤੇ ਜੋਨ ਗੁਰੂ ਰਾਮਦਾਸ ਸ਼ਹਿਰੀ ਪਿੰਡ ਚੱਬਾ ਵਿੱਚ ਮੀਟਿੰਗਾਂ ਕੀਤੀਆਂ ਗਈਆਂ।ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ,ਜ਼ਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ,ਸੰਗਠਨ ਸਕੱਤਰ ਸਕੱਤਰ ਸਿੰਘ ਕੋਟਲਾ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਸਘੰਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਸਰਕਾਰ ਵੱਲੋਂ ਆਮ ਲੋਕਾਂ ਨੂੰ ਸਹਿਤ ਸਹੂਲਤਾਂ, ਮੁਢਲੀ ਸਿੱਖਿਆ, ਰੋਜ਼ਗਾਰ ਦੇਣ ਦੀ ਬਜਾਏ ਆਮ ਆਦਮੀ ਦੀ ਸਰਕਾਰ ਦਾ ਹੋਕਾ ਦੇਣ ਵਾਲੇ ਹਾਕਮ ਲੋਕ ਪੱਖੀ ਨੀਤੀਆਂ ਤੋਂ ਵਾਂਝੇ ਹੀ ਨਹੀਂ ਸਗੋਂ ਸਮੁੱਚੇ ਤੌਰ ਤੇ ਕਾਰਪੋਰੇਟ ਜਗਤ ਦੇ ਗੁਲਾਮ ਦਿਸ ਰਹੇ ਹਨ।ਸਘੰਰਸ਼ ਕਰਨਾ ਕਿਸਾਨ ਮਜ਼ਦੂਰ ਦਾ ਜਮੂਹਰੀ ਹੱਕ ਹੈ ਸਘੰਰਸ਼ ਕੀਤਿਆਂ ਤੋਂ ਬਿਨਾਂ ਮਨੁੱਖਤਾਂ ਦਾ ਭਲਾ ਨਹੀਂ ਹੋ ਸਕਦਾ।ਜਿਸ ਤਰ੍ਹਾਂ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਕੇਂਦਰ ਅਤੇ ਸੂਬਾ ਸਰਕਾਰਾਂ ਕੁਦਰਤੀ ਸ਼ਰਮਾਏ ਪਾਣੀਂਆ ਨੂੰ ਕਾਰਪੋਰੇਟ ਜਗਤ ਦੇ ਹਵਾਲੇ ਕਰਨ ਜਾ ਰਹੀਆਂ ਹਨ,ਇਹ ਇਕ ਭਿਆਨਕ ਸੰਕੇਤ ਹੈ। ਜਥੇਬੰਦੀ ਵੱਲੋਂ ਡੀਸੀ ਦਫਤਰਾਂ ਤੇ ਚਲ ਰਹੇ ਮੋਰਚਿਆਂ ਵਿੱਚ ਕਿਸਾਨਾਂ ਮਜ਼ਦੂਰਾਂ ਅਤੇ ਸ਼ਹਿਰੀ ਵਰਗਾਂ ਦੀ ਵੀ ਵੱਧ ਰਹੀ ਹੈ ਆਮਦ, ਟੋਲ ਫ੍ਰੀ ਮੋਰਚੇ ਵਿੱਚ ਵੀ ਭਰਾਤਰੀ ਜਥੇਬੰਦੀਆਂ ਵੱਲੋਂ ਹਮਾਇਤ ਦੇਣ ਦੇ ਐਲਾਨ ਦਾ ਜਥੇਬੰਦੀ ਸਵਾਗਤ ਕਰਦੀ ਹੈ।ਆਗੂਆਂ ਨੇ ਕਿਹਾ ਕਿ ਜ਼ੀਰਾ ਸ਼ਰਾਬ ਫੈਕਟਰੀ ਮੋਰਚੇ ਸਮੇਤ ਅੰਦੋਲਨ ਚੜਦੀ ਕਲਾ ਨਾਲ ਜਾਰੀ ਹਨ। ਇਸ ਮੌਕੇ ਹਾਜ਼ਰ ਆਗੂ ਬਲਦੇਵ ਸਿੰਘ ਬੱਗਾ, ਗੁਰਲਾਲ ਸਿੰਘ ਮਾਨ, ਡਾਕਟਰ ਕੰਵਰਦਲੀਪ ਸਿੰਘ ਸੈਦੋਲੇਹਲ, ਕੰਧਾਰ ਸਿੰਘ ਭੋਏਵਾਲ, ਨਰਿੰਦਰ ਸਿੰਘ ਭਿੱਟੇਵੱਡ, ਮੁਖਤਾਰ ਸਿੰਘ ਭੰਗਵਾ, ਗੁਰਭੇਜ ਸਿੰਘ ਝੰਡੇ, ਸਵਿੰਦਰ ਸਿੰਘ ਰੂਪੋਵਾਲੀ, ਲਖਬੀਰ ਸਿੰਘ ਕੱਥੂਨੰਗਲ, ਸੁਖਦੇਵ ਸਿੰਘ ਕਾਜੀਕੋਟ, ਦਿਲਬਾਗ ਸਿੰਘ ਖਾਪੜ਼ਖੇੜੀ, ਕਵਲਜੀਤ ਸਿੰਘ ਵੰਨਚਿੜੀ ਆਦਿ ਆਗੂ ਹਾਜ਼ਰ ਰਹੇ।