ਚੋਹਲਾ ਸਾਹਿਬ/ਤਰਨਤਾਰਨ, 07 ਮਈ (ਰਾਕੇਸ਼ ਨਈਅਰ) : ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਸ.ਨਛੱਤਰ ਸਿੰਘ ਦੀ ਲੈਕਚਰਾਰ ਅੰਗਰੇਜ਼ੀ ਵਜੋਂ ਸੇਵਾ ਮੁਕਤੀ ‘ਤੇ ਡੀ.ਟੀ.ਐਫ ਜ਼ਿਲ੍ਹਾ ਕਮੇਟੀ ਤਰਨਤਾਰਨ ਵਲੋਂ ਇਕ ਸ਼ਾਨਦਾਰ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਸਮਾਗਮ ਵਿੱਚ ਜ਼ਿਲ੍ਹੇ ਭਰ ਵਿਚੋਂ ਵੱਡੀ ਗਿਣਤੀ ਵਿਚ ਅਧਿਆਪਕ,ਮੁਲਾਜ਼ਮ,ਪੈਨਸ਼ਨਰ,ਮਜ਼ਦੂਰ ਅਤੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ।ਡੀ.ਐਮ.ਐਫ ਦੇ ਸੁਬਾਈ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ,ਅਸ਼ਵਨੀ ਅਵਸਥੀ,ਹਰਿੰਦਰ ਦੁਸਾਂਝ,ਮਮਤਾ ਸ਼ਰਮਾ,ਸਰਬਜੀਤ ਭੋਰਸੀ਼ ,ਕੰਵਲਜੀਤ ਕੌਰ ਛੱਜਲਵੱਡੀ,ਹਰਜੀਤ ਕੌਰ ਚੋਹਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਇਸ ਮੌਕੇ ‘ਤੇ ਬੋਲਦਿਆਂ ਜਰਮਨਜੀਤ ਸਿੰਘ ਛੱਜਲਵੱਡੀ ਨੇ ਕਿਹਾ ਕਿ ਨਛੱਤਰ ਸਿੰਘ ਇਕ ਚੰਗੇ ਅਧਿਆਪਕ ਹੋਣ ਨਾਤੇ ਬਹੁਤ ਹੀ ਪ੍ਰਤੀਬੱਧ ਮੁਲਾਜ਼ਮ ਆਗੂ ਵਜੋਂ ਸਰਕਾਰ ਦੀਆਂ ਮੁਲਾਜ਼ਮ/ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਚੱਲ ਰਹੀ ਜੱਦੋਜਹਿਦ ਵਿਚ ਡੀ.ਟੀ.ਐਫ ਅਤੇ ਡੀ.ਐਮ.ਐਫ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸਿਰੜ ਨਾਲ ਅਗਵਾਈ ਕਰਦੇ ਰਹੇ।ਅੱਜ ਦੇ ਸਮਰੋਹ ਦੌਰਾਨ ਜਿਲਾ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਨਛੱਤਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਕਸ਼ਮੀਰ ਸਿੰਘ ਜਿਲਾ ਜਨਰਲ ਸਕੱਤਰ ਡੀ.ਟੀ.ਐਫ,ਪ੍ਰਤਾਪ ਸਿੰਘ ਠੱਠਗੜ੍ਹ,ਕੰਵਰਦੀਪ ਸਿੰਘ ਢਿੱਲੋਂ,ਕਰਮਜੀਤ ਸਿੰਘ ਕਲੇਰ,ਬਲਜਿੰਦਰ ਸਿੰਘ,ਬਲਰਾਜ ਸਿੰਘ,ਤਸਵੀਰ ਸਿੰਘ, ਰਾਜਬੀਰ ਸਿੰਘ,ਜੁਗਰਾਜ ਸਿੰਘ,ਦਿਲਬਾਗ ਸਿੰਘ,ਸੰਦੀਪ ਪੁਰੀ,ਅੰਗਰੇਜ਼ ਸਿੰਘ ਆਦਿ ਆਗੂਆਂ ਸਮੇਤ ਡੀ.ਟੀ.ਐਫ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਰਗਰਮ ਆਗੂ ਤੇ ਵਰਕਰ ਸਾਮਲ ਹੋਏ।ਸ.ਸ.ਸ.ਸ ਮਾਣੋਚਾਹਲ ਕਲਾਂ ਦੇ ਸਟਾਫ਼ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।ਇਸ ਸਮਾਗਮ ਵਿੱਚ ਨਛੱਤਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਤਸਕੀਨ,ਸ਼ਬਦੀਸ਼,ਤਰਲੋਚਨ ਸਿੰਘ,ਕਰਮ ਸਿੰਘ,ਜਸਵਿੰਦਰ ਸਿੰਘ,ਮੰਗਲ ਸਿੰਘ ਟਾਂਡਾ,ਕਾਰਜ ਕੈਰੋਂ ਅਤੇ ਮੁਗ਼ਲਚੱਕ ਪਨੂੰਆਂ ਤੋਂ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।ਸਟੇਜ ਸਕੱਤਰ ਦੀ ਭੂਮਿਕਾ ਵਿਚ ਕਸ਼ਮੀਰ ਸਿੰਘ ਚੋਹਲਾ ਸਾਹਿਬ ਵੱਲੋਂ ਸਨਮਾਨ ਪੱਤਰ ਪੜਿਆ ਗਿਆ। ਉਹਨਾਂ ਨੇ ਬੋਲਦਿਆਂ ਕਿਹਾ ਕਿ ਨਛੱਤਰ ਸਿੰਘ ਦੀ 31 ਸਾਲ ਦੀ ਬੇਦਾਗ਼ ਸੇਵਾ ਦੌਰਾਨ ਡੀ.ਟੀ.ਐਫ ਪੰਜਾਬ ਇਨਾਂ ਦੁਆਰਾ ਨਿਭਾਈ ਭੂਮਿਕਾ ‘ਤੇ ਮਾਣ ਮਹਿਸੂਸ ਕਰਦੀ ਹੈ।