ताज़ा खबरपंजाब

ਡਾ. ਮੰਗਲ ਸਿੰਘ ਕਿਸ਼ਨਪੁਰੀ ਦੀ ਪੁਸਤਕ ‘ਕ੍ਰਾਂਤੀ’ (ਇੱਕ ਪੰਜਾਬੀ ਵਿਰਸਾ) ਲੋਕ ਅਰਪਿਤ

ਜੰਡਿਆਲਾ ਗੁਰੂ, 12 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਪੰਜਾਬ ਨਾਟਸ਼ਾਲਾ, ਅੰਮ੍ਰਿਤਸਰ ਵਿਖੇ ਡਾ: ਮੰਗਲ ਸਿੰਘ ਕਿਸ਼ਨਪੁਰੀ (ਡਾਇਰੈਕਟਰ ਐਸ.ਐਸ.ਈ.ਸੀ. ਗਰੱਪ ਆਫ ਸਕੂਲਜ਼) ਦੀ ਦੁਸਰੀ, ਪੁਸਤਕ ‘ਕ੍ਰਾਂਤੀ’ ਜੋ ਕਿ ਪੰਜਾਬੀ ਵਿਰਸੇ ਨੂੰ ਸਮਰਪਿਤ ਹੈ, ਦਾ ਲੋਕ ਅਰਪਿਤ ਸਮਾਗਮ ਕਰਵਾਇਆ ਗਿਆ। ਡਾ.ਦਰਿਆ ਯਾਦਗਾਰੀ ਲੋਕਧਾਰਾ ਅਤੇ ਸਾਹਿਤ ਮੰਚ ਵਲੋਂ ਕਰਵਾਏ ਗਏ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਉਚ ਕੋਟਿ ਦੇ ਲੇਖਕਾਂ, ਬੁਧੀਜੀਵੀਆਂ ਅਤੇ ਸਾਹਿਤਿਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਭਾਗ ਲਿਆ ਅਤੇ ਪੁਸਤਕ ਰਿਲੀਜ਼ ਸਮਾਰੋਹ ਦੇ ਨਾਲ ਨਾਲ ਪੁਸਤਕ ਬਾਰੇ ਆਪਣੇ-ਆਪਣੇ ਵਿਚਾਰ ਵੀ ਪੇਸ਼ ਕੀਤੇ। ਡੀਏਵੀ ਕਾਲਜ ਜਲੰਧਰ ਤੋਂ ਪੰਜਾਬੀ ਲੈਕਚਰਾਰ ਡਾ.ਸਾਹਿਬ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਡਾ.ਮੰਗਲ ਸਿੰਘ ਕਿਸ਼ਨਪੁਰੀ ਦੀ ਦੂਸਰੀ ਪੁਸਤਕ ‘ਕ੍ਰਾਂਤੀ(ਇੱਕ ਪੰਜਾਬੀ ਵਿਰਸਾ) ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਪੁਸਤਕ ਬਾਰੇ ਬੋਲਦਿਆਂ ਵੱਖ-ਵੱਖ ਸਾਹਿਤਕਾਰਾਂ ਨੇ ਡਾ.ਮੰਗਲ ਸਿੰਘ ਕਿਸ਼ਨਪੁਰੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਦੀ ਇਹ ਪੁਸਤਕ ਮੀਲ ਪੱਥਰ ਸਾਬਿਤ ਹੋਵੇਗੀ।

ਪ੍ਰੋਗਰਾਮ ਦੀ ਸ਼ੁਰੂਆਤ ਈਡੀਅਟ ਕਲੱਬ ਪੰਜਾਬ ਦੇ ਪ੍ਰਧਾਨ ਤੇ ਫ਼ਿਲਮੀ ਅਦਾਕਾਰ ਡਾ.ਰਾਜਿੰਦਰ ਰਿਖੀ ਨੇ ਬਹੁਤ ਵਧੀਆ ਤਰੀਕੇ ਨਾਲ ਕੀਤੀ। ਰਿਖੀ ਨੇ ਕਿਹਾ ਕਿ ਡਾ.ਮੰਗਲ ਸਿੰਘ ਜਿਥੇ ਵਧੀਆ ਲੇਖਕ ਅਤੇ ਸਿਖਿਆ ਦਾਤਾ ਨੇ, ਓਥੇ ਹੀ ਇਹਨਾਂ ਅੰਦਰ ਇਕ ਕੋਮਲ ਹਿਰਦੇ ਵਾਲਾ ਇਨਸਾਨ ਵੀ ਲੁਕਿਆ ਹੋਇਆ ਹੈ। ਇਸ ਤੋਂ ਬਾਅਦ ਦੀਪ ਦਵਿੰਦਰ ਸਿੰਘ ਹੁਰਾਂ ਨੇ ਸਾਰੇ ਸਮਾਰੋਹ ਮੌਕੇ ਮੰਚ ਸੰਚਾਲਨ ਕੀਤਾ। ਆਏ ਹੋਏ ਸਾਰੇ ਹੀ ਵਿਦਵਾਨਾਂ ਨੇ ਜਿਥੇ ਇਸ ਪੁਸਤਕ ਰਿਲੀਜ਼ ਸਮਾਰੋਹ ਲਈ ਡਾ.ਮੰਗਲ ਸਿੰਘ ਹੁਰਾਂ ਨੂੰ ਵਧਾਈ ਦਿੱਤੀ, ਓਥੇ ਹੀ ਡਾ: ਦਰਿਆ ਯਾਦਗਾਰੀ ਲੋਕਧਾਰਾ ਅਤੇ ਸਾਹਿਤ ਮੰਚ ਦੇ ਇਸ ਉੱਦਮ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਡਾ. ਦਰਿਆ ਯਾਦਗਾਰੀ ਲੋਕਧਾਰਾ ਅਤੇ ਸਾਹਿਤ ਮੰਚ ਦੀ ਕੋਆਰਡੀਨੇਟਰ ਰੀਵਾ ਦਰਿਆ ਨੇ ਕਿਹਾ ਕਿ ਡਾ.ਦਰਿਆ ਕੋਲੋਂ ਪੜੇ ਵਿਦਿਆਰਥੀਆਂ ਵਲੋਂ ਇਸ ਮੰਚ ਰਾਹੀਂ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਹ ਸ਼ਲਾਘਾਯੋਗ ਹਨ ਅਤੇ ਡਾ.ਦਰਿਆ ਨੂੰ ਸੱਚੀ ਸ਼ਰਧਾਂਜਲੀ ਵੀ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਸਾਹਿਬ ਸਿੰਘ, ਡਾ.ਸੰਤਸੇਵਕ ਸਿੰਘ ਸਰਕਾਰੀਆ, ਪ੍ਰੋ.ਬੇਅੰਤ ਸਿੰਘ, ਪ੍ਰਿੰਸੀਪਲ ਅਮਨਦੀਪ ਥਿੰਦ, ਪ੍ਰਿੰ.ਅਮਰਪ੍ਰੀਤ ਕੌਰ, ਮਨਿੰਦਰ ਸਿੰਘ ਸੋਹਲ, ਜਸਪਿੰਦਰ ਸਿੰਘ ਕਾਹਲੋਂ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸ਼ਲਿੰਦਰਜੀਤ ਸਿੰਘ ਰਾਜਨ, ਪ੍ਰਿੰ: ਰਘਬੀਰ ਸਿੰਘ ਸੋਹਲ, ਮੱਖਣ ਸਿੰਘ ਭੈਣੀਵਾਲਾ, ਮਾ: ਮਨਜੀਤ ਸਿੰਘ ਵੱਸੀ, ਸਕੱਤਰ ਸਿੰਘ ਪੁਰੇਵਾਲ, ਅਜੈਬ ਸਿੰਘ ਬੋਦੇਵਾਲ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ ਨੇ ਵੀ ਹਾਜ਼ਰੀ ਭਰੀ ।

Related Articles

Leave a Reply

Your email address will not be published.

Back to top button