ਜਲੰਧਰ, 09 ਨਵੰਬਰ (ਕਬੀਰ ਸੌਂਧੀ) : ਡਾ.ਪ੍ਰਸ਼ਾਂਤ ਗੌਤਮ (ਚੰਡੀਗੜ) ਅਤੇ ਸ੍ਰੀ ਮਨਮੀਤ ਸੋਹਲ (ਲੁਧਿਆਣਾ) ਨੂੰ ਸੈਸ਼ਨ 2024-25 ਲਈ ਦੇਸ਼ ਦੀ ਪ੍ਰਮੁੱਖ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕ੍ਰਮਵਾਰ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਵਜੋਂ ਮੁੜ ਚੁਣਿਆ ਗਿਆ ਹੈ। ਇਹ ਐਲਾਨ ਅੱਜ ਏਬੀਵੀਪੀ ਦੇ ਸੂਬਾ ਦਫ਼ਤਰ (ਜਲੰਧਰ) ਵੱਲੋਂ ਕੀਤਾ ਗਿਆ। ਏਬੀਵੀਪੀ ਦੇ ਸੂਬਾ ਦਫ਼ਤਰ ਤੋਂ ਚੋਣ ਅਧਿਕਾਰੀ ਡਾ.ਰਾਜਨ ਭੰਡਾਰੀ ਵੱਲੋਂ ਅੱਜ ਜਾਰੀ ਕੀਤੇ ਗਏ ਬਿਆਨ ਅਨੁਸਾਰ ਉਪਰੋਕਤ ਦੋਵੇਂ ਅਹੁਦਿਆਂ ਦਾ ਕਾਰਜਕਾਲ ਇੱਕ ਸਾਲ ਦਾ ਹੋਵੇਗਾ। ਦੋਵੇਂ ਅਧਿਕਾਰੀ 13-15 ਨਵੰਬਰ 2024 ਨੂੰ ਲੁਧਿਆਣਾ ਵਿਖੇ ਹੋਣ ਵਾਲੀ ਏਬੀਵੀਪੀ ਪੰਜਾਬ ਸੂਬੇ ਦੇ 56ਵੇਂ ਸੂਬਾ ਸੰਮੇਲਨ ਵਿੱਖੇ ਆਪਣਾ ਅਹੁਦਾ ਸੰਭਾਲਣਗੇ।
ਡਾ.ਪ੍ਰਸ਼ਾਂਤ ਗੌਤਮ ਮੂਲ ਰੂਪ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਤੁਹਾਡੀ ਪੜ੍ਹਾਈ ਟੂਰਿਜ਼ਮ ਵਿਸ਼ੇ ਵਿੱਚ ਪੀ.ਐੱਚ.ਡੀ. ਤੱਕ ਹੋਈ ਹੈ। ਵਰਤਮਾਨ ਵਿੱਚ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਰ ਸਪਾਟਾ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਬਤੌਰ ਸੇਵਾ ਨਿਭਾ ਰਹੇ ਹਨ। ਆਪ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੈਨੇਟ ਮੈਂਬਰ ਹਨ। ਆਪ ਦੇ 100 ਤੋਂ ਵੱਧ ਖੋਜ ਪੱਤਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਆਪ ਦੀਆਂ 15 ਪੁਸਤਕਾਂ ਸੈਰ-ਸਪਾਟੇ ਦੇ ਵਿਸ਼ੇ ‘ਤੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਪ 1998 ਤੋਂ ਆਪਣੇ ਵਿਦਿਆਰਥੀ ਦਿਨਾਂ ਤੋਂ ਹੀ ਏਬੀਵੀਪੀ ਦੇ ਸੰਪਰਕ ਵਿੱਚ ਰਹੇ ਹੈ। ਅਧਿਆਪਕ ਕਾਰਜਕਰਤਾ ਵਜੋਂ ਆਪ ਹੁਣ ਤੱਕ ਚੰਡੀਗੜ੍ਹ ਜ਼ਿਲ੍ਹਾ ਪ੍ਰਮੁੱਖ ਤੋਂ ਲੈ ਕੇ ਪੰਜਾਬ ਸੂਬਾ ਉਪ ਪ੍ਰਧਾਨ ਆਦਿ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਵਰਤਮਾਨ ਵਿੱਚ ਆਪ ਏਬੀਵੀਪੀ ਪੰਜਾਬ ਦੇ ਸੂਬਾ ਪ੍ਰਧਾਨ ਹਨ। ਆਗਾਮੀ ਸੈਸ਼ਨ 2024-25 ਲਈ ਆਪ ਨੂੰ ਸੂਬਾ ਪ੍ਰਧਾਨ ਦੀ ਜਿੰਮੇਵਾਰੀ ‘ਤੇ ਮੁੜ ਚੁਣਿਆ ਗਿਆ ਹੈ। ਆਪ ਦਾ ਨਿਵਾਸ ਸਥਾਨ ਚੰਡੀਗੜ੍ਹ ਹੈ।
ਸ੍ਰੀ ਮਨਮੀਤ ਸੋਹਲ ਮੂਲ ਰੂਪ ਵਿੱਚ ਜਲੰਧਰ ਦੇ ਰਹਿਣ ਵਾਲੇ ਹਨ। ਆਪ ਨੇ ਡੀ.ਏ.ਵੀ ਕਾਲਜ ਜਲੰਧਰ ਤੋਂ ਬੀ.ਐਸ.ਸੀ. ਫਾਰਮੇਸੀ ਵਿੱਚ ਡਿਪਲੋਮਾ ਅਤੇ ਬੀ.ਐੱਡ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਹੈ। ਆਪ 2017 ਤੋਂ ਏਬੀਵੀਪੀ ਦੇ ਸੰਪਰਕ ਵਿੱਚ ਹੈ ਅਤੇ 2020 ਤੋਂ ਪੂਰਨਕਾਲਿਕ ਕਾਰਜਕਰਤਾ ਹੈ। ਪੂਰਵ ਵਿੱਚ ਆਪ ਜਲੰਧਰ ਮਹਾਨਗਰ ਮੰਤਰੀ ਸੂਬਾ ਸਹਿ-ਸਕੱਤਰ, ਜਿਲ੍ਹਾ ਸੰਗਠਨ ਮੰਤਰੀ ਆਦਿ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਆਪ ਨੇ ਪੰਜਾਬ ਵਿੱਚ ਏਬੀਵੀਪੀ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ, ਕੋਰੋਨਾ ਦੇ ਦੌਰ ਵਿੱਚ ਲੋਕਾਂ ਦੀ ਮਦਦ ਕਰਨ ਅਤੇ ਸਿੱਖਿਆ ਸੁਧਾਰ ਲਈ ਵੱਖ-ਵੱਖ ਅੰਦੋਲਨਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਵਰਤਮਾਨ ਵਿੱਚ ਆਪ ਲੁਧਿਆਣਾ ਵਿਭਾਗ ਦੇ ਸੰਗਠਨ ਮੰਤਰੀ ਹਨ। ਆਗਾਮੀ ਸੈਸ਼ਨ 2024-25 ਲਈ ਆਪ ਨੂੰ ਰਾਜ ਸੂਬਾ ਸਕੱਤਰ ਦੀ ਜਿੰਮੇਵਾਰੀ ਲਈ ਦੁਬਾਰਾ ਚੁਣਿਆ ਗਿਆ ਹੈ। ਆਪ ਦਾ ਕੇਂਦਰ ਲੁਧਿਆਣਾ ਹੈ।