ताज़ा खबरपंजाब

ਡਾੱ. ਐੱਸ.ਪੀ ਸਿੰਘ ਓਬਰਾਏ ਨੇ ਸੌਂਪੀ ਪ੍ਰਿੰਸ ਧੁੰਨਾ ਨੂੰ ਤਰਨਤਾਰਨ ਜ਼ਿਲ੍ਹੇ ਦੀ ਸਭ ਤੋਂ ਵੱਡੀ ਜਿੰਮਵਾਰੀ

ਟਰੱਸਟ ਵਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਲੈਬੋਰਟਰੀਆਂ ਅਤੇ ਡਾਇਗਨੋਸਟਿਕ ਸੈਂਟਰਾਂ ਦੀ ਕਰਨਗੇ ਅਗਵਾਈ

ਤਰਨਤਾਰਨ, 21 ਜੁਲਾਈ (ਰਾਕੇਸ਼ ਨਈਅਰ) : ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ.ਐੱਸ.ਪੀ.ਸਿੰਘ ਓਬਰਾਏ ਵਲੋਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਧੁੰਨਾ ਨੂੰ ਇੱਕ ਹੋਰ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ।ਤਰਨਤਾਰਨ,ਪੱਟੀ,ਭਿੱਖੀਵਿੰਡ ਅਤੇ ਗੋਇੰਦਵਾਲ ਸਾਹਿਬ ਵਿਖੇ ਟਰੱਸਟ ਵੱਲੋਂ ਚਲਾਈਆ ਜਾ ਰਹੀਆ ਸਾਰੀਆ ਲੈਬੋਰਟਰੀਆਂ ਦੀ ਅਗਵਾਈ ਹੁਣ ਪ੍ਰਿੰਸ ਧੁੰਨਾ ਕਰਨਗੇ।ਟਰੱਸਟ ਦੇ ਹੈੱਲਥ ਐਡਵਾਈਜਰ ਡਾ.ਦਲਜੀਤ ਸਿੰਘ ਗਿੱਲ ਵੱਲੋਂ ਜਾਰੀ ਆਦੇਸ਼ਾਂ ਦੇ ਮੁਤਾਬਿਕ ਤਰਨਤਾਰਨ,ਭਿੱਖੀਵਿੰਡ, ਪੱਟੀ ਅਤੇ ਗੋਇੰਦਵਾਲ ਸਾਹਿਬ ਵਿਖੇ ਚਲਾਏ ਜਾ ਰਹੇ ਲੈੱਬ ਅਤੇ ਡਾਇਗਨੋਸਿਟ ਸੈਂਟਰਾਂ ਦਾ ਸਿੱਧੇ ਪ੍ਰਭਾਵ ਨਾਲ ਪ੍ਰਿੰਸ ਧੁੰਨਾ ਕੰਮਕਾਜ ਵੇਖਣਗੇ ਤੇ ਉਨ੍ਹਾਂ ਦੀ ਅਗਵਾਈ ਹੇਠ ਸਿਹਤ ਸੇਵਾਵਾਂ ਲੋਕਾਂ ਨੂੰ ਸਮਰਪਿਤ ਹੋਣਗੀਆਂ।

ਦੱਸ ਦਈਏ ਕਿ ਲੰਬੇ ਸਮੇਂ ਤੋਂ ਟਰੱਸਟ ਨਾਲ ਜੁੜੇ ਪ੍ਰਿੰਸ ਧੁੰਨਾ ਦੀ ਅਗਵਾਈ ਹੇਠ ਵਿਧਵਾਵਾਂ,ਦਿਵਯਾਂਗਾਂ ਅਤੇ ਆਸ਼ਰਿਤਾਂ ਨੂੰ ਮਹੀਨਾਵਾਰ ਪੈਨਸ਼ਨ ਤੋਂ ਇਲਾਵਾ 80 ਫੀਸਦ ਤੋਂ ਵੱਧ ਅੰਕ ਲੈਣ ਵਾਲੀਆ ਲੜਕੀਆਂ ਨੂੰ ਕਾਲਜ ਅਤੇ ਯੂਨੀਵਰਸਿਟੀ ਪੜ੍ਹਾਈ ਵਿੱਚ ਆਰਥਿਕ ਪੱਖੋਂ ਮਦਦ ਦੇਣ ਦਾ ਵੱਡਾ ਬੀੜਾ ਉਠਾਇਆ ਗਿਆ ਹੈ। ਪ੍ਰਿੰਸ ਧੁੰਨਾ ਨੇ ਦੱਸਿਆ ਕਿ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਹੜ੍ਹ ਦੇ ਕਾਰਨ ਜਿੰਨ੍ਹਾਂ ਲੋਕਾਂ ਦੇ ਮਕਾਨ ਨੁਕਸਾਨੇ ਗਏ ਹਨ,ਉਨ੍ਹਾਂ ਨੂੰ ਟਰੱਸਟ ਮਕਾਨ ਬਣਾ ਕੇ ਦੇਵੇਗਾ। ਹਾਲਾਂਕਿ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਕਿਸਾਨਾਂ ਨੂੰ ਪਸ਼ੂਆਂ ਦੇ ਲਈ 330 ਕੁਆਇੰਟਲ ਮੱਕੀ ਦਾ ਆਚਾਰ ਵੀ ਮੁਹੱਈਆ ਕਰਵਾਇਆ ਜਾ ਚੁੱਕਾ ਹੈ।

Related Articles

Leave a Reply

Your email address will not be published.

Back to top button