ਮੋਗਾ (ਕੈਪਟਨ ਸੁਭਾਸ਼ ਚੰਦਰ ਸ਼ਰਮਾ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਰਾਜ ਪੱਧਰੀ ਆਯੋਜਿਤ ਇਕ ਪ੍ਰੋਗਰਾਮ ” ਪਿਲਰਸ ਆਫ ਮੈਡੀਕਲ ਸਾਇੰਸ” ਦੌਰਾਨ ਸਿਹਤ ਵਿਭਾਗ ਦੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਦੇ ਅਤੇ ਆਪਣੇ ਖੇਤਰ ਵਿਚ ਵਧੀਆ ਕਾਰਜੁਗਾਰੀ ਦਿਖਾਉਣ ਵਾਲੇ ਕਰਮਚਾਰੀ ਅਤੇ ਅਧਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਹੀ ਜਿਲਾ ਮੋਗਾ ਤੋੰ ਡਿਪਟੀ ਮੈਡੀਕਲ ਕਮਿਸਨਰ ਅਤੇ ਕੰਨ, ਨੱਕ, ਗਲੇ ਦੇ ਮਾਹਿਰ ਡਾਕਟਰ ਰਾਜੇਸ਼ ਅੱਤਰੀ ਨੂੰ ਕੋਵਿਡ-19 ਦੌਰਾਨ ਆਪਣਿਆ ਕੁਸ਼ਲ਼ਤਾਪੂਰਵਕ ਅਤੇ ਨਿਰਵਿਘਨ ਸੇਵਾਵਾਂ ਦੇਣ ਬਦਲੇ ਚੰਡੀਗ੍ਹੜ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੌ ਸਨਮਨਿਤ ਕੀਤਾ ਗਿਆ। ਇਸ ਮੌਕੇ ਤੇ ਹਾਜ਼ਿਰ ਡਾਕਟਰ ਹਰਜੋਤ ਕਮਲ ਵਿਧਾਇਕ ਮੋਗਾ ਨੇ ਬੋਲਦਿਆਂ ਕਿਹਾ ਕਿ ਡਾਕਟਰ ਅੱਤਰੀ ਨੇ ਕੋਵਿਡ-19 ਦੇ ਮਾੜੇ ਸਮੇਂ ਦੌਰਾਨ ਸਿਵਿਲ ਹਸਪਤਾਲ ਮੋਗਾ ਦੇ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਹੁੰਦੇ ਹੋਏ ਆਪਣਿਆ ਸੇਵਾਵਾਂ ਕੋਰੋਨਾਂ ਤੋ ਪੀੜਤ ਮਰੀਜਾਂ ਨੂੰ ਦਿੱਤੀਆ ਅਤੇ ਕੌਵਿਡ-19 ਦੌਰਾਨ ਸਿਵਿਲ ਹਸਪਤਾਲ ਮੋਗਾ ਵਿੱਚ ਕਰੋਨਾ ਮਹਾਂਮਾਰੀ ਤੇ ਕਾਬੂ ਪਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ। ਜਿਸ ਨਾਲ ਬਹੁਤ ਸਾਰੀਆਂ ਕੀਮਤਾਂ ਜਾਨਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋ ਬਚਾਇਆ ਗਿਆ।
ਡਾਕਟਰ ਅੱਤਰੀ ਨੂੰ ਸਨਮਾਨਿਤ ਕਰਨ ਮੌਕੇ ਸ਼੍ਰੀ ਅਤੁੱਲ ਕੁਮਾਰ ਨਾਸਾ ਡਿਪਟੀ ਕੰਟਰੋਲਰ , ਡਾਕਟਰ ਨਿਤਿਲ ਮਾਲਿਕ ਰਜਿਸਟਰ ਅੰਬੇਡਕਰ ਯੂਨੀਵਰਸਿਟੀ ਦਿੱਲੀ, ਡਾਕਟਰ ਰਾਜ ਕੰਵਰ ਏਮੇਜ਼ ਵਿਸ਼ੇਸ ਤੌਰ ਤੇ ਹਾਜ਼ਿਰ ਤੋ ਇਲਾਵਾ ਰਾਜ ਪੱਧਰ ਦੇ ਹੋਰ ਅਧਕਾਰੀ ਵੀ ਹਾਜ਼ਿਰ ਸਨ। ਇਹ ਸਨਾਮਾਨ ਮਿਲਣ ਤੇ ਸ਼ਹਿਰ ਨਿਵਾਸੀਆਂ ਡਾਕਟਰ ਅੱਤਰੀ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਡਾਕਟਰ ਅੱਤਰੀ ਬਹੁਤ ਮੇਹਨਤੀ ਤੇ ਨਿਮਰ ਸੁਭਾਅ ਦੇ ਮਾਹਿਰ ਡਾਕਟਰ ਹਨ। ਜਿਨ੍ਹਾਂ ਨੇ ਜਿਲਾ ਮੋਗਾ ਦਾ ਨਾਮ ਰੌਸ਼ਨ ਕੀਤਾ। ਸਨਮਾਨ ਮਿਲਣ ਉਪਰੰਤ ਡਾਕਟਰ ਰਾਜੇਸ਼ ਅੱਤਰੀ ਨੂੰ ਵਧਾਇਆਂ ਦੇਣ ਦਾ ਸਿਲਸਲਾ ਲਗਾਤਾਰ ਪੂਰਾ ਦਿਨ ਜਾਰੀ ਰਿਹਾ।