
ਜੰਡਿਆਲਾ ਗੁਰੂ, 18 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਡਾ. ਭੀਮ ਰਾਓ ਅੰਬੇਡਕਰ ਜੀ ਦਾ 132ਵਾ ਜਨਮ ਦਿਹਾੜਾ ਪਿਆਰ ਅਤੇ ਸਤਿਕਾਰ੍ ਨਾਲ ਬਾਬਾ ਸਾਹਿਬ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਗੁਰਪਾਲ ਸਿੰਘ ਅਤੇ ਸਮੂਹ ਟੀਮ ਦੇ ਸਹਿਯੋਗ ਨਾਲ ਸੰਪੂਰਨ ਮਨਾਇਆ ਗਿਆ।
ਇੱਕ ਉਹ ਸੂਰਜ ਜਿਸਨੇ ਇਸ ਧਰਤੀ ਨੂੰ ਰੋਸ਼ਨ ਕੀਤਾ ਅਤੇ ਇੱਕ ਉਹ ਜਿਸਨੇ ਔਰਤਾਂ, ਦਲਿੱਤਾ,ਦਬੇ ਕੁਚਲੇ ਲੋਕਾਂ ਦਾ ਜੀਵਨ ਰੋਸ਼ਨ ਕੀਤਾ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਹਾੜਾ ਮੁਹੱਲਾ ਸੇ਼ਖੁਪੂਰਾ ਪਟਵਾਰਖਾਨਾ ਰੋਡ ਵਿਖੇ ਮਨਾਇਆ ਗਿਆ ਇਸ ਮੌਕੇ ਬਾਬਾ ਸਾਹਿਬ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਸਰਦਾਰ ਉਪਟੀਂਕਲ ਡਾ਼ ਰਮਨਦੀਪ ਸਿੰਘ ਨੇ ਸੇਵਾ ਨਿਭਾਈ ਅਤੇ 150 ਲੋੜਵੰਦ ਲੋਕਾਂ ਨੂੰ ਫਰੀ ਅੱਖਾਂ ਚੈੱਕਅਪ ਕਰਕੇ ਐਨਕਾਂ ਅਤੇ ਦਾਰੂ ਫਰੀ ਦਿੱਤਾ ਗਿਆ,ਫਹਿਤ ਕੰਮਪਿਊਟਰ ਆਈ ਲੈਂਬ ਵੱਲੋਂ ਸਾਰੇ ਬਲੱਡ ਟੈਸਟ ਫਰੀ ਕੀਤੇ ਗਏ
ਡਾ ਨੀਲਮ ਵਲੋ ਸੇਵਾ ਨਿਭਾਈ , ਇਸ ਤੋ ਉਪਰੱਤ ਸੁੱਖ ਰੰਧਾਵਾ ਸਮਾਜ ਵਿੱਚ ਉਭਰਦਾ ਸਿਤਾਰਾ ਬੱਚਿਆਂ ਦੀ ਟੀਮ ਤਿਆਰ ਕਰ ਬਾਬਾ ਸਾਹਿਬ ਦੇ ਵਿੱਚ ਜੀਵਨੀ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਵਾਲਮੀਕਿ ਆਸ਼ਰਮ ਧੂਣਾ ਟਰੱਸਟ ਤੋਂ ਚੇਅਰਮੈਨ ਬਲਦੇਵ ਰਾਜ ਬੈਰਾਗੀ ਬਾਬਾ ਬਿੱਲਾ ਜੀ ਅਤੇ ਅੰਬੇਡਕਰੀ ਮਿਸ਼ਨ ਤੋਂ ਰਾਸ਼ਟਰੀ ਪ੍ਰਧਾਨ ਸੰਨੀ ਦਾਨਵ ਜੀ ਪਹੁੰਚੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਦਾ ਕੇਕ ਕੱਟ ਕੇ ਉਨ੍ਹਾਂ ਸਾਰੇ ਸਮਾਜ਼ ਨੂੰ ਪੜ੍ਹਨ ਅਤੇ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ। ਇੱਸ ਮੋਕੇ ਮਨਿੰਦਰ ਫਤਾਹਪੁਰ, ਹਰਦੇਵ ਫਤਾਹਪੁਰ, ਪੰਜਾਬੀ ਕਲਾਕਾਰ ਸਰਬਜੀਤ ਬੁਗਾ , ਗੁਰਪ੍ਰੀਤ ,ਸਰਵਣ ਬਲਵਿੰਦਰ ,ਅਤੇ ਸਮੂਹ ਟੀਮ ਸੀ ,ਪੀਰ ਬਾਬਾ ਘੋੜੇ ਸਾ਼ਹ ਤੋਂ ਬਾਬਾ ਹਰਪਾਲ ਸਿੰਘ ਜੀ ਗੁਰਮੀਤ ਦੇਵਾ ਜੀ ਮੰਗਲਾ ਕਾਲੀ ਮੰਦਰ ਤੋਂ , ਮੱਸਿਆ ਸੇਵਾ ਸੁਸਾਇਟੀ ਵੱਲੋਂ ਲੰਗਰ ਬਣਾਉਣ ਦੀ ਸੇਵਾ ਕੀਤੀ ਗਈ! ਪ੍ਰਧਾਨ ਗੁਰਪਾਲ ਸਿੰਘ ਲਾਲੀ ਅਤੇ ਸਮੂਹ ਟੀਮ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਤੋਂ ਸਾਡਾ ਸਾਥ ਦੇਵੋ ਤਾਂ ਕਿ ਇਹੋ ਜਿਹੇ ਸਮਾਜ ਵਿਚ ਕੰਮ ਕਰਦੇ ਰਹਾਂਗੇ।