ਅੰਮ੍ਰਿਤਸਰ,31 ਦਸੰਬਰ (ਕੰਵਲਜੀਤ ਸਿੰਘ ਲਾਡੀ) : ਡਾ:ਸੁਖਚੈਨ ਸਿੰਘ ਗਿੱਲ ,ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਹਰਵਿੰਦਰ ਸਿੰਘ, ਪੀ.ਪੀ.ਐਸ,ਏ.ਡੀ.ਸੀ.ਪੀ ਟ੍ਰੈਫਿਕ ਅਤੇ ਸ੍ਰੀ ਇਕਬਾਲ ਸਿੰਘ, ਪੀ.ਪੀ.ਐਸ,ਏ.ਸੀ.ਪੀ-ਟ੍ਰੈਫਿਕ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਜੀ.ਡੀ ਗੋਇੰਕਾ ਪਬਲਿਕ ਸਕੂਲ, ਅੰਮ੍ਰਿਤਸਰ ਦੇ ਟਰਾਂਸਪੋਰਟ ਸਟਾਫ ਨਾਲ ਇੱਕ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ‘ਚ ਏਐਸਆਈ ਅਰਵਿੰਦਰ ਸਿੰਘ ਨੇ ਸਕੂਲ ਦੇ ਬੱਸ ਡਰਾਈਵਰਾਂ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਅਤੇ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਸਰਕਾਰ ਅਤੇ ਉੱਚ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਤੇ ਜਾਰੀ ਹੋਈਆਂ ਹਦਾਇਤਾਂ ਸਬੰਧੀ ਜਾਣੂ ਕਰਵਾਇਆ ।
ਉਹਨਾਂ ਹਦਾਇਤਾਂ ਦੀ ਚੰਗੀ ਤਰਾਂ ਪਾਲਣਾ ਕਰਨ ਸਬੰਧੀ ਪ੍ਰੇਰਤ ਕੀਤਾ । ਇਸ ਤੋਂ ਇਲਾਵਾ ਐਚ.ਸੀ ਸਲਵੰਤ ਸਿੰਘ ਦੁਆਰਾ ਵੀ ਸਕੂਲੀ ਬੱਸ ਡਰਵਾਈਵਰਾਂ ਨੂੰ ਧੁੰਦ ਅਤੇ ਕੋਹਰੇ ਦੇ ਮੌਸ਼ਮ ਵਿੱਚ ਆਪਣੀ ਗੱਡੀ ਧਿਆਨ ਨਾਲ ਅਤੇ ਹੌਲੀ ਚਲਾਉਣ ਲਈ ਕਿਹਾ ਅਤੇ ਨਸ਼ਿਆਂ ਵਰਗੀ ਭੈੜੀ ਲਾਹਨਤ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇਵਰਕਸ਼ਾਪ ਸਕੂਲ ਦੇ ਚੇਅਰਮੈਨ ਸ: ਮਹਾਂਬੀਰ ਸਿੰਘ, ਪ੍ਰਿੰਸੀਪਲ ਸ੍ਰੀਮਤੀ ਮਧੂ ਗਾਂਧੀ ਵਿਸ਼ੇਸ਼ ਤੋਰ ਤੇ ਹਾਜਰ ਸਨ। ਇਸ ਤੋਂ ਇਲਾਵਾ ਸਕੂਲ ਦੇ ਟਰਾਂਸਪੋਰਟ ਇੰਚਾਰਜ ਸ:ਦਿਲਬਾਗ ਸਿੰਘ ਸਕੂਲ ਦੇ ਡਰਾਈਵਰ ਅਮਨਦੀਪ ਸਿੰਘ, ਰਵਿੰਦਰ ਸਿੰਘ ਆਦਿ ਹਾਜਰ ਸਨ।