ਜੰਡਿਆਲਾ ਗੁਰੂ 25 ਦਸੰਬਰ (ਕੰਵਲਜੀਤ ਸਿੰਘ ਲਾਡੀ) :- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ,ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ,ਪ੍ਰੈੱਸ ਸਕੱਤਰ ਗੁਰਸਾਹਿਬ ਸਿੰਘ ਚਾਟੀਵਿੰਡ ਨੇ ਨਿੱਜਰਪੁਰਾ ਟੋਲ ਪਲਾਜ਼ੇ ਤੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਕਿਸਾਨ ਲੋਕ ਵਿਰੋਧੀ ਲੋਕ ਮਾਰੂ ਨੀਤੀਆਂ ਖ਼ਿਲਾਫ਼ ਅੰਦੋਲਨ ਕਰਕੇ ਦਿੱਲੀ ਜਿੱਤ ਕੇ ਵਾਪਸ ਪੰਜਾਬ ਪਰਤੇ ਹਨ ਅਤੇ ਕਿਸਾਨ ਜਥੇਬੰਦੀਆਂ ਦੇ ਫੈਸਲੇ ਅਨੁਸਾਰ ਪੂਰੇ ਪੰਜਾਬ ‘ਚ ਟੌਲ ਪਲਾਜ਼ਿਆਂ ਤੇ 30 ਦਸੰਬਰ ਤੱਕ ਧਰਨੇ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ । ਇਸ ਮੌਕੇ ਸੂਬਾ ਕਮੇਟੀ ਆਗੂ ਹਰਜੀਤ ਸਿੰਘ ਰਵੀ,ਪਰਮਜੀਤ ਸਿੰਘ ਬਾਘਾ ਨੇ ਕਿਹਾ ਕਿ ਜੇਕਰ 30 ਦਸੰਬਰ ਤਕ ਸਾਰੇ ਹੀ ਟੋਲ ਪਲਾਜ਼ਿਆਂ ਦੇ ਵਧੇ ਹੋਏ ਰੇਟ ਵਾਪਸ ਕੀਤੇ ਜਾਣਗੇ ਤੇ ਪਹਿਲਾਂ ਵਾਲੇ ਰੇਟ ਹੀ ਲਗਾਏ ਜਾਣਗੇ ਤਾਂ ਹੀ ਟੋਲ ਪਲਾਜ਼ਿਆਂ ਤੋਂ ਧਰਨੇ ਚੁੱਕੇ ਜਾਣਗੇ । ਉਨ੍ਹਾਂ ਕਿਹਾ ਕਿ ਜੇਕਰ ਟੋਲ ਪਲਾਜ਼ਿਆਂ ਤੇ ਰੇਟ ਘਟ ਨਹੀਂ ਕੀਤੇ ਜਾਂਦੇ ਤਾਂ ਦੁਬਾਰਾ ਮੀਟਿੰਗ ਕਰਕੇ ਇਸ ਲੁੱਟ ਦੇ ਖ਼ਿਲਾਫ਼ ਵੱਡੇ ਅੰਦੋਲਨ ਜਥੇਬੰਦੀਆਂ ਸ਼ੁਰੂ ਕਰਨਗੀਆਂ ।ਅਗੇ ਕਿਹਾ ਕਿ ਭਾਰਤ ਦਾ ਇਤਿਹਾਸ ਗਵਾਹ ਹੈ ਕਿ ਇਨ੍ਹਾਂ ਦੀਆਂ ਲੋਕ ਮਾਰੂ ਟੈਕਸ ਨੀਤੀਆਂ ਦੇ ਖਿਲਾਫ ਲਗਾਤਾਰ ਅੰਦੋਲਨ ਕਰਦਾ ਰਿਹ ਹੈ ਜੇਕਰ ਇਨ੍ਹਾਂ ਸਰਕਾਰਾਂ ਨੇ ਆਪਣੀਆਂ ਨੀਤੀਆਂ ਲਾਗੂ ਕੀਤੀਆਂ ਤਾਂ ਲੋਕ ਵੱਡੇ ਕਾਫਲਿਆਂ ਵਿਚ ਇਕੱਤਰ ਹੋ ਕੇ ਇਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲਗਾਤਾਰ ਅੰਦੋਲਨ ਕਰਦੇ ਰਹਿਣਗੇ । ਇਸ ਮੌਕੇ ਸੂਬਾਈ ਆਗੂ ਅੰਗਰੇਜ਼ ਸਿੰਘ ਚਾਟੀਵਿੰਡ, ਪਰਮਜੀਤ ਸਿੰਘ ਵਰਪਾਲ,ਬਚਿੱਤਰ ਸਿੰਘ, ਲਖਵਿੰਦਰ ਸਿੰਘ ਚਾਟੀਵਿੰਡ,ਪਰਗਟ ਸਿੰਘ ਚਾਟੀਵਿੰਡ,ਗੁਰਮੇਜ ਸਿੰਘ ਗੇਜਾ,ਸੰਦੀਪ ਸਿੰਘ ਮਿੱਠਾ,ਸੋਨੂੰ ਮਾਲ,ਸੰਦੀਪ ਸਿੰਘ, ਪ੍ਰਭਦੀਪ ਸਿੰਘ ਮਹਿਮਾ,ਕੁਲਦੀਪ ਸਿੰਘ ਨਿੱਝਰ,ਗੁਰਪ੍ਰੀਤ ਸਿੰਘ ਖਾਨਕੋਟ,ਨਿਸ਼ਾਨ ਸਿੰਘ ਰਾਜਾ ਜੰਡਿਆਲਾ,ਬਾਵਾ ਸਿੰਘ ਪੰਡੋਰੀ, ਜਥੇਦਾਰ ਬਲਵੰਤ ਸਿੰਘ ਪੰਡੋਰੀ, ਕਾਰਜ ਸਿੰਘ, ਗੱਜਣ ਸਿੰਘ ਰਾਮਪੁਰਾ, ਰਾਜਪਾਲ ਸਿੰਘ,ਮੰਗਾ ਸੁਲਤਾਨਵਿੰਡ ਹਾਜ਼ਰ ਸਨ ।
Related Articles
Check Also
Close