ਜੰਡਿਆਲਾ ਗੁਰੂ, 03 ਸਤੰਬਰ (ਕੰਵਲਜੀਤ ਸਿੰਘ ਲਾਡੀ) : ਟੋਕੀਓ 2020(ਜਪਾਨ) ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ ਭਾਰਤ ਨੂੰ ਕਾਂਸੀ ਦਾ ਮੈਡਲ ਦਿਵਾਉਣ ਵਾਲੇ ਹਾਕੀ ਖਿਡਾਰੀ ਗੁਰਜੰਟ ਸਿੰਘ ਖੈਲਿਹਰਾਂਂ ਅਤੇ ਉਪ ਕਪਤਾਨ ਹਰਮਨਪਰੀਤ ਸਿੰਘ ਤਿੰਮੋਵਾਲ ਨੂੰ ਉਹਨਾ ਦੇ ਪਿੰਡ ਜਾ ਕੇ ਅੱਜ ਭਾਰਤੀ ਜੀਵਨ ਬੀਮਾਂ ਨਿਗਮ ਵੱਲੋਂ 25 25 ਲੱਖ ਰੁਪਏ ਦੇ ਚੈਕ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੰਪਨੀ ਦੇ ਸੀਨੀਅਰ ਡਵੀਜਨਲ ਮੈਨੇਜਰ ਸ਼ੋਭਾ ਰਾਮ ਮੀਨਾ ਨੇ ਦੱਸਿਆ ਕਿ ਐਲ ਆਈ ਸੀ ਕੰਪਨੀ ਵੱਲੋਂ ਅੰਮ੍ਰਿਤਸਰ ਜਿਲ੍ਹੇ ਦੇ ਉਲੰਪਿਕ ਵਿੱਚ ਭਾਗ ਲੈਣ ਵਾਲੇ ਚਾਰ ਖਿਡਾਰੀਆਂ ਨੂੰ 25-25 ਲੱਖ ਦੇ ਚੈਕ ਦਿੱਤੇ ਗਏ ਹਨ ਅਤੇ ਇਸ ਤੋ ਇਲਾਵਾ ਅਜਨਾਲਾ ਦੀ ਖਿਡਾਰਨ ਗੁਰਜੀਤ ਕੌਰ ਨੂੰ 10 ਲੱਖ ਦਾ ਚੈਕ ਦੇ ਕੇ ਸਨਮਾਨਿਤ ਕੀਤਾ ਗਿਆ।ਉਹਨਾ ਕਿਹਾ ਕਿ ਐਲ ਆਈ ਸੀ ਵੱਲੋਂ ਹਾਕੀ ਦੀ ਸਾਰੀ ਟੀਮ ਨੂੰ ਪੂਰੇ ਭਾਰਤ ਵਿੱਚ ਹੀ 25-25 ਲੱਖ ਦੇ ਚੈਕ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਇਸ ਤੋ ਇਲਾਵਾ ਨੀਰਜ ਚੋਪੜਾ ਨੂੰ ਵੀ ਇੱਕ ਕਰੋੜ ਦਾ ਚੈਕ ਦੇ ਸਨਮਾਨਿਤ ਕੀਤਾ ਗਿਆ ਹੈ।ਉਹਨਾ ਕਿਹਾ ਕਿ ਉਹਨਾ ਅੱਜ ਬਹੁਤ ਫਖਰ ਮਹਿਸੂਸ ਹੋ ਰਿਹਾ ਹੈ ਕਿ ਉਹ ਇਨੇ ਵੱਡੇ ਖਿਡਾਰੀ ਨੂੰ ਸਨਮਾਨਿਤ ਕਰਨ ਆਏ ਹਨ।
ਉਹਨਾ ਕਿਹਾ ਕਿ ਉਲੰਪਿਕ ਵਿੱਚ ਮੈਡਲ ਜਿੱਤ ਕੇ ਹਰਮਨਪਰੀਤ ਸਿੰਘ ਤੇ ਗੁਰਜੰਟ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵੱਡੇ ਖਿਡਾਰੀ ਸਿਰਫ ਵੱਡੇ ਸ਼ਹਿਰਾਂ ਵਿੱਚ ਹੀ ਨਹੀਂ ਪੈਦਾ ਹਨ ਇਹ ਛੋਟੇ ਛੋਟੇ ਪਿੰਡਾਂ ਵਿੱਚ ਵੀ ਹੋ ਸਕਦੇ ਹਨ।ਇਸ ਮੌਕੇ ਗੁਰਜੰਟ ਸਿੰਘ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਉਹਨਾ ਅੱਜ ਇਸ ਗੱਲ ਦੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਐਲ ਆਈ ਸੀ ਦਾ ਪੂਰਾ ਪਰਿਵਾਰ ਉਹਨਾ ਦੇ ਘਰ ਚੱਲ ਕੇ ਉਹਨਾ ਨੂੰ ਸਨਮਾਨਿਤ ਕਰਨ ਆਇਆ ਹੈ।ਇਸ ਮੌਕੇ ਐਲ ਆਈ ਸੀ ਦੇ ਮਾਰਕੀਟਿੰਗ ਮੈਨੇਜਰ ਨਿਧੀ ਗੁਪਤਾ, ਸੇਲਜ ਮੈਨੇਜਰ ਲਵ ਕੁਮਾਰ, ਪ੍ਰੌਡੈਕਟ ਮੈਨੇਜਰ ਰਿਤੇਸ਼ ਕੁੰਦਰਾ, ਰਜਿੰਦਰ ਸਿੰਘ ਰੈਨਾ ਬ੍ਰਾਂਚ ਮੈਨੇਜਰ ਐਲ ਆਈ ਸੀ ਆਫਿਸ ਰਈਆ, ਨਰਿੰਦਰਪਾਲ ਸਿੰਘ ਸੋਹਲ ਡਿਵੈਲਪਮੈਂਟ ਆਫਿਸਰ ਰਈਆ, ਅਸੀਸ਼ ਕੁਮਾਰ, ਅਸ਼ੋਕ ਚੌਧਰੀ, ਅਜੇ ਸ਼ਰਮਾ, ਭਾਰਤ ਜੋਸ਼ੀ , ਜਸਬੀਰ ਸਿੰਘ ਗਿੱਲ, ਰਕੇਸ਼ ਕੁਮਾਰ ਗੋਲਡੀ, ਮਲਕੀਤ ਸੱਗੂ ਰਈਆ ਜੇ ਈ ਰਮਨ ਕੁਮਾਰ ਤੋ ਇਲਾਵਾ ਗੁਰਜੰਟ ਸਿੰਘ ਦੇ ਪਿਤਾ ਬਲਦੇਵ ਸਿੰਘ, ਦਾਦਾ ਮਹਿੰਦਰ ਸਿੰਘ, ਮਾਤਾ ਸੁੱਖਜਿੰਦਰ ਕੌਰ, ਭੈਣ ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਸਰਪੰਚ ਹਰਜਿੰਦਰ ਸਿੰਘ, ਨਿਰਵੈਲ ਸਿੰਘ ਸੈਕਟਰੀ, ਐਸ ਐਚ ਓ ਬਚਿਤਰ ਸਿੰਘ ਵਡਾਲਾ ਜੌਹਲ, ਬਲਬੀਰ ਸਿੰਘ ਜੰਡਿਆਲਾ, ਨਾਜਰ ਸਿੰਘ, ਦਰਬਾਰਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।