ਜੰਡਿਆਲਾ ਗੁਰੂ, 31 ਦਸੰਬਰ (ਕੰਵਲਜੀਤ ਸਿੰਘ ਲਾਡੀ) : 2 ਦਿਨ ਪਹਿਲਾਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਲੋਂ ਸਰਾਂ ਰੋਡ ਤੇ ਡੰਗਰਾਂ ਦੇ ਹਸਪਤਾਲ ‘ਚ ਲੱਗੇ ਟਿਊਬਵੈਲ ਦੇ ਕੋਲ ਪਾਰਕ ਬਣਾਉਣ ਲਈ ਜਗਾ੍ਹ ਦੀ ਚੋਣ ਕੀਤੀ ਗਈ ਸੀ। ਜਿਸ ਦਾ ਮੌਕਾ ਦੇਖਣ ਲਈ ਵਿਧਾਇਕ ਵਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ। ਵਿਧਾਇਕ ਦੀ ਆਮਦ ਨੂੰ ਲੈ ਕਿ ਸਥਾਨਕ ਪ੍ਰਸਾਸ਼ਨ ਵਲੋਂ ਕਾਹਲੀ ਵਿੱਚ ਜੇ.ਸੀ.ਬੀ. ਮਸ਼ੀਨ ਮੰਗਵਾ ਕਿ ਉਸ ਜਗਾ੍ਹ ਨੂੰ ਪੱਧਰਾ ਕੀਤਾ ਗਿਆ ਸੀ ।
ਉਨ੍ਹਾਂ ਵੱਲੋਂ ਖਾਨਾਪੂਰਤੀ ਕਰਦੇ ਹੋਏ ਇਸ ਕਾਹਲੀ ਵਿੱਚ ਉਥੇ ਲੱਗੇ ਹੋਏ ਟਿਊਬਵੈਲ ਦੀਆਂ ਪਾਈਪਾਂ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ । ਟਿਊਬਵੈਲ ਦੀ ਪਾਈਪ ਸਮੇਤ ਵਾਲ ਤੋੜ ਦਿੱਤੀ ਗਈ ।ਜਿਸ ਨਾਲ ਹੁਣ ਉਸ ਪੰਪ ਨੂੰ ਬੰਦ ਕਰਨਾ ਪਿਆ ਕਿਉਂਕਿ ਇਸ ਵਕਤ ਡੰਗਰਾਂ ਵਾਲਾ ਹਸਪਤਾਲ ਦੂਸਰੇ ਪੰਪਾਂ ਦੇ ਪਾਣੀ ਨਾਲ ਮੱਛੀ ਫਾਰਮ ਬਣਿਆ ਨਜ਼ਰ ਆ ਰਿਹਾ ਹੈ । ਸਥਾਨਕ ਲੋਕਾਂ ਦੀ ਮੰਗ ਹੈ ਕਿ ਨਵੇਂ ਪਾਰਕ ਨੇ ਤਾਂ ਪਤਾ ਨਹੀਂ ਕਦੋਂ ਬਣਨਾਂ ਹੈ ਪਰ ਚਲ ਰਹੇ ਪਾਣੀ ਦੇ ਪੰਪ ਨੂੰ ਬੰਦ ਜਰੂਰ ਕਰ ਦਿੱਤਾ ਗਿਆ ਹੈ । ਉਸ ਨੂੰ ਜਲਦੀ ਮੁਰੰਮਤ ਕਰ ਕੇ ਚਾਲੂ ਕੀਤਾ ਜਾਵੇ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਆ ਰਹੀ ਪੀਣ ਵਾਲੇ ਪਾਣੀ ਦੀ ਮੁਸ਼ਕਲ ਨੂੰ ਜਲਦੀ ਹੱਲ ਹੋ ਸਕੇ । ਸਥਾਨਿਕ ਲੋਕਾਂ ਦੀ ਹਲਕਾ ਵਿਧਾਇਕ ਨੂੰ ਅਪੀਲ ਹੈ ਕਿ ਇਸ ਤਰਾਂ ਦੀ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਛੋਟੀ ਜਿਹੀ ਲਾਪਰਵਾਹੀ ਨਾਲ ਆਮ ਜਨਤਾ ਨੂੰ ਭਾਰੀ ਖਮਿਆਜਾ ਭੁਗਤਨਾਂ ਪੈਂਦਾ ਹੈ।