क्राइमताज़ा खबरपंजाब

ਝੂਠੀ ਨਿਕਲੀ 10 ਲੱਖ ਰੁਪਏ ਲੁੱਟ ਦੀ ਵਾਰਦਾਤ, ਪੁਲਿਸ ਨੇ ਕੀਤਾ ਮਾਮਲੇ ਦਾ ਖੁਲਾਸਾ

ਜਲੰਧਰ, 06 ਜੁਲਾਈ (ਕਬੀਰ ਸੌਂਧੀ) : ਮਾਨਯੋਗ ਸ੍ਰੀ ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਸ਼੍ਰੀ ਜਗਮੋਹਨ ਸਿੰਘ PPS/DCP- City, ਮਾਨਯੋਗ ਸ਼੍ਰੀ ਸੁਹੇਲ ਮੀਰ (IPS) ADCP-1 ਸਾਹਿਬ ਜਲੰਧਰ ਅਤੇ ਮਾਨਯੋਗ ਸ੍ਰੀ ਮੋਹਿਤ ਕੁਮਾਰ ਸਿੰਗਲਾ PPS ACP North ਸਾਹਿਬ ਜਲੰਧਰ ਦੀਆ ਹਦਾਇਤਾ ਅਨੁਸਾਰ ਐਸ.ਆਈ.ਬਲਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 3 ਜਲੰਧਰ ਦੀ ਅਗਵਾਈ ਹੇਠ ASI ਗੁਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਖੋਹ ਦੇ ਅਣਸੁਲਝੇ ਮੁਕੱਦਮੇ ਨੂੰ ਤਿੰਨ ਘੰਟੇ ਅੰਦਰ ਟ੍ਰੇਸ ਕਰਕੇ 9 ਲੱਖ 89 ਹਜ਼ਾਰ ਰੁਪਏ ਬਰਾਮਦ ਕੀਤੇ।

ਇਹ ਮੁਕੱਦਮਾ ਬਰ ਬਿਆਨ ਪੰਕਜ ਮਾਟਾ ਪੁੱਤਰ ਲੇਟ ਸ਼੍ਰੀ ਪੰਨਾ ਲਾਲ ਮਾਟਾ ਵਾਸੀ 629/05 ਦਿਲਬਾਗ ਨਗਰ ਐਕਟੈਸ਼ਨ 120 ਫੁੱਟੀ ਰੋਡ ਜਲੰਧਰ ਦਰਜ ਰਜਿਸਟਰ ਹੋਇਆ ਕਿ ਉਹ ਮਾਰਕਟਿੰਗ ਦਾ ਕੰਮ ਕਰਦਾ ਹੈ ਮਿਤੀ 06-07-2022 ਨੂੰ ਵਕਤ 11 ਵਜੇ ਦਾ ਹੋਵੇਗਾ ਕਿ ਉਹ ਆਪਣੇ ਦੋਸਤ ਮਨੀਸ਼ ਨੂੰ ਬਿਜ਼ਨਸ ਦੇ ਸਬੰਧ ਵਿੱਚ 10 ਲੱਖ ਰੁਪਏ ਮੋਮੀ ਲਿਫਾਫੇ ਵਿੱਚ ਪਾ ਕੇ ਆਪਣੇ ਘਰ ਗਰੋਵਰ ਕਲੋਨੀ ਤੋ ਐਕਟਿਵਾ ਪਰ ਸਵਾਰ ਹੋ ਕੇ ਸੈਂਟਰਲ ਟਾਊਨ ਗਲੀ ਨੰਬਰ 8 ਵਿਖੇ ਦੇਣ ਆਇਆ ਸੀ ਤੇ ਉਸ ਨੇ ਲਿਫਾਫਾ ਮੁਨੀਸ਼ ਨੂੰ ਫੜ੍ਹਾ ਦਿੱਤਾ ਸੀ ਜੋ ਫੜਾਉਂਦੇ ਸਾਰ ਹੀ ਇਕ ਅਣਪਛਾਤਾ ਲੜਕਾ ਮੁਨੀਸ਼ ਹੱਥੋ ਲਿਫਾਫਾ ਖੋਹ ਕੇ ਲੈ ਗਿਆ।ਜਿਸ ਤੇ ਏ.ਐਸ.ਆਈ ਗੁਰਦਿਆਲ ਸਿੰਘ ਵੱਲੋ ਮੁਕੱਦਮਾ ਨੰਬਰ 81 ਮਿਤੀ 06-07 2022 ਅਧ 379ਬੀ ਭ:ਦ ਥਾਣਾ ਡਵੀਜ਼ਨ ਨੰਬਰ 3 ਜਲੰਧਰ ਦਰਜ ਰਜਿਸਟਰ ਕੀਤਾ ਗਿਆ।

ਜੋ ਅੱਜ ਮਿਤੀ 06-07-2022 ਨੂੰ ASI ਗੁਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਮੁਨੀਸ਼ ਗੁਪਤਾ ਪੁੱਤਰ ਸੁਰੇਸ਼ ਕੁਮਾਰ ਵਾਸੀ ਮਕਾਨ ਨੰਬਰ 26/13 ਸੈਂਟਰਲ ਟਾਊਨ ਜਲੰਧਰ ਨੂੰ ਸ਼ੱਕ ਦੇ ਬਿਨਾਹ ਤੇ ਸਖਤੀ ਨਾਲ ਖੋਹ ਸਬੰਧੀ ਪੁੱਛਗਿੱਛ ਕੀਤੀ ਤਾਂ ਮੁਨੀਸ਼ ਨੇ ਮੰਨਿਆ ਕਿ ਉਸ ਨੇ ਲਾਲਚ ਵਿੱਚ ਆ ਕੇ ਕਿਸੇ ਦੂਸਰੇ ਵਿਅਕਤੀ ਦੀ ਮਦਦ ਨਾਲ ਪੈਸੇ ਖੋਹ ਕਰਵਾਏ ਸਨ। ਜਿਸ ਤੇ ਮੁਨੀਸ਼ ਗੁਪਤਾ ਪੁੱਤਰ ਸੁਰੇਸ਼ ਕੁਮਾਰ ਵਾਸੀ ਮਕਾਨ ਨੰਬਰ 26/13 ਸੈਂਟਰਲ ਟਾਊਨ ਜਲੰਧਰ ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਤੇ ਉਸ ਦੀ ਨਿਸ਼ਾਨਦੇਹੀ ਤੇ ਉਸ ਦੇ ਘਰੋ 9 ਲੱਖ 89 ਹਜ਼ਾਰ ਰੁਪਏ ਬਰਾਮਦ ਕੀਤੇ।ਜੋ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਅਤੇ ਦੂਸਰੇ ਨਾ ਮਲੂਮ ਵਿਅਕਤੀ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ।

Related Articles

Leave a Reply

Your email address will not be published.

Back to top button