ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਸਰਾਂ) : ਬੀਤੇ ਮਹੀਨੇ 28 ਨਵੰਬਰ ਕਰੀਬ ਸਮਾਂ 4 ਵਜੇ ਸ਼ਾਮ ਜੰਡਿਆਲਾ ਗੁਰੂ ਥਾਣੇ ਵਿੱਚ 20 ਲੱਖ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਜੋ ਕਿ ਵੱਖ ਵੱਖ ਆਖਬਾਰਾਂ ਵਿੱਚ ਖਬਰਾਂ ਪ੍ਰਕਾਸ਼ਿਤ ਹੋਇਆਂ ਕਿ ਜਾਂਚ ਕਰ ਰਹੇ ਅਧਿਕਾਰੀ ਚਰਨ ਸਿੰਘ ਸਬ ਇੰਸਪੈਕਟਰ ਵੱਲੋਂ ਇਹ ਦੱਸਿਆਂ ਗਿਆਂ ਕਿ ਜੰਡਿਆਲਾ ਗੁਰੂ ਥਾਣੇ ਦਾ ਮੁਨਸੀ ਕ੍ਰਿਸ਼ਨ ਚੰਦ ਸਪੁੱਤਰ ਸਰਦਾਰੀ ਲਾਲ ਵਾਸੀ ਬਟਾਲਾ ਵੱਲੋਂ 20 ਲੱਖ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਰਿਮਾਰਡ ਤੇ ਭੇਜਿਆਂ ਗਿਆ ਸੀ ਤਾਂ ਜੋ ਪੁੱਛ ਪਾੜਤਾਲ ਕਰਕੇ ਦੋਸ਼ੀ ਹੈ ਨੂੰ ਸਜਾ ਦਿੱਤੀ ਜਾਵੇ। ਪਰ 47 ਦਿਨ ਕਰੀਬ ਬੀਤਣ ਤੇ ਅੱਜ ਤੱਕ ਜੰਡਿਆਲਾ ਪੁਲਿਸ ਨੂੰ ਛੁਨਸ਼ਾਨਾ ਹੀ ਹੱਥ ਲੱਗਿਆਂ ਹੈ ਜੋ ਕਿ ਸਵਾਲਿਆਂ ਨਿਸਾਨ ਲਗਾ ਰਿਹਾ ਹੈ।ਕਿਉ ਕਿ ਗ੍ਰਿਫਤਾਰ ਕੀਤੇ ਮੁਨਸ਼ੀ ਕਿਸ਼ਨ ਚੰਦ ਦੀ ਪਤਨੀ ਰਾਜਵਿੰਦਰ ਕੌਰ ਨੇ ਭਰੇ ਮਨ ਤੇ ਦੁੱਖੀ ਹਿਰਦੇ ਨਾਲ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦਿਆਂ ਨਵਾਂ ਮੋੜ ਦੇ ਰਹੇ ਹਨ ਕਿ ਮੇਰਾ ਪਤੀ ਕਿਸ਼ਨ ਚੰਦ ਨਿਰਦੋਸ ਹੈ ਜੋ ਵੀ ਉਹਨਾਂ ਤੇ ਦੋਸ਼ ਲਗਾਏ ਗਏ ਹਨ ਉਹ ਸਰਾਸਰ ਬਿਲਕੁੱਲ ਗਲਤ ਹਨ ਉਹਨਾਂ ਨੇ ਕਿਹਾ ਕਿ ਮੇਰੇ ਪਤੀ ਕਿਸ਼ਨ ਚੰਦ ਨੂੰ ਇਸ ਮਾਮਲੇ ਵਿੱਚ ਫਸਾਇਆਂ ਗਿਆ ਹੈ ਰਾਜਵਿੰਦਰ ਕੌਰ ਨੇ ਹਰਚੰਦ ਸਿੰਘ ਐੱਸ ਐੱਚ ਉ ਜੰਡਿਆਲਾ ਤੇ ਸਿੱਧਾ ਸਿੱਧਾ ਦੋਸ਼ ਲਗਾਇਆਂ ਕਿ ਇਸ ਮਾਲਖਾਨੇ ਦੀਆਂ ਚਬੀਆਂ ਤਾਂ ਹਰਚੰਦ ਸਿੰਘ ਕੋਲੋ ਹੁੰਦੀਆਂ ਸਨ ਮੇਰੇ ਪਤੀ ਮੁਨਸ਼ੀ ਤਾ ਹਨ ਪਰ ਉਹਨਾਂ ਨੂੰ ਵੀ ਹਰਚੰਦ ਸਿੰਘ ਕੰਮ ਕਾਜ ਮੁਨਸ਼ੀ ਦਾ ਨਹੀ ਕਰਨ ਦਿੰਦਾ ਸੀ ।
ਮੇਰੇ ਪਤੀ ਨੂੰ ਇਹ ਵੀ ਪਤਾ ਨਹੀ ਸੀ ਕਿ ਮਾਲਖਾਨੇ ਲੌਕਾਰ ਵਿੱਚ ਕਿੰਨੇ ਰੁਪਾਏ ਹਨ। ਫਿਰ ਉਨਾਂ ਆਪਣਾ ਸ਼ੱਕ ਯਾਕੀਨ ਰਹੀ ਦੱਸਕੇ ਕਹਿ ਰਹੇ ਹਨ ਕਿ 26 ਨਵੰਬਰ ਨੂੰ ਹੀ ਕਿਉ ਤਾਲਾ ਬਦਲਿਆਂ ਗਿਆ ਤੇ ਮੁਨਸ਼ੀ ਨੂੰ ਦੱਸਿਆਂ ਤੱਕ ਨਹੀ ਤੇ ਦੋ ਦਿਨਾਂ ਬਾਅਦ ਸਹਾਇਕ ਮੁਨਸ਼ੀ ਹਰਪ੍ਰੀਤ ਸਿੰਘ ਚੈੱਕ ਕਰਨ ਸਮੇਂ ਤਾਲਾ ਟੁੱਟਿਆਂ ਹੋਵੇ ਤੇ ਲਾਗੇ ਸਬੱਲ ਪਾਈ ਹੋਵੇ ਕਿਸੇ ਨੂੰ ਖੜਕਾ ਤੱਕ ਨਾ ਹੋਵੇ ਤਾਲਾ ਤੋੜਨ ਦਾ ਇਹਨਾਂ ਮੁਲਾਜਮਾ ਦੀ ਮੇਰੇ ਪਤੀ ਨੂੰ ਫਸਾਉਣ ਦੀ ਵੀ ਮਿਲੀ ਭੁਗਤ ਤਾਂ ਜਰੂਰ ਹੈ।ਰਾਜਵਿੰਦਰ ਕੌਰ ਨੇ ਪੰਜਾਬ ਪੁਲਿਸ ਦੇ ਅਧਿਆਕਾਰੀਆਂ ਤੋਂ ਕਿਨਾਰਾ ਕਰਦੇ ਹੋਏ ਜੁਡੀਸ਼ੀਅਲ ਇੰਨਕੁਆਰੀ ਦੀ ਮੰਗ ਕੀਤੀ ਕਿ ਹਰਚੰਦ ਸਿੰਘ ਐੱਸ ਐੱਚ ਉ ਅਤੇ ਮੁਲਾਜਮ ਸੰਦੀਪ ਸਿੰਘ,ਹਰਪ੍ਰੀਤ ਸਿੰਘ ਢੋਟ,ਬਿਕਰਮਜੀਤ ਸਿੰਘ,ਸ਼ਰਨਜੀਤ ਸਿੰਘ ਆਦਿ ਦੇ ਬੈਂਕ ਖਾਤੇ ਅਤੇ ਕਾਲ ਰਿਕਾਰਡਿੰਗ ਚੈੱਕ ਕੀਤੀ ਜਾਵੇ।ਤਾਂ ਜੋ ਅਸਲੀ ਚੋਰ ਤੱਕ ਪਹੁੰਚ ਹੋ ਸਕੇ ਅਤੇ ਮੇਰੇ ਪਤੀ ਨੂੰ ਦੋਸ਼ ਮੁਕਤ ਕੀਤਾ ਜਾਵੇ। ਇਸ ਸਬੰਧੀ ਡੀ ਐੱਸ ਪੀ ਜੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ ਨੂੰ ਜਦੋ ਪੱਤਰਕਾਰਾਂ ਵੱਲੋਂ ਪੁੱਛਿਆ ਕਿ ਕਿਸ਼ਨ ਚੰਦ ਮੁਨਸ਼ੀ ਦੀ ਪਤਨੀ ਕਹਿ ਰਹੀ ਹੈ ਕਿ ਮੇਰਾ ਪਤੀ ਦੋਸ਼ੀ ਨਹੀ ਹੈ ਤਾਂ ਉਨਾ ਜਵਾਬ ਦਿੱਤਾ ਕਿ ਇਸ ਤਰਾਂ ਹਰੇਕ ਦੋਸ਼ੀ ਕਹਿ ਦਿੰਦਾ ਹੈ ਕਿ ਮੈ ਨਿਰਦੋਸ਼ ਹਾਂ। ਜਦੋ ਦੂਸਰਾ ਸਵਾਲ ਡੀ ਐੱਸ ਪੀ ਜੰਡਿਆਲਾ ਨੂੰ ਪੁੱਛਿਆਂ ਗਿਆਂ ਕਿ ਇਸ ਮਾਮਲੇ ਵਿੱਚ ਐੱਸ ਐੱਚ ਉ ਹਰਚੰਦ ਸਿੰਘ ਦਾ ਹੱਥ ਹੈ ਤਾਂ ਉਨਾਂ ਜਵਾਬ ਦਿੱਤਾ ਕਿ ਇਸ ਮਾਮਲੇ ਦੀ ਸਿੱਟ ਬੈਠਾਈ ਹੈ ਜੋ ਵੀ ਸਿੱਟ ਦੀ ਜਾਂਚ ਪੜਤਾਲ ਤੋਂ ਬਾਅਦ ਨਤੀਜਾ ਸਾਮਣੇ ਆਵੇਗਾ ਉਨਾਂ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।