ਜੰਡਿਆਲਾ ਗੁਰੂ ਸ਼ਹਿਰ ਇਕ ਆਮ ਸ਼ਹਿਰ ਬਣ ਕੇ ਰਹਿ ਗਿਆ ਹੈ, ਜਿੱਥੇ ਵਿਕਾਸ ਦੇ ਨਾਮ ਦਾ ਢੋਂਢੋਰਾ ਪਿਟੀਆਂ ਜਾਂਦਾ ਹੈ ਪਰ ਵਿਕਾਸ ਕਿਸੇ ਪਾਸੇ ਨਜ਼ਰ ਨਹੀਂ ਆਉਂਦਾ
ਵਿਕਾਸ ਦੇ ਨਾਮ ਤੇ ਵੋਟਾਂ ਮੰਗੀਆ ਜਾਂਦੀਆ ਪਰ ਵਿਕਾਸ ਨਹੀਂ ਹੁੰਦਾ
ਜੰਡਿਆਲਾ ਗੁਰੂ, 09 ਸਤੰਬਰ(ਕੰਵਲਜੀਤ ਸਿੰਘ ਲਾਡੀ) : ਅੰਮ੍ਰਿਤਸਰ ਜਲੰਧਰ ਜੀ.ਟੀ.ਰੋਡ ਦੇ ਵਿਚ ਸਥਿਤ ਇਕ ਸੁੰਦਰ ਕਸਬਾ ਜੋ ਪਿੱਤਲ ਦੇ ਭਾਂਡਿਆਂ ਲਈ ਮਸ਼ਹੂਰ ਹੈ ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਹ ਜੰਡਿਆਲਾ ਗੁਰੂ ਸ਼ਹਿਰ ਇਕ ਆਮ ਸ਼ਹਿਰ ਬਣ ਕੇ ਰਹਿ ਗਿਆ ਹੈ। ਸਰਕਾਰ ਵਲੋਂ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਕਈ ਤਰਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਜਿਵੇ ਕਿ ਓਲਿੰਪਿਕ ਤੋਂ ਆਏ ਜੇਤੂ ਖਿਡਾਰੀਆਂ ਲਈ ਇਨਾਮ ਦਿੱਤੇ ਗਏ, ਪਰੰਤੂ ਇੱਥੇ ਜੰਡਿਆਲਾ ਗੁਰੂ ਸ਼ਹਿਰ ਵਿਚ ਖਿਡਾਰੀਆਂ ਦੇ ਖੇਡਣ ਲਈ ਇਕ ਸਰਕਾਰੀ ਗਰਾਉਂਡ ਹੈ ਪਰ ਉਸ ਦੀ ਹਾਲਤ ਵੀ ਖਸਤਾ ਹੈ। ਕ੍ਰਿਕਟ ਲਈ ਕੋਈ ਪਿਚ ਨਹੀਂ ਹੈ, ਬਜੁਰਗਾਂ ਅਤੇ ਬੱਚਿਆਂ ਲਈ ਸ਼ਹਿਰ ਵਿਚ ਕੋਈ ਪਾਰਕ ਨਹੀਂ ਹੈ। ਸ਼ਹਿਰ ਵਿਚ ਟਾਇਲਟ ਤਾਂ ਹੈ ਪਰ ਉਸ ਦੀ ਵਰਤੋਂ ਸ਼ਹਿਰ ਦੇ ਨਸ਼ੇੜੀਆਂ ਵਲੋਂ ਨਸ਼ਾ ਪੀਣ ਲਈ ਕੀਤੀ ਜਾਂਦੀ ਹੈ।
ਕੁਝ ਦਿਨ ਪਹਿਲਾਂ ਜਦੋ ਡਾਇਮੰਡ ਬੇਕਰੀ ਵਿਚ ਅੱਗ ਲੱਗੀ ਸੀ ਤਾਂ ਹਲਕਾ ਐਮ .ਐਲ. ਏ ਨੇ ਨਗਰ ਕੌਂਸਲ ਵਿਚ ਅੱਗ ਬੁਝਾਊ ਗੱਡੀ ਲਿਆਉਣ ਦੀ ਗੱਲ ਕੀਤੀ ਸੀ ਜੋ ਕਿ ਹੁਣ ਤੱਕ ਸਿਰਫ਼ ਗੱਲ ਹੀ ਬਣ ਕੇ ਰਹਿ ਗਈ ਹੈ। ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਕੁਝ ਖਿਡਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਹੀਨਾ ਪਹਿਲਾ ਐਮ.ਐਲ. ਏ ਸੁਖਵਿੰਦਰ ਸਿੰਘ ਡੈਨੀ ਨੇ ਗਰਾਉਂਡ ਤਿਆਰ ਕਰਨ ਦੀ ਗੱਲ ਕੀਤੀ ਸੀ ਪਰੰਤੂ ਅੱਜ ਮਹੀਨੇ ਤੋਂ ਉੱਪਰ ਹੋ ਜਾਣ ਦੇ ਬਾਵਜੂਦ ਵੀ ਸਰਕਾਰੀ ਖਾਤੇ ਚੋਂ ਨਾਮਾਤਰ ਪੈਸੇ ਆਏ ਹਨ ਅਤੇ ਇਕ ਟਰੈਕਟਰ ਵਾਲਾ ਦਿਹਾੜੀਦਾਰ ਅਪਨੀ ਮਿਹਨਤ ਦੇ 30000 ਰੁਪਏ ਗਰਾਊਂਡ ਵਿਚੋਂ ਲੱਭ ਰਿਹਾ ਹੈ ਪਰ ਕੁਝ ਨਹੀਂ ਲੱਭ ਰਿਹਾ ਜਾਂ ਮਿਲ ਰਿਹਾ।
ਖਿਡਾਰੀਆਂ ਨੂੰ ਖੇਡਣ ਲਈ ਦੂਰ ਪਿੰਡਾਂ ਵੱਲ ਜਾਣਾ ਪੈ ਰਿਹਾ ਹੈ, ਜਿਸ ਨਾਲ ਖਿਡਾਰੀਆਂ ਵਿਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਗੱਲਬਾਤ ਦੋਰਾਨ ਹੋਰਨਾਂ ਤੋਂ ਇਲਾਵਾ ਹਰਸ਼ ਸ਼ਰਮਾਂ, ਹਰਦੇਵ ਸਿੰਘ, ਸ਼ੈਰੀ ਗਰੋਵਰ, ਹਰਦੀਪ ਸਿੰਘ, ਰੋਨਿਤ, ਮਨਪ੍ਰੀਤ ਸਿੰਘ (ਮਨੀ), ਵਰਦੀਪ ਸਿੰਘ, ਕੁਨਾਲ, ਰੋਹਿਤ ਆਦਿ ਹਾਜ਼ਰ ਸਨ। ਸਮੂਹ ਖਿਡਾਰੀਆਂ ਨੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਕੋਲੋ ਮੰਗ ਕੀਤੀ ਕਿ ਗਰਾਊਂਡ ਦਾ ਅਧੂਰਾ ਰਹਿੰਦਾ ਕੰਮ ਪੂਰਾ ਕੀਤਾ ਜਾਵੇ । ਜਿਸ ਵਿਚ ਇਕ ਸਟੇਜ, ਦੋ ਸ਼ੈਡ, ਬੱਚਿਆਂ ਲਈ ਪੰਘੂੜੇ, ਪਾਰਕਿੰਗ ਤੇ ਟਾਈਲਾਂ ਲਗਾਈਆਂ ਜਾਣ, ਪਾਣੀ ਵਾਲੀ ਟੈਂਕੀ, ਸਟੇਡੀਅਮ ਵਾਲੀਆਂ ਪੌੜੀਆਂ, ਬਾਥਰੂਮ ਨੂੰ ਠੀਕ ਕੀਤਾ ਜਾਵੇ ਆਦਿ ਕੰਮ ਪੂਰੇ ਦੀ ਮੰਗ ਕੀਤੀ ਗਈ।