ਜੰਡਿਆਲਾ ਗੁਰੂ, 24 ਦਸੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਹਲਕਾ ਵਿਧਾਇਕ ਜੰਡਿਆਲਾ ਗੁਰੂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਅੱਜ ਵੈਰੋਵਾਲ ਰੋਡ ਜੰਡਿਆਲਾ ਤੋਂ ਜੀ.ਟੀ.ਰੋਡ ਨੂੰ ਜੋੜਨ ਵਾਲੀ ਸੜਕ ਦੇ ਬਾਈਪਾਸ ਦਾ ਉਦਘਾਟਨ ਕਰਦਿਆਂ ਇਲਾਕੇ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ।ਉਨ੍ਹਾਂ ਕਿਹਾ ਕਿ ਇਸ ਢਾਈ ਕਿਲੋਮੀਟਰ ਲੰਬੇ ਬਾਈਪਾਸ ਦੀ ਲਾਗਤ ਕਰੀਬ 5 ਕਰੋੜ ਆਵੇਗੀ। ਦੱਸਣਯੋਗ ਹੈ ਕਿ ਜੰਡਿਆਲਾ ਗੁਰੂ ਵਿੱਚ ਪਿਛਲੇ ਕਾਫੀ ਸਮੇਂ ਤੋਂ ਟਰੈਫਿਕ ਦੀ ਸਮੱਸਿਆ ਚੱਲ ਰਹੀ ਸੀ, ਵੱਡੇ ਵਾਹਨਾਂ ਦੀ ਜੰਡਿਆਲਾ ਸ਼ਹਿਰ ਵਿੱਚ ਦਾਖਿਲ ਹੋਣ ਕਾਰਣ ਇੱਥੇ ਘਾਹ ਮੰਡੀ ਚੌਕ ਤੋਂ ਲੈ ਕੇ ਸਰਾਂ ਜੀ ਟੀ ਰੋਡ ਤੱਕ ਜਾਮ ਦੀ ਸਮੱਸਿਆ ਰਹਿੰਦੀ ਸੀ।
ਇਸਦੇ ਨਿਰਮਾਣ ਨਾਲ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਤੋਂ ਇਲਾਵਾ ਸਮੇ ਦੀ ਬੱਚਤ ਵੀ ਹੋਵੇਗੀ । ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੰਜੀਵ ਕੁਮਾਰ ਲਵਲੀ, ਕੌਂਸਲਰ ਆਸ਼ੂ ਵਿਨਾਇਕ, ਕੌਂਸਲਰ ਜਤਿੰਦਰ ਸਿੰਘ ਨਾਟੀ, ਗੁਰਵੇਲ ਸਿੰਘ, ਚਰਨਜੀਤ ਸਿੰਘ ਟੀਟੋ, ਸੁਰਿੰਦਰ ਸੇਠ, ਪ੍ਰਿੰਸ ਪਾਸੀ, ਬਲਾਕ ਸਮਿਤੀ ਚੇਅਰਮੈਨ ਹਰਜੀਤ ਸਿੰਘ ਬੰਡਾਲਾ, ਅਵਤਾਰ ਸਿੰਘ ਟੱਕਰ, ਡਾ: ਰਾਜਵਿੰਦਰ ਸਿੰਘ, ਬਲਕਾਰ ਡਾ. ਸਿੰਘ, ਜਸਵਿੰਦਰ ਸਿੰਘ ਪੀ.ਏ., ਗੁਰਪ੍ਰੀਤ ਸਿੰਘ ਗੋਪੀ ਪੀ.ਏ., ਰਾਣਾ ਜੰਡ, ਸੁਖਵਿੰਦਰ ਸਿੰਘ ਸਰਪੰਚ ਧਾਰੜ, ਜਸਵਿੰਦਰ ਸਿੰਘ ਝੰਡ ਆਦਿ ਹਾਜ਼ਰ ਸਨ।