क्राइमताज़ा खबरपंजाब

ਜੰਡਿਆਲਾ ਗੁਰੂ ਵਿਚ ਚੋਰੀ ਦੀ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਕਬਾੜੀਆਂ ਦੀ ਦੁਕਾਨਾਂ ਤੇ ਬੈਟਰੀ ਦੀ ਦੁਕਾਨ ਤੋਂ ਹੋਇਆ ਲੱਖਾਂ ਦਾ ਸਾਮਾਨ ਚੋਰੀ

ਜੰਡਿਆਲਾ ਗੁਰੂ, 03 ਜੂਨ (ਕੰਵਲਜੀਤ ਸਿੰਘ ਲਾਡੀ) : ਬੀਤੀ ਰਾਤ ਜੰਡਿਆਲਾ ਗੁਰੂ ਦੇ ਤਰਨਤਾਰਨ ਬਾਈਪਾਸ ਤੇ ਕਬਾੜੀਏ ਦੀਆਂ ਦੋ ਦੁਕਾਨਾਂ ਤੇ ਇਕ battery ਦੀ ਦੁਕਾਨ ਤੇ ਰਾਤ ਲੱਖਾਂ ਦਾ ਸਾਮਾਨ ਹੋਇਆ ਚੋਰੀ। ਜੰਡਿਆਲਾ ਗੁਰੂ ਵਿੱਚ ਨਸ਼ੇੜੀਆਂ ਵਲੋ ਅਪਣੇ ਨਸੇ ਦੀ ਪੂਰਤੀ ਵਾਸਤੇ ਆਏ ਦਿਨ ਕਿਸੇ ਨਾ ਕਿਸੇ ਦੁਕਾਨ ਜਾ ਰਾਹ ਜਾਂਦੇ ਵਿਅਕਤੀ ਨੂੰ ਲੁੱਟਣ ਜਾ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਜੰਡਿਆਲਾ ਗੁਰੂ ਦੇ ਤਰਨਤਾਰਨ ਬਾਈਪਾਸ ਤੇ ਕਬਾੜੀਏ ਦੀ ਦੁਕਾਨ ਦੇ ਮਾਲਕ ਪੰਕਜ ਪੁੱਤਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਲੋਕ ਡੋਨ ਹੋਣ ਕਰਕੇ ਅਸੀਂ ਆਪਣੀਆ ਦੋਵੇਂ ਦੁਕਾਨਾਂ ਸਾਮੀ ਪੰਜ ਵਜੇ ਬੰਦ ਕਰਕੇ ਆਪਣੇ ਘਰ ਨੂੰ ਚਲੇ ਗਏ ਸੀ ਬਾਦ ਵਿੱਚ ਸਾਮੀ ਇਕ ਚੱਕਰ ਮਾਰ ਕੇ ਗਏ ਸੀ ਸਭ ਕੁੱਝ ਠੀਕ ਸੀ ਜਦੋਂ ਸਵੇਰੇ ਦੁਕਾਨ ਤੇ ਅਸੀ ਆਏ ਤਾਂ ਦੇਖਿਆ ਕਿ ਦੁਕਾਨਾਂ ਦੇ ਸਟਰ ਟੁੱਟੇ ਹੋਏ ਸਨ ਤੇ ਸਾਰਾ ਕੀਮਤੀ ਸਾਮਾਨ ਚੋਰੀ ਹੋ ਗਿਆ ਸੀ ਸਾਡੇ ਨਾਲ ਹੀ ਸੋਨੂੰ ਇਲੈਕਟ੍ਰੋਨਿਕਸ ਦੀ ਦੁਕਾਨ ਬੈਟਰੀਆਂ ਦੀ ਸੀ ਓਸਦਾ ਵੀ ਸਟਰ ਟੁੱਟਿਆ ਹੋਇਆ ਸੀ ਓਨਾ ਦਾ ਸਮਾਨ ਵੀ ਚੋਰੀ ਹੋ ਗਿਆ ਸੀ। ਚੋਰ ਉਸਦੀਆ ਬੈਟਰੀਆਂ ਵੀ ਚੁੱਕ ਕੇ ਲੈ ਗਏ ਓਸਦਾ ਵੀ ਨੁਕਸਾਨ ਘਟੋ ਘੱਟ 25000/ਰੁਪਏ ਤੋਂ ਲੈਕੇ 30000/ਰੁਪਏ ਤਕ ਹੋ ਗਿਆ ਹੈ। ਪੰਕਜ ਨੇ ਆਪਣੀਆ ਦੋਵੇਂ ਦੁਕਾਨਾਂ ਵਿਚੋ ਚੋਰੀ ਹੋਏ ਸਮਾਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਓਨਾ ਦਾ ਟੋਟਲ ਨੁਕਸਾਨ ਘਟੋ ਘੱਟ 250000/ਰੁਪਏ ਤੋਂ ਲੈਕੇ 300000/ਰੁਪਏ ਦਾ ਹੋਇਆਂ ਹੈ ਜਿਸ ਵਿੱਚ 10 ਤੋਂ ਲੈਕੇ 15 ਸਮਰਸੀਬਲ ਮੋਟਰਾਂ, 20 ਤੋਂ ਲੈਕੇ 25 ਤਕ ਫਰਿੱਜ ਦੇ ਕੰਪਰੇਸਰ, ਤਾਂਬਾ 150 ਕਿਲੋ, ਕੂਲਰਾਂ ਦੀਆ ਮੋਟਰਾਂ 100ਕਿਲੋ,ਪਿੱਤਲ ਦੇ ਨਗ 100ਕਿਲੋ, ਤੇ ਲੋਹੇ ਦਾ ਹਜੇ ਕੋਈ ਹਿਸਾਬ ਨਹੀਂ ਕਿ ਕਿੰਨਾ ਚੋਰੀ ਹੋਇਆ ਹੈ।

ਟੋਟਲ ਮਿਲਾ ਕੇ 300000/ਰੁਪਏ ਦਾ ਸਮਾਨ ਚੋਰ ਲੈ ਗਏ ਹਨ। ਦੁਕਾਨ ਮਾਲਕ ਪੰਕਜ ਨੇ ਬੜੇ ਦੁੱਖੀ ਮੰਨ ਨਾਲ ਕਿਹਾ ਕਿ ਇਕ ਤਾਂ ਸਰਕਾਰ ਨੇ ਲੋਕ ਡੋਨ ਲਾਇਆ ਹੋਇਆ ਹੈ ਦੂਸਰੇ ਪਾਸੇ ਨਸ਼ੇੜੀਆਂ ਨੂੰ ਖੁੱਲ ਮਿਲੀ ਹੋਈ ਹੈ ਜਦੋਂ ਮਰਜੀ ਜਿੱਥੇ ਮਰਜੀ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਲੋਕਾਂ ਦਾ ਜੀਣਾ ਹਾਰਾਮ ਕੀਤਾ ਹੋਇਆ ਹੈ। ਇਸੇ ਤਰ੍ਹਾਂ ਹੀ ਮੁਹੱਲਾ ਪਟੇਲਨਗਰ ਵਿੱਚ ਮੇਵੇ ਪਨੀਰ ਵਾਲੀ ਗਲੀ ਵਿਚੋਂ ਦਿਨ ਦਿਹਾੜੇ 11ਵਜੇ ਇਕ ਸਕੂਟਰੀ ਨੰਬਰ ਪੀ ਬੀ 08 ਬੀ ਡਬਲਯੂ 7646 ਕਿਸੇ ਅਨਪਸਾਤੇ ਵਿਅਕਤੀ ਵਲੋ ਚੋਰੀ ਕੀਤੀ ਗਈ ਜਿਸਦੀ ਵੀਡਿਓ ਵੀ ਸੀ ਸੀ ਟੀ ਕੈਮਰੇ ਵਿੱਚ ਕੈਦ ਹੋ ਗਈ ਹੈ ਪਰ ਓਸਦਾ ਕੋਈ ਪਤਾ ਨਹੀਂ ਲੱਗ ਸਕਿਆ। ਲੋਗ ਪੁਲੀਸ ਪ੍ਰਸਾਸਨ ਤੇ ਉਮੀਦਾਂ ਲਾਈ ਬੈਠੇ ਹਨ ਕਿ ਚੋਰ ਫੜੇ ਜਾਣ ਗੇ ਪਰ ਓਨਾ ਦੀਆ ਉਮੀਦਾ ਤੇ ਪਾਣੀ ਓਦੋਂ ਹੀ ਫਿਰ ਜਾਂਦਾ ਹੈ ਜਦੋਂ ਓਨਾ ਦਾ ਸਮਾਨ ਚੋਰੀ ਕਰਨ ਵਾਲਾ ਫਰਿਆ ਹੀ ਨਹੀਂ ਜਾਂਦਾ ਤੇ ਚੋਰ ਹੋਰ ਕਿਸੇ ਜਗ੍ਹਾ ਤੇ ਜਾਕੇ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਤੇ ਚੋਰੀ ਦੇ ਪਰਚੇ ਬੱਸ ਫਾਈਲ ਦੀ ਸੋਭਾ ਬਣਕੇ ਰਹਿ ਜਾਂਦੇ ਹਨ। ਇਸ ਮੌਕੇ ਤੇ ਡੀ ਐਸ ਪੀ ਸੁਖਵਿੰਦਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਇਸਦੀ ਜਾਂਚ ਕਰ ਰਹੀ ਹੈ ਜਲਦੀ ਚੋਰਾ ਨੂੰ ਫਰ ਲਿਆ ਜਾਵੇਗਾ।

Related Articles

Leave a Reply

Your email address will not be published.

Back to top button