ਜੰਡਿਆਲਾ ਗੁਰੂ 22 ਮਈ (ਕੰਵਲਜੀਤ ਸਿੰਘ ਲਾਡੀ) : ਬੀਤੇ ਕੱਲ੍ਹ ਦੇਰ ਸ਼ਾਮ ਬਰਤਨ ਬਾਜ਼ਾਰ ਯੂਨੀਅਨ ਦੀ ਮੀਟਿੰਗ ਗੁਰਦਾਸਪੁਰੀਆ ਦੇ ਢਾਬੇ ਤੇ ਵਰਿੰਦਰ ਸਿੰਘ ਮਲਹੋਤਰਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਵਪਾਰ ਨਾਲ ਸਬੰਧਤ ਵੱਖ ਵੱਖ ਵਿਚਾਰਾਂ ਕੀਤੀਆਂ ਗਈਆਂ । ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਵਿਜੈ ਕੁਮਾਰ ਅਤੇ ਬਰਿਜ ਲਾਲ ਮਲਹੋਤਰਾ ਵਲੋਂ ਇਕ ਸੁਝਾਅ ਪੇਸ਼ ਕੀਤਾ ਗਿਆ ਕਿ ਮਹੀਨੇ ਦੇ ਪਹਿਲੇ ਐਤਵਾਰ ਜੰਡਿਆਲਾ ਗੁਰੂ ਬਰਤਨਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਅਤੇ ਯੂਨੀਅਨ ਦੇ ਮੈਂਬਰ ਨਾ ਹੋਣ ਕਰਕੇ ਫੈਕਟਰੀਆਂ ਉਪਰ ਇਹ ਨਿਯਮ ਲਾਗੂ ਨਹੀਂ ਹੋਵੇਗਾ । ਇਸਤੋਂ ਇਲਾਵਾ ਜਨਰਲ ਸਕੱਤਰ ਅਸ਼ਵਨੀ ਵਿੱਗ ਨੇ ਕਿਹਾ ਕਿ ਅਗਰ ਯੂਨੀਅਨ ਦੇ ਕਰੀਬ 30 ਦੁਕਾਨਦਾਰਾਂ ਵਿਚੋਂ ਕੋਈ ਵੀ ਮੈਂਬਰ ਲਗਾਤਾਰ ਤਿੰਨ ਮੀਟਿੰਗਾਂ ਵਿਚ ਨਹੀਂ ਆਉਂਦਾ ਤਾਂ ਉਸਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ ਅਤੇ ਕੋਈ ਵੀ ਯੂਨੀਅਨ ਦਾ ਦੁਕਾਨਦਾਰ ਉਸ ਨਾਲ ਲੈਣ ਦੇਣ ਨਹੀਂ ਕਰੇਗਾ।
ਇਹਨਾਂ ਦੋਹਾਂ ਸੁਝਾਵਾਂ ਨੂੰ ਸਰਬਸੰਪਤੀ ਨਾਲ ਪਾਸ ਹੋਣ ਤੋਂ ਬਾਅਦ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਵਲੋਂ ਇਸਨੂੰ ਪ੍ਰਵਾਨਗੀ ਦਿੱਤੀ ਗਈ । ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਅਗਰ ਯੂਨੀਅਨ ਦੇ ਕਿਸੇ ਵੀ ਦੁਕਾਨਦਾਰ ਨੂੰ ਕੋਈ ਵਾਪਰਕ ਸਮੱਸਿਆ ਪੈਂਦੀ ਹੈ ਤਾਂ ਸਾਰੀ ਯੂਨੀਅਨ ਦੇ 30 ਦੇ ਕਰੀਬ ਮੈਂਬਰ ਉਸ ਨਾਲ ਚੱਟਾਨ ਵਾਂਗ ਖੜ੍ਹੇ ਰਹਿਣਗੇ । ਇਸ ਦੌਰਾਨ ਮੁਨੀਮ ਕੁਲਦੀਪ ਜੀ ਤੋਂ ਇਲਾਵਾ ਯੂਨੀਅਨ ਦੇ ਕਰੀਬ 24 ਮੈਂਬਰ ਮੌਕੇ ਤੇ ਹਾਜਰ ਸਨ ।