ਭੁੰਨਰਹੇੜੀ/ਪਟਿਆਲਾ, 26 ਜੁਲਾਈ (ਕ੍ਰਿਸ਼ਨ ਗਿਰ) : ਦਿੱਲੀ ਦੇ ਬਾਰਡਰਾਂ ਦੇ ਬੈਠੇ ਦਿਨ ਰਾਤ, ਸਰਦੀ ਗਰਮੀ ਵਿਚ ਤਿੰਨ ਕਾਲੇ ਕਾਨੂੰਨਾਂ ਖਿਲਾਫ ਸੰਘਰਸ ਕਰ ਰਹੇ ਕਿਸਾਨਾਂ ਦਾ ਸਾਨੂੰ ਸਾਰਿਆਂ ਨੂੰ ਸਾਥ ਦੇਣਾਂ ਚਾਹੀਦਾ ਹੈ। ਕਿਉਕਿ ਪਹਿਲਾਂ ਹੀ ਦੇਸ ਦਾ ਹਰ ਵਰਗ ਕੇਂਦਰ ਸਰਕਾਰ ਦੀ ਲੋਕ ਮਾਰੂ ਨੀਤੀਆਂ ਕਰਕੇ ਮਹਿੰਗਾਈ ਦੇ ਦੋਰ ਵਿਚੋ ਲੰਘਦੇ ਹੋਏ ਬੜੀ ਮੁਸਕਲ ਨਾਲ ਆਪਣਾ ਗੁਜਾਰਾ ਕਰ ਰਿਹਾ ਹੈ। ਇਹ ਸਬਦ ਹਰਮੀਤ ਸਿੰਘ ਪਠਾਣਮਾਜਰਾ ਨੇ ਹਲਕਾ ਸਨੌਰ ਦੇ ਪਿੰਡ ਜੋਧਪੁਰ ਵਿਖੇ ਸਰਕਲ ਦੀ ਮੀਟਿੰਗ ਮੋਕੇ ਆਪ ਦੇ ਬਿਜਲੀ ਜਨ ਸੰਵਾਦ ਤੇ ਸੰਬੋਧਨ ਕਰਦਿਆਂ ਕਹੇ ਉਹਨਾਂ ਦੱਸਿਆ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੇ ਹਰ ਮਹੀਨੇ ਤਿੰਨ ਸੋ ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਅਤੇ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ।
ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੌਧੀ ਬਿੱਲ ਵਾਪਿਸ ਲਵੇ। ਉਹਨਾਂ ਕਿਹਾ ਕਿ ਅਸੀਂ ਤਿੰਨ ਕਾਲੇ ਕਾਨੂੰਨ ਖਿਲਾਫ ਸੰਘਰਸ ਵਿਚ ਕਿਸਾਨਾਂ ਦੇ ਨਾਲ ਹਾਂ। ਇਸ ਮੋਕੇ ਲਾਲੀ, ਜਗਵੀਰ ਸਿੰਘ, ਸੰਦੀਪ ਸਿੰਘ, ਜੋਨੀ , ਰਾਣਾ, ਤਲਵਿੰਦਰ ਸਿੰਘ ਕਾਲਾ, ਗੁਰਪ੍ਰੀਤ ਸਿੰਘ, ਖੁਸਵੰਤ ਲਾਲ, ਜੋਗਿੰਦਰ ਸਿੰਘ, ਰਵੀ, ਗੁਰਜੰਟ ਸਿੰਘ, ਲਾਡੀ, ਮੰਗਤ ਰਾਮ, ਰਾਜ ਕੁਮਾਰ, ਸੁਰਜੀਤ ਸਿੰਘ, ਗੁਰਸਜਨ ਸਿੰਘ, ਸਨੀ, ਰਿੰਕੂ, ਕਾਰੀ ਸਿੰਘ, ਬਲਵਿੰਦਰ ਸਿੰਘ, ਗੁਰਚਰਨਨ ਸਿੰਘ, ਜਸਨਦੀਪ ਸਿੰਘ, ਰਾਮ ਅਤੇ ਹੋਰ ਵੀ ਪਿੰਡਾਂ ਦੇ ਲੋਕ ਮੋਜੂਦ ਸਨ।