ਅੰਮਿ੍ਰਤਸਰ,ਜੰਡਿਆਲਾ ਗੁਰੂ 13 ਅਗਸਤ (ਕੰਵਲਜੀਤ ਸਿੰਘ ਲਾਡੀ) : ਕੇਦਰ ਸਰਕਾਰ ਵੱਲੋ ਬੀਤੀ 11 ਅਗਸਤ ਨੂੰ ਰਾਜ ਸਭਾ ਵਿੱਚ ਧੱਕੇ ਨਾਲ ਪਾਸ ਕੀਤੇ ਗਏ ਜਿਬਨਾਂ ਐਕਟ 2021 ਦੇ ਵਿਰੋਧ ਵਿੱਚ ਸਥਾਨਕ ਧਰਮ ਸਿੰਘ ਮਾਰਕੀਟ ਵਿੱਖੇ ਜੋਇੰਟ ਫਰੰਟ ਆਫ ਟਰੇਟ ਯੂਨੀਅਨ ਵੱਲੋ ਕੇਦਰ ਸਰਕਾਰ ਦੇ ਖਿਲਾਫ ਧਰਨਾਂ ਦਿੱਤਾ ਗਿਆ ਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਇਹ ਐਕਟ ਜਲਦੀ ਵਾਪਿਸ ਨਾ ਲਿਤਾ ਗਿਆ ਤਾ ਯੂਨੀਅਨ ਵੱਲੋ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਜੋਇੰਟ ਫਰੰਟ ਆਫ ਟਰੇਟ ਯੂਨੀਅਨ ਦੇ ਸੱਦੇ ਤੇ ਦਿੱਤੇ ਗਏ ਧਰਨੇ ਵਿੱਚ ਯੁਨਾਇਟਿਡ ਇੰਡੀਆ ਇਸੋਰੈਸ ਆਫੀਸਰਜ ਐਸੋਸੀਏਸ਼ਨ ਲੁਧਿਆਣਾ ਰੀਜਨ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਧਰਨਾਂ ਜੋਇੰਟ ਫਰੰਟ ਆਫ ਟਰੇਟ ਯੂਨੀਅਨ ਦੇ ਸੱਦੇ ਤੇ ਦਿੱਤਾ ਗਿਆ ਹੈ ਜਿਸ ਵਿੱਚ ਸਾਰੀਆ ਚਾਰੇ ਕੰਪਨੀਆ ਦੇ ਦਰਜਾ ਵੰਨ ਤੋ ਲੈ ਕੇ ਦਰਜਾ ਚਾਰ ਮੁਲਾਜਮਾਂ ਨੇ ਸਾਝੇ ਤੌਰ ਤੇ ਹਾਜਰ ਹੋ ਕੇ ਕੇਦਰ ਦੀ ਗੂੰਗੀ ਤੇ ਬਹਿਰੀ ਸਰਕਾਰ ਦਾ ਪਿਟ ਸਿਆਪਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਵੱਲੋ ਬੀਬੀ 11 ਅਗਸਤ ਨੂੰ ਰਾਜ ਸਭਾ ਵਿੱਚ ਧੱਕੇ ਨਾਲ ਜਿਬਨਾਂ ਐਕਟ 2021 ਬੜੇ ਅੰਨ ਲੋਕਤੰਤਰੀ ਤਰੀਕੇ ਨਾਲ ਪਾਸ ਕਰਕੇ ਇੰਨਸੋਰੇਸ ਸੈਕਟਰ ਨੂੰ ਪਾਇਵੇਟ ਹੱਥਾਂ ਵਿੱਚ ਦੇਣ ਦਾ ਜੋ ਫੈਸਲਾ ਕੀਤਾ ਗਿਆ ਹੈ।
ਜੋ ਐਕਟ ਬਿਲਕੁਲ ਹੀ ਲੋਕਮਾਰੂ ਹੈ ਤੇ ਜੋਇੰਟ ਫਰੰਟ ਆਫ ਟਰੇਟ ਯੂਨੀਅਨ ਇਸ ਐਕਟ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਦਰ ਦੀ ਸਰਕਾਰ ਕੋਲੋ ਹਰ ਵਰਗ ਦੁਖੀ ਹੈ ਤੇ ਜੇਕਰ ਸਰਕਾਰ ਨੇ ਇਹ ਐਕਟ ਵਾਪਿਸ ਨਾ ਲਿਆ ਤਾਂ ਆਉਣ ਵਾਲੇ ਸਮੇ ਵਿੱਚ ਜੋਇੰਟ ਫਰੰਟ ਆਫ ਟਰੇਟ ਯੂਨੀਅਨ ਵੱਲੋ ਇਹ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾਂ। ਇਸ ਧਰਨੇ ਨੂੰ ਹੋਰਨਾ ਤੋ ਇਲਾਵਾ ਸਤਪਾਲ ਕਸ਼ਪ ਯੁਨਾਇਟਿਡ ਇੰਡੀਆ ਇਸੋਰੈਸ ਆਫੀਸਰਜ ਐਸੋਸੀਏਸ਼ਨ, ਪਰਵੀਨ ਕੁਮਾਰ ਆਲ ਇੰਡੀਆ ਇਸੋਰੈਸ ਇੰਪਲਾਈਜ ਐਸੋਸ਼ੀਏਸ਼ਨ, ਗ੍ਰਰਪ੍ਰੀਤ ਸਿੰਘ ਆਨੰਦ ਜਨਰਲ ਇੰਸੋਰੈਸ਼ ਇੰਪਲਾਈਜ ਆਲ ਇੰਡੀਆ ਐਸੋਸੀਏਸੇਨ, ਰਵੀ ਗੁਪਤਾ ਉਰੀਅੰਟਲ ਇੰਸੋਰੈਸ ਆਫੀਸਰਜ ਐਸੋਸੀਏਸਨ ਨੇ ਵੀ ਸੰਬੋਧਨ ਕੀਤਾ।