ਮੁਕੇਰੀਆਂ(ਜਸਵੀਰ ਸਿੰਘ ਪੁਰੇਵਾਲ): ਮੁਕੇਰੀਆਂ ਦੇ ਬਲਾਕ ਹਾਜੀਪੁਰ ਵਿੱਚ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਪੰਜਾਬੀਆਂ ਅਤੇ ਪੰਜਾਬੀ ਸਾਹਿਤਕ ਕਾਰਾ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ”ਸਾਹਿਤਕ ਮਿਲਣੀ” ਪਿੰਡ ਗੇਰਾ ਨਾਲ ਸਬੰਧ ਰੱਖਣ ਵਾਲੇ ਉੱਘੇ ਕਵੀ ਅਤੇ ਪੇਸ਼ੇ ਤੋਂ ਅਧਿਆਪਕ ਜਰਨੈਲ ਸਿੰਘ ਪੱਡਾ ਉਰਫ ਜੈੱਲੀ ਗੇਰਾ ਅਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਹਾਜੀਪੁਰ ਦੇ ਸ਼ਿੱਬੋ ਚੱਕ ਰੋਡ ਤੇ ਪੈਂਦੇ ਬਹੁਤ ਹੀ ਖੁਬਸੁਰਤ ਪੈਲਸ ਰਾਧਾ ਕ੍ਰਿਸ਼ਨ ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਕੋਵਿਡ19 ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਨੇ ਉਘੇ ਨਾਮਵਰ ਕਵੀਆਂ ਅਤੇ ਸ਼ਾਇਰਾ ਨੇ ਬਹੁਤ ਹੀ ਚਾਅ ਨਾਲ ਸ਼ਿਰਕਤ ਕੀਤੀ।ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਵਜੋਂ ਸਰਦਾਰ ਸੁਖਵਿੰਦਰ ਸਿੰਘ ਬੌਦਲਾਂ ਵਾਲੇ ਜੋ ਅਮਰੀਕਾ ਵਿੱਚ ਦੇਸੀ ਟੀ ਵੀ ਤੇ ਪੂਰੇ ਪੰਜਾਬੀਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਲਈ ਇਕ ਹਫਤਾਵਾਰੀ ਪ੍ਰੋਗਰਾਮ ਚਲਾਉਂਦੇ ਹਨ ਜਿਸ ਦਾ ਨਾਂ ਸਹਿਤ ਧਾਰਾ ਹੈ।ਜਿਸ ਨੂੰ ਕਿ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀ ਔਨ ਲਾਈਨ ਆਪਣੇ ਆਪਣੇ ਕਮਪਿਊਟਰਾਂ ਅਤੇ ਮੋਬਾਈਲ ਵਿੱਚ ਬਹੁਤ ਹੀ ਸ਼ਿਦਤ ਨਾਲ ਵੇਖਦੇ ਹਨ ਅਤੇ ਇਹਨਾਂ ਤੋਂ ਇਲਾਵਾ ਦਸੂਹਾ ਤੋਂ ਨਿਕਲਣ ਵਾਲੀ ਪੰਜਾਬੀ ਵੀਕਲੀ ਅਖਬਾਰ ਦੇ ਮੁੱਖ ਸੰਪਾਦਕ ਅਤੇ ਮਾਲਕ ਸੰਜੀਵ ਮੋਹਨ ਡਾਵਰ ਜੀ ਪਹੁੰਚੇ।ਉਹਨਾਂ ਨਾਲ ਉਹਨਾਂ ਦਾ ਬੇਟਾ ਧਰੁਵ ਡਾਵਰ ਅਤੇ ਉਹਨਾਂ ਨਾਲ ਉਹਨਾਂ ਦੇ ਸਟਾਫ ਰਿਪੋਟਰ ਨਵਦੀਪ ਗੌਤਮ ਅਤੇ ਗੁਰਪ੍ਰੀਤ ਸਿੰਘ ਸਹੋਤਾ ਜੀ ਨੇ ਵੀ ਦਸੂਹਾ ਤੋਂ ਸ਼ਿਰਕਤ ਕੀਤੀ ।ਇਸ ਤੋਂ ਇਲਾਵਾ ਸਰਦਾਰ ਸੁਰਿੰਦਰ ਸਿੰਘ ਜੀ ਏ ਐੱਸ ਆਈ ਪੰਜਾਬ ਪੁਲਿਸ ਨੇ ਵੀ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਦੋਵੇ ਵਿਸ਼ੇਸ ਮਹਿਮਾਨਾਂ ਵਲੋਂ ਦੀਵਿਆਂ ਜੋਤੀ ਪਰਜਲਿਤ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਤੋਂ ਬਾਦ ਇਕ ਧਾਰਮਿਕ ਗੀਤ ਨਾਲ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।ਇਸ ਤੋਂ ਬਾਦ ਪ੍ਰਦੀਪ ਕੁਮਾਰ ਜੀ ਨੇ ਆਪਣੇ ਵੱਖਰੇ ਹੀ ਅੰਦਾਜ ਨਾਲ ਜਮਲਾ ਜੀ ਦੇ ਗੀਤ ਸੁਣਾ ਨੇ ਬੈਠੇ ਹੋਏ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।ਇਸ ਤੋਂ ਬਾਦ ਮੁਕੇਰੀਆਂ ਤੋਂ ਹੀ ਹਰਦੇਵ ਸਿੰਘ ਕਲਸੀ ਨੇ ਮਾਂ ਦੇ ਵਿਸ਼ੇ ਉਪਰ ਬਹੁਤ ਹੀ ਵਧੀਆ ਕਵਿਤਾ ਸੁਣਾਈ,ਇਸ ਤੋਂ ਇਲਾਵਾ ਕੇਵਲ ਸਿੰਘ ਕਲਸੀ,ਰਜਿੰਦਰ ਪਨਵਾ ਦਸੂਹਾ,ਦੀਪਕ ਭਾਟੀਆ ਹਾਜੀਪੁਰ, ਪ੍ਰਦੀਪ ਮੌਜੀ, ਸੁਰੇਸ਼ ਗੇਰਾ,ਮਨਮੋਹਨ ਗੇਰਾ, ਸਾਗਰ ਜੀ, ਕਮਪਿਊਟਰ ਟੀਚਰ ਦੀਪਕ ਗੇਰਾ ਜਿਹਨਾਂ ਨੇ ਪਹਿਲੀ ਵਾਰ ਸਟੇਜ ਤੇ ਆਪਣੀ ਹਾਜ਼ਰੀ ਲਵਾਈ,ਇਸ ਤੋਂ ਇਲਾਵਾ ਜਤਿੰਦਰ ਸਿੰਘ, ਲਲਕਾਰ ਸਿੰਘ, ਜੈਲੀ ਗੇਰਾ, ਸੀਨੀਅਰ ਪਤਰਕਾਰ ਅਤੇ ਕਵੀ ਗੁਰਪ੍ਰੀਤ ਸਿੰਘ ਸਹੋਤਾ ਪਿੰਡ ਡਫ਼ਰ ਤੋਂ ਸ਼ਿਰਕਤ ਕੀਤੀ ਅਤੇ ਸਮੁੱਚੇ ਰੂਪ ਪ੍ਰੋਗਰਾਮ ਦੀ ਲਾਈਵ ਕਵਰੇਜ ਕੀਤੀ। ਇਸ ਤੋਂ ਇਲਾਵਾ ਪ੍ਰੈਸ ਰਿਪੋਰਟ ਜੋਨੀ ਗੇਰਾ ਜੀ ਨੇ ਸਾਰੇ ਸਾਹਿਤਕ ਪ੍ਰੋਗਰਾਮ ਦੀ ਲਾਈਵ ਕਵਰੇਜ ਕੀਤੀ। ਇਸ ਤੋਂ ਇਲਾਵਾ ਪ੍ਰਗਟ ਮਾਨਗੜ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਕਮੈਂਟਰੀ ਕਰਨ ਵਾਲੇ ਅਤੇ ਪ੍ਰਸਿੱਧ ਕਵੀ ਮਾਨ ਗਡ਼ ਤੋਂ, ਹਾਜੀਪੁਰ ਤੋਂ ਤਲਵਾੜਾ ਦੇ ਫਤਿਹਪੁਰ ਦੇ ਸਰਕਾਰੀ ਹਾਈ ਸਕੂਲ ਦੇ ਹੈਡ ਮਾਸਟਰ ਗੋਪੀ ਚੰਦ ਕਲੋਤਰਾ ਨੇ ਆਪਣੀ ਬਹੁਤ ਹੀ ਘਟ ਸ਼ਬਦਾਂ ਵਿੱਚ ਸਪੀਚ ਦਿੱਤੀ।
ਡਰਾਇੰਗ ਆਰਟਿਸਟ ਸ਼੍ਰੀ ਪਾਰਸ ਜੀ ਨੇ ਵੀ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਤਜਰਬੇ ਦਰਸ਼ਕਾਂ ਨਾਲ ਸਾਂਝੇ ਕੀਤੇ ਅਤੇ ਕਲਾ ਦੇ ਖੇਤਰ ਵਿੱਚ ਸਰਗਰਮ ਰਹਿਣ ਦਾ ਅਹਿਦ ਕੀਤਾ। ਇਸ ਤੋਂ ਇਲਾਵਾ ਆਦਿ ਨੇ ਆਪਣੀਆਂ ਬਹੁਤ ਹੀ ਪਿਆਰੀਆਂ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਕੀਤੀਆਂ। ਇਸ ਮੌਕੇ ਸੁਖਵਿੰਦਰ ਸਿੰਘ ਜੀ ਦੀ ਇਕ ਕਿਤਾਬ ਦਾ ਵੀ ਵਿਮੋਚਨ ਕੀਤਾ ਗਿਆ। ਇਸ ਮੌਕੇ ਸੰਜੀਵ ਮੋਹਨ ਡਾਵਰ ਜੀ ਨੇ ਕਿਹਾ ਕਿ ਉਹਨਾਂ ਦੀ ਅਖਬਾਰ ਨੂੰ ਮਾਣ ਹੈ ਕਿ ਏਨੇ ਵਧੀਆ ਕਵੀ ਅਤੇ ਫ਼ਨਕਾਰ ਉਹਨਾਂ ਦੇ ਸੱਚੀ ਗੱਲ ਅਖਬਾਰ ਦੇ ਪਰਿਵਾਰ ਨਾਲ ਜੁੜੇ ਹੋਏ ਹਨ।ਉਹਨਾਂ ਕਿਹਾ ਕਿ ਉਹ ਸਦਾ ਹੀ ਨਵੇਂ ਅਤੇ ਉਭਰਦੇ ਕਵੀਆਂ ਦੀ ਪਹਿਲੀ ਪੌੜੀ ਬਣਨ ਦੀ ਕੋਸ਼ਿਸ ਕਰਦੇ ਹਨ ਅਤੇ ਇਸੇ ਤਰਾਂ ਦੀ ਕੋਸ਼ਿਸ਼ ਨਾਲ ਸਾਡੇ ਨਾਲ ਜੁੜੇ ਬਹੁਤ ਹੀ ਕਵੀ ਅਤੇ ਸ਼ਾਇਰ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਨਾਂ ਕਮਾ ਚੁਕੇ ਹਨ।ਇਸ ਮੌਕੇ ਸ੍ਰ ਸੁਖਵਿੰਦਰ ਸਿੰਘ ਬੌਦਲਾਂ ਵਾਲੇ ਨੇ ਕਿਹਾ ਕਿ ਉਹਨਾਂ ਦੀ ਹਮੇਸ਼ਾ ਹੀ ਕੋਸ਼ਿਸ ਹੁੰਦੀ ਹੈ ਕਿ ਉਂਹ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਅਤੇ ਪੰਜਾਬੀ ਸਾਹਿਤ ਨਾਲ ਜੁੜ੍ਹੇ ਹੋਏ ਨਵੇਂ ਕਵੀਆਂ ਨੂੰ ਆਪਣੇ ਚੈਨਲ ਰਾਹੀਂ ਵੱਧ ਤੋਂ ਵੱਧ ਮੌਕੇ ਦੇ ਕੇ ਆਪਣੀ ਮਾਂ ਬੋਲੀ ਪੰਜਾਬੀ ਅਤੇ ਉਸ ਦੇ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਦੀ ਸੇਵਾ ਨਿਭਾਉਂਦੇ ਰਹਿਣਗੇ।
ਇਸ ਮੌਕੇ ਇਸ ਸਾਰੇ ਪ੍ਰੋਗਰਾਮ ਵਿੱਚ ਮੰਚ ਸੰਚਾਲਨ ਦੀ ਭੂਮਿਲਾ ਲੈਕਚਰਾਂ ਰਾਜੇਸ਼ ਪਟਿਆਲ ਜੀ ਟਾਂਡਾ ਰਾਮ ਸਹਾਏ ਵਾਲਿਆਂ ਨੇ ਬਾਖੂਬੀ ਨਿਭਾਈ। ਇਸ ਪ੍ਰੋਗਰਾਮ ਦਾ ਸਿਧਾ ਪ੍ਰਸਾਰਣ ਗੁਰਪ੍ਰੀਤ ਸਿੰਘ ਸਹੋਤਾ ਜੀ ਵਲੋਂ ਆਪਣੀ ਫੇਸਬੁੱਕ ਦੀ ਆਈ ਡੀ ਉਤੇ ਕੀਤਾ ਗਿਆ ਅੰਤ ਵਿੱਚ ਜੇੈਲੀ ਗੇਰਾ ਵਲੋਂ ਦੂਰ ਦੂਰ ਤੋਂ ਇਸ ਪ੍ਰੋਗਰਾਮ ਦੀ ਸ਼ਾਨ ਵਧਾਉਣ ਵਾਲੇ ਸਾਰੇ ਕਵੀਆਂ ਅਤੇ ਗੀਤਕਾਰਾਂ ਦਾ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਧੰਨਵਾਦ ਕੀਤਾ ਇਸ ਤੋਂ ਬਾਦ ਜੈਲੀ ਗੇਰਾ ਅਤੇ ਪ੍ਰੋਗਰਾਮ ਦੇ ਕੋ-ਸਪੌਂਸਰ ਅਮਿਤ ਕੁਮਾਰ ਜੀ ਵਲੋਂ ਆਏ ਹੋਏ ਸਾਰੇ ਵਿਸ਼ੇਸ਼ ਮਹਿਮਾਨ ਨੂੰ ਸਮ੍ਰਿਤੀ ਚਿਨ੍ਹ ਭੇਟ ਕੀਤੇ।ਇਸ ਤਰ੍ਹਾਂ ਇਹ ਪ੍ਰੋਗਰਾਮ ਮਿੱਠੀਆਂ ਅਤੇ ਖ਼ੂਬਸੂਰਤ ਅਮਿਟ ਯਾਦਾਂ ਛੱਡਦਾ ਹੋਇਆ ਪੁਰੀ ਸ਼ਾਨੋ-ਸ਼ੌਕਤ ਨਾਲ ਸੰਪਨ ਹੋਇਆ।