ਜਲੰਧਰ, 23 ਫਰਵਰੀ (ਧਰਮਿੰਦਰ ਸੌਂਧੀ) : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਵਾਰ ਬਹੁਤ ਹੀ ਦਿਲਚਸਪ ਹੋਣ ਵਾਲੇ ਹਨ। ਕਈ ਸਿਆਸੀ ਮਾਹਿਰ ਇਹ ਵੀ ਆਖ ਰਹੇ ਹਨ ਕਿ ਪੰਜਾਬ ਵਿਚ ਕੋਈ ਵੀ ਸਰਕਾਰ ਬਹੁਮਤ ਹਾਸਲ ਨਹੀਂ ਕਰ ਸਕੇਗੀ। ਇਹਨਾਂ ਗੱਲਾਂ ਦੀ ਸਚਾਈ ਤਾਂ 10 ਮਾਰਚ ਨੂੰ ਪਤਾ ਲੱਗ ਜਾਣੀ ਹੈ।
ਅੰਮ੍ਰਿਤਸਰ ਈਸਟ ਦਾ ਰਿਜ਼ਲਟ ਦਿਲਚਸਪ ਹੋਵੇਗਾ
ਜੇਕਰ ਗੱਲ ਕਰੀਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਤਾਂ ਇਸ ਵਾਰ ਮਾਮਲਾ ਥੋੜਾ ਗੜਬੜ ਹੋਣ ਦੀ ਸੰਭਾਵਨਾ ਹੈ। ਸਿੱਧੂ ਖਿਲਾਫ ਇਸ ਵਾਰ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਚੋਣ ਲੜ ਰਹੇ ਹਨ। ਮਜੀਠੀਆ ਪਹਿਲਾਂ ਹਲਕਾ ਮਜੀਠਾ ਤੋਂ ਹੀ ਚੋਣ ਲੜਦੇ ਸਨ। ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਇਸ ਵਾਰ ਨਵਜੋਤ ਸਿੱਧੂ ਦਾ ਹੰਕਾਰ ਤੋੜਨਾ ਹੈ। ਪਰ ਅੰਮ੍ਰਿਤਸਰ ਈਸਟ ਦਾ ਰਿਜ਼ਲਟ ਦਿਲਚਸਪ ਹੋਵੇਗਾ।
ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਰਾਹੁਲ ਗਾਂਧੀ ਨੂੰ ਮਿਸਗਾਈਡ ਕੀਤਾ
ਸਿੱਧੂ ਦੀ ਅੰਮ੍ਰਿਤਸਰ ਈਸਟ ਸੀਟ ਹੈ। ਸਿੱਧੂ ਪਿਛਲੀ ਵਾਰ ਵੀ ਇਸ ਸੀਟ ਤੋਂ ਹੀ ਚੋਣ ਲੜੇ ਸਨ। ਪਹਿਲਾਂ ਸਿੱਧੂ ਸੀਐਮ ਲਈ ਵੀ ਦਾਅਵੇਦਾਰੀ ਠੋਕ ਰਹੇ ਸਨ, ਪਰ ਰਾਹੁਲ ਗਾਂਧੀ (Rahul Gandhi) ਨੇ ਸੀਐਮ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਸੀਐਮ ਫੇਸ ਐਲਾਨ ਦਿੱਤਾ। ਇਸ ਤੋਂ ਬਾਅਦ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਮਿਸਗਾਈਡ ਕੀਤਾ ਗਿਆ ਹੈ। ਪਰ ਸਿੱਧੂ ਇਕ ਸੈਲੀਬ੍ਰਿਟੀ ਵਜੋ ਚੋਣ ਲੜਦੇ ਤੇ ਜਿੱਤਦੇ ਆਏ ਹਨ।
ਮਜੀਠੀਆ ਨੇ ਸਰਵੇ ਕਰਵਾ ਕੇ ਲਿਆ ਸਿੱਧੂ ਖਿਲਾਫ ਚੋਣ ਲੜਨ ਦਾ ਫੈਸਲਾ
ਜੇਕਰ ਸਿੱਧੂ ਬਿਕਰਮ ਮਜੀਠੀਆ ਕੋਲੋ ਹਾਰ ਜਾਂਦੇ ਹਨ ਤਾਂ ਪੰਜਾਬ ਕਾਂਗਰਸ ਵਿਚ ਉਹਨਾਂ ਦਾ ਕੱਦ ਘੱਟ ਹੋ ਸਕਦਾ ਹੈ। ਕਿਉਂਕਿ ਸਿੱਧੂ ਨੇ ਮਜੀਠੀਆ ਨੂੰ ਚੈਲੈਂਜ ਕੀਤਾ ਸੀ ਕਿ ਉਹ ਆਪਣਾ ਹਲਕਾ ਛੱਡ ਕੇ ਇਕੱਲੀ ਅੰਮ੍ਰਿਤਸਰ ਈਸਟ ਤੋਂ ਚੋਣ ਲੜ ਕੇ ਦਿਖਾਵੇ, ਇਹ ਚੈਲੇਂਜ ਬਿਕਰਮ ਨੇ ਕਬੂਲ ਵੀ ਲਿਆ ਸੀ। ਪਰ ਮਜੀਠੀਆ ਲਈ ਸਿੱਧੂ ਨੂੰ ਹਰਾਉਣ ਬਹੁਤ ਮੁਸ਼ਕਿਲ ਹੈ। ਸੂਤਰ ਦੱਸਦੇ ਹਨ ਕਿ ਬਿਕਰਮ ਮਜੀਠੀਆ ਨੇ ਇਹ ਫੈਸਲਾ ਸਰਵੇਂ ਕਰਵਾ ਕੇ ਹੀ ਲਿਆ ਹੈ।