ਜੰਡਿਆਲਾ ਗੁਰੂ, 03 ਮਾਰਚ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਜੋਂ ਕਿ ਦੇਸ ਵਿੱਚ ਹੱਥਾ ਨਾਲ ਤਿਆਰ ਕੀਤੇ ਤਾਂਬੇ ਤੇ ਪਿੱਤਲ ਦੇ ਬਰਤਨਾਂ ਲਈ ਦੇਸ ਵਿੱਚ ਕਾਫੀ ਮਸ਼ਹੂਰ ਹਨ ਅਤੇ ਭਾਰਤ ਦੀ ਅਗੁਵਾਈ ਹੇਠ ਜੀ 20 ਸੰਮੇਲਨ ਕਰਵਾਇਆ ਜਾ ਰਿਹਾ ਜਿਸ ਕਾਰਨ ਪੰਜਾਬ ਦਾ ਅੰਮ੍ਰਿਤਸਰ ਸਾਹਿਰ ਵੀ ਚੁਣਿਆ ਗਿਆ ਹੈ ਇਸੇ ਕਾਰਨ ਪੰਜਾਬ ਦਾ ਅੰਮ੍ਰਿਤਸਰ ਸ਼ਹਿਰ ਸ਼ਹਿਰ ਚੁਣਿਆ ਗਿਆ ਹੈ ਜਿਸ ਵਿੱਚ ਜੰਡਿਆਲਾ ਗੁਰੂ ਦਾ ਨਾਮ ਵੀ ਸ਼ਾਮਿਲ ਹੈ ਦੇਸ ਦੀ ਅਜਾਦੀ ਤੋਂ 75 ਸਾਲ ਬਾਦ ਜੰਡਿਆਲਾ ਗੁਰੂ ਨਾਲ ਸੋਤੇਲੀਆਂ ਵਾਲਾ ਵਤੀਰਾ ਕੀਤਾ ਗਿਆ।
ਪਰ ਅੱਜ ਜੀ -20 ਸੰਮੇਲਨ ਦੇ ਕਾਰਨ ਅੱਜ ਜੰਡਿਆਲਾ ਗੁਰੂ ਦੀ ਸੁਣਵਾਈ ਹੋ ਰਹੀ ਹੈ ਆਜ਼ਾਦੀ ਤੋਂ ਪਹਿਲਾਂ ਵਿਰਾਸਤੀ ਦਰਵਾਜੇ ਜੋਂ ਲੁਪਤ ਹੋ ਚੁੱਕੇ ਸਨ ਹੁਣ ਓਨਾ ਦਾ ਦੁਬਾਰਾ ਤੋਂ ਨਿਰਮਾਣ ਕਰਵਾਇਆ ਜਾ ਰਿਹਾ ਹੈ ਤੇ ਜੰਡਿਆਲਾ ਗੁਰੂ ਦੀ ਬਰਤਨਾਂ ਦਾ ਬਾਜ਼ਾਰ ਜੋਂ ਕਿ ਮੰਦੀ ਦੇ ਕਾਰਣ ਇਥੋਂ ਖਤਮ ਹੋ ਰਿਹਾ ਸੀ ਉਸਨੂੰ ਨਵੇਂ ਸਿਰਿਓ ਹੈਰੀਟੇਜ ਲੁੱਕ ਦਿੱਤੀ ਜਾ ਰਹੀ ਹੈ ਸਵੱਛ ਭਾਰਤ ਮੁਹਿੰਮ ਦੇ ਤਹਿਤ ਸ਼ਹਿਰ ਵਿੱਚ ਜਗਾ ਜਗਾ ਲਗੇ ਕੂੜੇ ਦੇ ਢੇਰਾਂ ਨੂੰ ਚੁੱਕਿਆ ਜਾ ਰਿਹਾ ਹੈ ਤੇ ਸ਼ਹਿਰ ਦੇ ਬੰਦ ਹੋਏ ਨਾਲਿਆ ਨੂੰ ਮਸ਼ੀਨ ਨਾਲ ਸਫ਼ਾਈ ਕਰਕੇ ਚਾਲੂ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਤੇ ਇਉ ਅਨਿਲ ਕੁਮਾਰ, ਸੈਨਟਰੀ ਸੁਪਰੀਡੈਟ ਜੁਗਰਾਜ ਸਿੰਘ,ਸੈਨਟਰੀ ਇੰਸਪੈਕਟਰ ਸੰਕਲਪ ਅਤੇ ਸਫਾਈ ਸੇਵਕ ਹਾਜਿਰ ਸਨ।