ताज़ा खबरपंजाब

ਜਿਲ੍ਹਾ ਸਾਂਝ ਕੇਂਦਰ ਕਮਿਸ਼ਨਰੇਟ ਜਲੰਧਰ ਵਲੋਂ ਬੀ.ਐਮ.ਸੀ ਚੌਕ ਵਿਖੇ ਆਮ ਪਬਲਿਕ ਨੂੰ ਹੈਲਮੈਂਟ ਵੰਡ ਕੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ

ਜਲੰਧਰ, 11 ਜੁਲਾਈ (ਕਬੀਰ ਸੌਂਧੀ) : ਮਾਨਯੋਗ ਸ਼੍ਰੀਮਤੀ ਗੁਰਪ੍ਰੀਤ ਦਿਓ IPS, ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫੇਅਰ ਡਵੀਜਨ ਚੰਡੀਗੜ੍ਹ ਪੰਜਾਬ ਜੀ ਦੀਆਂ ਹਦਾਇਤਾਂ ਅਤੇ ਸ਼੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਮਾਰਗ ਦਰਸ਼ਨ ਅਨੁਸਾਰ ਸ਼੍ਰੀ ਸੁਖਵਿੰਦਰ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਥਾਨਿਕ-ਕਮ-ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਅਤੇ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟ੍ਰੈਫਿਕ ਜੀ ਦੀ ਅਗਵਾਈ ਵਿੱਚ ਜਿਲ੍ਹਾ ਸਾਂਝ ਕੇਂਦਰ ਕਮਿਸ਼ਨਰੇਟ ਜਲੰਧਰ ਵਲੋਂ ਅੱਜ ਮਿਤੀ 11-07-2023 ਨੂੰ ਬੀ.ਐਮ.ਸੀ ਚੌਕ ਵਿਖੇ ਆਮ ਪਬਲਿਕ ਨੂੰ Monster ਵੰਡ ਕੇ ਟੈ੍ਰਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।

ਇਸ ਦੌਰਾਨ ਆਮ ਪਬਲਿਕ ਨੂੰ ਟੈ੍ਰਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਵੇ ਕਿ ਲਾਲ ਬੱਤੀ ਜੰਪ ਕਰਨ, ਹੈਲਮਟ ਨਾ ਪਾਉਣਾ, ਓਵਰ ਸਪੀਡ ਵਾਹਨ ਚਲਾਉਣਾ, ਗੱਡੀ ਚਲਾਉਣ ਸਮੇਂ ਸੀਟ ਬੈਲਟ ਨਾ ਲਗਾਉਣਾ, ਵਾਹਨ ਚਲਾਉਣ ਸਮੇਂ ਮੋਬਾਇਲ ਫੋਨ ਸੁਣਨਾ, ਸ਼ਰਾਬ ਪੀ ਕੇ ਵਾਹਨ ਚਲਾਉਣਾ ਆਦਿ ਐਕਸੀਡੈਂਟ ਦੇ ਕਾਰਨ ਬਣਦੇ ਹਨ। ਜੇਕਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਆਮ ਪਬਲਿਕ ਨੂੰ ਹੈਲਮੈਟ ਨਾ ਪਾਉਣ ਦੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ ਤੇ ਪਬਲਿਕ ਨੂੰ ਹੈਲਮੈਂਟ ਦੇ ਨਾਲ ਨਾਲ ਇਕ ਇਕ ਗੁਲਾਬ ਦਾ ਫੁੱਲ ਵੀ ਦਿੱਤਾ ਗਿਆ। ਇਸ ਮੌਕੇ ਤੇ ਸ਼੍ਰੀ ਸ਼ਵਿੰਦਰ ਸਿੰਘ PPS ACP ਟ੍ਰੈਫਿਕ, ਇੰਸਪੈਕਟਰ ਗੁਰਦੀਪ ਲਾਲ ਇੰਚਾਰਜ਼ ਜਿਲ੍ਹਾ ਸਾਂਝ ਕੇਂਦਰ, ਇੰਸਪੈਕਟਰ ਸੰਜੀਵ ਕੁਮਾਰ ਇੰਚਾਰਜ਼ ਸਬ-ਡਵੀਜਨ ਸਾਂਝ ਕੇਂਦਰ ਕੇਂਦਰੀ,

ਇੰਸਪੈਕਟਰ ਸੁਰਿੰਦਰ ਕੋਰ ਇੰਚਾਰਜ਼ ਜਿਲ੍ਹਾ ਵੂਮੈਨ ਹੈਲਪ ਡੈਸਕ, ਇੰਸਪੈਕਟਰ ਅਮਿਤ ਠਾਕੁਰ ਇੰਚਾਰਜ਼ ਟੈ੍ਰਫਿਕ, ਸਬ ਇੰਸਪੈਕਟਰ ਸੁਖਜਿੰਦਰ ਸਿੰਘ ਟ੍ਰੈਫਿਕ ਸਟਾਫ, ASI ਰਣਜੀਤ ਸਿੰਘ ਥਾਣਾ ਸਾਂਝ ਕੇਂਦਰ ਡਵੀਜਨ ਨੰਬਰ-08, ASI ਜਸਵੰਤ ਸਿੰਘ ਥਾਣਾ ਸਾਂਝ ਕੇਂਦਰ ਡਵੀਜਨ ਨੰਬਰ-02, Sr.Ct ਬਲਜਿੰਦਰ ਸਿੰਘ ਅਤੇ Sr.LCt ਸੁਨੀਤਾ ਰਾਣੀ ਥਾਣਾ ਸਾਂਝ ਕੇਂਦਰ ਨਵੀਂ ਬਾਰਾਦਰੀ, Sr.Ct ਸੁਰਿੰਦਰ ਕੁਮਾਰ ਥਾਣਾ ਸਾਂਝ ਕੇਂਦਰ ਭਾਰਗੋ ਕੈਂਪ, ਵਿਨੋਦ ਕੁਮਾਰ ਜਿਲ੍ਹਾ ਸਾਂਝ ਕੇਂਦਰ ਅਤੇ ਟ੍ਰੈਫਿਕ ਪੁਲਿਸ ਦਾ ਹੋਰ ਸਟਾਫ ਵੀ ਹਾਜਰ ਸੀ।

Related Articles

Leave a Reply

Your email address will not be published.

Back to top button