ताज़ा खबरपंजाब

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਵਲੋਂ ਅਧਿਆਪਕਾਂ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੋਹਲਾ ਸਾਹਿਬ/ਤਰਨ ਤਾਰਨ, 24 ਮਾਰਚ (ਰਾਕੇਸ਼ ਨਈਅਰ) : ਸ਼ੁੱਕਰਵਾਰ ਸਵੇਰੇ ਦਰਦਨਾਕ ਹਾਦਸੇ ਦੌਰਾਨ ਹੋਈ ਤਿੰਨ ਅਧਿਆਪਕਾਂ ਅਤੇ ਇੱਕ ਡਰਾਈਵਰ ਦੀ ਬੇਵਕਤੀ ਮੌਤ ਅਤੇ ਹਾਦਸੇ ਦੌਰਾਨ ਜਖਮੀ ਹੋਏ ਅਧਿਆਪਕਾਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਸਤਿਨਾਮ ਸਿੰਘ ਬਾਠ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਗੁਰਬਚਨ ਸਿੰਘ ਅਤੇ ਦਫ਼ਤਰੀ ਅਮਲੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਫਿਰੋਜਪੁਰ ਨੇੜੇ ਹੋਏ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਜਿਵੇਂ ਹੀ ਜ਼ਿਲ੍ਹੇ ਵਿੱਚ ਪਹੁੰਚੀ ਤਾਂ ਤੁਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਸਤਿਨਾਮ ਸਿੰਘ ਬਾਠ ਆਪਣੇ ਸਾਥੀਆਂ ਸਮੇਤ ਹਾਦਸੇ ਵਾਲੀ ਜਗ੍ਹਾ ‘ਤੇ ਪਹੁੰਚੇ ਅਤੇ ਹਾਦਸੇ ਵਿੱਚ ਸਵਰਗ ਸਿਧਾਰ ਚੁੱਕੇ ਅਧਿਆਪਕਾਂ ਮੈਡਮ ਕੰਚਨ ਇੰਗਲਿਸ਼ ਮਿਸਟ੍ਰੈਸ,ਪ੍ਰਿੰਸ ਕੁਮਾਰ ਮੈਥ ਮਾਸਟਰ,ਮਨਿੰਦਰ ਕੌਰ ਮੈਥ ਮਿਸਟ੍ਰੈਸ ਅਤੇ ਡਰਾਈਵਰ ਅਸ਼ੋਕ ਕੁਮਾਰ ਦੀ ਹੋਈ ਬੇਵਕਤੀ ਦਰਦਨਾਕ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਤੋਂ ਬਾਅਦ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋਏ ਅਧਿਆਪਕਾਂ ਬਲਵਿੰਦਰ ਸਿੰਘ ਈਟੀਟੀ, ਬਲਵਿੰਦਰ ਕੁਮਾਰ ਉਰਫ ਪਿੰਟੂ ਈਟੀਟੀ,ਸੁਨੀਲ ਕੁਮਾਰ ਈਟੀਟੀ,ਮਨਪ੍ਰੀਤ ਕੌਰ ਈਟੀਟੀ,

ਗੁਰਪ੍ਰੀਤ ਕੌਰ ਈਟੀਟੀ,ਜਸਬੀਰ ਕੌਰ ਈਟੀਟੀ,ਸਰਬਜੀਤ ਸਿੰਘ ਇੰਗਲਿਸ਼ ਮਾਸਟਰ,ਬਲਵਿੰਦਰ ਸਿੰਘ ਇੰਗਲਿਸ਼ ਮਾਸਟਰ, ਹਰਵਿੰਦਰ ਕੌਰ ਇੰਗਲਿਸ਼ ਮਿਸਟ੍ਰੈਸ,ਰਿਤੂ ਬਾਲਾ ਈਟੀਟੀ,ਨਵਨੀਤ ਕੌਰ ਮੈਥ ਮਿਸਟ੍ਰੈਸ ਦਾ ਪਤਾ ਲੈਣ ਲਈ ਹਸਪਤਾਲ ਪਹੁੰਚੇ ਅਤੇ ਉਹਨਾਂ ਦੀ ਜਲਦੀ ਸਿਹਯਾਬੀ ਲਈ ਕਾਮਨਾ ਕੀਤੀ।ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਸਤਿਨਾਮ ਸਿੰਘ ਬਾਠ ਨੇ ਕਿਹਾ ਕਿ ਅੱਜ ਦੇ ਇਸ ਹਾਦਸੇ ਨੇ ਹਰੇਕ ਅਧਿਆਪਕ ਨੂੰ ਧੁਰ ਅੰਦਰ ਤੱਕ ਵਲੂੰਧਰਿਆ ਹੈ।ਉਹਨਾਂ ਸਮੂਹ ਅਧਿਆਪਕ ਸਹਿਬਾਨ ਨੂੰ ਆਪਣੇ ਰੋਜਾਨਾ ਜੀਵਨ ਵਿੱਚ ਬਹੁਤ ਹੀ ਇਹਤਿਆਤ ਨਾਲ ਸਫ਼ਰ ਕਰਨ ਲਈ ਕਿਹਾ।ਇਸ ਮੌਕੇ ਉਹਨਾਂ ਨਾਲ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਵਲਟੋਹਾ ਸ੍ਰੀ ਪਾਰਸ ਖੁੱਲਰ,ਸ੍ਰੀ ਵਰੁਣ ਰੰਧਾਵਾ ਅਤੇ ਇਕਬਾਲ ਸਿੰਘ ਹਾਜਰ ਸਨ ।

Related Articles

Leave a Reply

Your email address will not be published.

Back to top button