ਚੋਹਲਾ ਸਾਹਿਬ/ਤਰਨਤਾਰਨ,1 ਜੂਨ (ਰਕੇਸ਼ ਨਈਅਰ) : ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਖਡੂਰ ਸਾਹਿਬ ਸ.ਪਰਮਜੀਤ ਸਿੰਘ ਦੀ ਰਿਟਾਇਰਮੈਂਟ ਉਪਰੰਤ ਖਾਲੀ ਹੋਈ ਪੋਸਟ ‘ਤੇ ਸਿੱਖਿਆ ਵਿਭਾਗ ਦੇ ਮਿਹਨਤੀ ਅਫਸਰ ਵੱਜੋਂ ਜਾਣੇ ਜਾਂਦੇ ਸ.ਜਸਵਿੰਦਰ ਸਿੰਘ ਸੰਧੂ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਨੂੰ ਬਲਾਕ ਖਡੂਰ ਸਾਹਿਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਉਹਨਾਂ ਨੂੰ ਮੰਗਲਵਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਖਡੂਰ ਸਾਹਿਬ ਵੱਜੋਂ ਹਾਜਰ ਕਰਵਾਇਆ।ਉਹਨਾਂ ਕਿਹਾ ਕਿ ਜਸਵਿੰਦਰ ਸਿੰਘ ਸੰਧੂ ਆਪਣੀ ਬਿਹਤਰ ਕਾਰਗੁਜ਼ਾਰੀ ਸਦਕਾ ਜਾਣੇ ਜਾਂਦੇ ਹਨ ਅਤੇ ਉਹ ਬਲਾਕ ਚੋਹਲਾ ਸਾਹਿਬ ਦੇ ਨਾਲ ਨਾਲ ਖਡੂਰ ਸਾਹਿਬ ਨੂੰ ਵੀ ਬੁਲੰਦੀਆਂ ਤੇ ਲਿਜਾਣ ਦੀ ਕਾਬਲੀਅਤ ਰਖਦੇ ਹਨ।ਇਸ ਮੌਕੇ ਬੋਲਦਿਆਂ ਸ.ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਇੱਕ ਟੀਮ ਵਰਕ ਹੈ ਅਤੇ ਅਸੀਂ ਸਾਰੇ ਅਧਿਆਪਕ ਸਹਿਬਾਨ ਨੂੰ ਨਾਲ ਲੈਕੇ ਇਸ ਬਲਾਕ ਨੂੰ ਅਸਮਾਨ ਦੀਆਂ ਬੁਲੰਦੀਆਂ ਤੇ ਲਿਜਾਣ ਲਈ ਪੂਰੀ ਤਨਦੇਹੀ ਨਾਲ ਮਿਹਨਤ ਕਰਾਂਗੇ।ਅੱਜ ਉਨ੍ਹਾਂ ਵਲੋਂ ਬਲਾਕ ਖਡੂਰ ਸਾਹਿਬ ਦਾ ਚਾਰਜ ਸੰਭਾਲਣ ਸਮੇਂ ਮੌਕੇ ਸੈਂਟਰ ਹੈੱਡ ਟੀਚਰ ਸਰਬਜੀਤ ਸਿੰਘ,ਸੁਖਚੈਨ ਸਿੰਘ,ਸੁਖਦੇਵ ਸਿੰਘ,ਰਛਪਾਲ ਸਿੰਘ ਤੋਂ ਇਲਾਵਾ ਅਕਾਊਂਟੈਂਟ ਸ.ਕੁਲਬੀਰ ਸਿੰਘ,ਜੂਨੀਅਰ ਸਹਾਇਕ ਸ੍ਰੀ ਮੁਨੀਸ਼ ਸ਼ਰਮਾ,ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸ.ਨਵਦੀਪ ਸਿੰਘ,ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਅਨੂਪ ਮੈਣੀ, ਸਮਾਰਟ ਸਕੂਲ ਕੋਆਰਡੀਨੇਟਰ ਸ.ਅਮਨਦੀਪ ਸਿੰਘ,ਐਚ.ਟੀ ਹਰਮਨਦੀਪ ਸਿੰਘ,ਬੀ.ਐਮ.ਟੀ.ਦਲਜੀਤ ਸਿੰਘ,ਗੁਰਵੇਲ ਸਿੰਘ,ਪੀ.ਟੀ.ਆਈ ਅਮਨਦੀਪ ਸਿੰਘ,ਕੁਲਦੀਪ ਸਿੰਘ,ਗੁਰਵਿੰਦਰ ਸਿੰਘ (ਬੱਬੂ) ਅਮਰਜੀਤ ਸਿੰਘ ਨੈਸ਼ਨਲ ਅਵਾਰਡੀ,ਸੁਖਵਿੰਦਰ ਸਿੰਘ ਸਟੇਟ ਅਵਾਰਡੀ ਹਾਜਰ ਸਨ।