ਮੁਕੇਰੀਆਂ /ਤਲਵਾੜਾ,15 ਮਈ (ਜਸਵੀਰ ਸਿੰਘ ਪੁਰੇਵਾਲ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ -26 ਦੀ ਅਹਿਮ ਮੀਟਿੰਗ ਬਰਾਂਚ ਤਲਵਾੜਾ ਵਿਖੇ ਬ੍ਰਾਂਚ ਪ੍ਰਧਾਨ ਰੱਜਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਜੁਆਇੰਟ ਜਨਰਲ ਸਕੱਤਰ ਮਨਜੀਤ ਸਿੰਘ ਪਹੁੰਚੇ। ਜ਼ਿਲ੍ਹਾ ਆਗੂ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਚਾਰ ਹਜ਼ਾਰ ਦੇ ਕਰੀਬ ਫੀਲਡ ਅਤੇ ਦਫ਼ਤਰਾਂ ਵਿੱਚ ਕੰਮ ਕਰਦੇ ਠੇਕਾ ਆਧਾਰਤ ਕਾਮਿਆਂ ਦਾ ਪਿਛਲੇ ਪੰਦਰਾਂ ਸਾਲ ਤੋਂ ਵਿਭਾਗ ਵੱਲੋਂ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਕ ਇੱਕ ਵਰਕਰ ਪਾਸੋਂ ਪੰਜ ਪੰਜ ਪੋਸਟਾਂ ਦਾ ਕੰਮ ਲਿਆ ਜਾ ਰਿਹਾ ਹੈ ਅਤੇ ਇਸ ਦੇ ਬਦਲੇ ਬਹੁਤ ਹੀ ਨਿਗੂਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ
ਪਰ ਪਿਛਲੇ ਸਮੇਂ ਦੌਰਾਨ ਜਦੋਂ ਜਥੇਬੰਦੀ ਵੱਲੋਂ ਨਿਗਰਾਨ ਇੰਜੀਨੀਅਰ ਹਲਕਾ ਹੁਸ਼ਿਆਰਪੁਰ ਨਾਲ ਇਸ ਸਬੰਧੀ ਮੀਟਿੰਗ ਕੀਤੀ ਗਈ ਤਾਂ ਨਿਗਰਾਨ ਇੰਜੀਨੀਅਰ ਹਲਕਾ ਹੁਸ਼ਿਆਰਪੁਰ ਵੱਲੋਂ ਵਰਕਰਾਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਦੀ ਮੰਗ ਨੂੰ ਮੰਨਿਆ ਗਿਆ ਇਸ ਤੋਂ ਇਲਾਵਾ ਜਥੇਬੰਦੀ ਵੱਲੋਂ 26 ਅਪ੍ਰੈਲ ਨੂੰ ਕਾਰਜਕਾਰੀ ਇੰਜੀਨੀਅਰ ਮੰਡਲ ਤਲਵਾੜਾ ਦੇ ਵਿਰੁੱਧ ਧਰਨਾ ਦਿੱਤਾ ਸੀ ਇਸ ਧਰਨੇ ਵਿੱਚ ਵਰਕਰਾਂ ਦੇ ਵਿੱਚ ਆ ਕੇ ਕਾਰਜਕਾਰੀ ਇੰਜੀਨੀਅਰ ਮੰਡਲ ਤਲਵਾੜਾ ਵੱਲੋਂ ਹਾਜ਼ਰ ਹੋ ਕੇ ਇਹ ਐਲਾਨ ਕੀਤਾ ਸੀ ਕਿ ਵਰਕਰਾਂ ਦੀਆਂ ਤਨਖਾਹਾਂ ਦੇ ਸਬੰਧ ਵਿੱਚ ਸਾਰੀਆਂ ਮੰਗਾਂ ਮੰਨ ਲਈਆਂ ਹਨ ਅਤੇ ਕਾਰਜਕਾਰੀ ਇੰਜਨੀਅਰ ਵੱਲੋਂ ਇਹ ਮੰਨੀਆਂ ਮੰਗਾਂ ਸਬੰਧੀ ਮੀਡੀਆ ਨੂੰ ਵੀ ਜਾਣਕਾਰੀ ਦਿੱਤੀ ਸੀ ਜੋ ਕਿ ਜਥੇਬੰਦੀ ਵੱਲੋਂ ਆਨ ਰਿਕਾਰਡ ਹੈ ਪਰ ਜਦੋਂ ਮੰਗਾਂ ਲਾਗੂ ਕਰਨ ਦਾ ਸਮਾਂ ਆਇਆ ਤਾਂ ਤਾਂ ਅਧਿਕਾਰੀ ਆਪਣੇ ਕੀਤੇ ਵਾਅਦੇ ਤੋਂ ਮੁਕਰ ਗਿਆ ਜਿਸ ਕਰਕੇ ਫੀਲਡ ਅਤੇ ਦਫ਼ਤਰਾਂ ਵਿੱਚ ਕੰਮ ਕਰਦੇ ਵਰਕਰਾਂ ਵਿਚ ਭਾਰੀ ਰੋਸ ਪਾਇਆ ਗਿਆ ਜਿਸ ਲਈ ਮਜਬੂਰ ਹੋ ਕੇ ਜਲ ਸਪਲਾਈ ਠੇਕਾ ਕਾਮਿਆਂ ਵੱਲੋਂ ਫਿਰ ਦੁਬਾਰਾ 17 ਮਈ ਨੂੰ ਕਾਰਜਕਾਰੀ ਇੰਜੀਨੀਅਰ ਤਲਵਾੜਾ ਦੇ ਖ਼ਿਲਾਫ਼ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਸਮੂਹ ਠੇਕਾ ਕਾਮੇ ਕੰਮ ਬੰਦ ਕਰਕੇ ਉਨੇ ਸਮੇਂ ਤਕ ਧਰਨੇ ਵਿਚ ਲਗਾਤਾਰ ਬੈਠਣਗੇ ਜਦੋਂ ਤਕ ਉਨ੍ਹਾਂ ਦੀ ਮੰਨੀ ਹੋਈ ਮੰਗ ਨੂੰ ਲਾਗੂ ਨਹੀਂ ਕੀਤਾ ਜਾਂਦਾ ਇਸ ਧਰਨੇ ਦੌਰਾਨ ਜੇਕਰ ਕਿਸੇ ਦਫ਼ਤਰੀ ਅਤੇ ਫੀਲਡ ਵਰਕਰ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਕਾਰਜਕਾਰੀ ਅਧਿਕਾਰੀ ਮੰਡਲ ਤਲਵਾੜਾ ਦੀ ਹੋਵੇਗੀ ਜੋ ਕਿ ਵਰਕਰਾਂ ਨੂੰ ਧਰਨਾ ਲਾਉਣ ਲਈ ਮਜਬੂਰ ਕਰ ਰਿਹਾ ਹੈ ਇਸ ਮੌਕੇ ਹਾਜ਼ਰ ਸਾਥੀ ਸਤੀਸ਼ ਕੁਮਾਰ ਅਮਨ ਰਾਣਾ ਹਰੀਸ਼ ਚੰਦ ਰਮਨ ਕੁਮਾਰ ਮੈਡਮ ਦੀਪਿਕਾ ਸਿੰਮੀ ਰਾਜ ਕੁਮਾਰ ਬਲਵੀਰ ਸਿੰਘ ਹਾਜ਼ਰ ਸਨ।