ਜਲੰਧਰ, 08 ਜਨਵਰੀ (ਕਬੀਰ ਸੌਂਧੀ) : ਅੱਜ ਪੰਜਾਬ ਭਰ ਵਿਚ ਕੋਡ ਆਫ ਕੰਡਕਟ ਲਾਗੂ ਹੋ ਗਿਆ ਹੈ। ਇਸ ਦੇ ਬਾਵਜੂਦ ਜਲੰਧਰ ਸ਼ਹਿਰ ਦੀ ਕਾਨੂੰਨ ਵਿਵਸਥਾ ਲਗਾਤਾਰ ਖ਼ਰਾਬ ਦਿਖਾਈ ਦੇ ਰਹੀ ਹੈ। ਜਲੰਧਰ ਦੇ ਮਾਡਲ ਟਾਊਨ ਵਿੱਚ ਦੇਰ ਰਾਤ ਹੋਟ ਡਰਾਈਵ ਰੈਸਟੋਰੈਂਟ ਦੇ ਬਾਹਰੋਂ ਸ਼ਰ੍ਹੇਆਮ BMW Car ਚਾਲਕ ਪੁਨੀਤ ਅਹੂਜਾ ਤੋਂ ਦੋ ਵਿਅਕਤੀ ਬੰਦੂਕ ਦੀ ਨੋਕ ‘ਤੇ ਬੀਐਮਡਬਲਿਊ ਕਾਰ ਖੋਹ ਕੇ ਫ਼ਰਾਰ ਹੋ ਗਏ! ਮੌਕੇ ‘ਤੇ ਥਾਨਾ ਨੰਬਰ. 6 ਦੀ ਪੁਲਿਸ ਪਾਰਟੀ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੇ ਸ਼ਹਿਰ ਵਿੱਚ ਅਲਰਟ ਕਰ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਕਾਰ ਚਾਲਕ ਰੈਸਟੋਰੈਂਟ ਵਿੱਚੋਂ ਖਾਣਾ ਖਾ ਕੇ ਬਾਹਰ ਨਿਕਲੇ ਸਨ ਅਤੇ ਜਿਵੇਂ ਹੀ ਉਹ ਆਪਣੀ ਗੱਡੀ ਵਿੱਚ ਬੈਠਣ ਲੱਗੇ,ਇਕ ਮੋਟਰਸਾਈਕਲ ‘ਤੇ ਦੋ ਵਿਅਕਤੀ ਆਏ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ।ਉਨ੍ਹਾਂ ਪਿਸਤੌਲ ਦਿਖਾ ਕੇ ਕਾਰ ਚਾਲਕ ਤੋਂ ਬੀਐਮਡਬਲਿਊ ਕਾਰ ਦੀ ਚਾਬੀ ਖੋਹੀ ਅਤੇ ਕਾਰ ਲੈ ਕੇ ਰਫੂਚੱਕਰ ਹੋ ਗਏ! ਪੁਲੀਸ ਹੁਣ ਲੁਟੇਰਿਆਂ ਦੀ ਭਾਲ ਵਿੱਚ ਲੱਗੀ ਹੈ! ਪਰ ਇਸ ਲੁੱਟ ਦੀ ਘਟਨਾ ਨੇ ਜਲੰਧਰ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ!