कोविड -19ताज़ा खबरपंजाब

ਜਲੰਧਰ ਦੇ DC ਵਲੋਂ ਸਖ਼ਤ ਹਦਾਇਤਾਂ ਜਾਰੀ,ਸਰਕਾਰੀ ਆਦੇਸ਼ਾਂ ਦੀ ਉਲੰਗਣਾ ਕਰਨ ਵਾਲੇ ‘ਤੇ ਹੋਵੇਗੀ FIR ਦਰਜ

ਜਲੰਧਰ (ਧਰਮਿੰਦਰ ਸੌਧੀ) : ਜਲੰਧਰ ‘ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਜਲੰਧਰ ਡਿਪਟੀ ਕਮਿਸ਼ਨਰ ਨੇ ਹੋਰ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਕ ਵਾਰ ਫਿਰ ਤੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹੈ, ਇਨ੍ਹਾਂ ਹਦਾਇਤਾਂ ‘ਚ ਵੀ ਕਈ ਪਾਬੰਦੀਆਂ ਲਾਉਣ ਦੇ ਹੁਕਮ ਦਿੱਤੇ ਗਏ ਹਨ। ਡੀ. ਸੀ. ਵੱਲੋਂ ਜਾਰੀ ਕਈ ਗਏ ਪ੍ਰੈੱਸ ਨੋਟ ‘ਚ ਪਹਿਲਾਂ ਵਾਂਗ ਹੀ ਸਾਰੇ ਸਕੂਲ ਅਤੇ ਵਿੱਦਿਅਕ ਅਦਾਰੇ 30 ਅਪ੍ਰੈਲ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸਕੂਲਾਂ ‘ਚ ਸਿਰਫ਼ ਪਹਿਲਾਂ ਵਾਂਗ ਹੀ ਅਧਿਆਪਕਾਂ ਨੂੰ ਆਉਣ ਲਈ ਕਿਹਾ ਗਿਆ ਹੈ। ਉਥੇ ਹੀ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ।

ਪੂਰੇ ਜ਼ਿਲ੍ਹੇ ‘ਚ ਸਿਆਸੀ ਇਕੱਠ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੈ। ਇਸ ਦੇ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਇਕੱਠ ਕਰਦਾ ਹੈ ਕਿ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਐੱਫ.ਆਈ. ਆਰ. ਦਰਜ ਕੀਤੀ ਜਾਵੇਗੀ। ਇਸ ਦੇ ਨਾਲ ਇਕੱਠੇ ਵਾਲੇ ਸਥਾਨ ਦੇ ਪ੍ਰਬੰਧਕ ਅਤੇ ਜਿਹੜਾ ਵੀ ਟੈਂਟ ਮੁਹੱਈਆ ਕਰਵਾਏਗਾ, ਉਸ ਦੇ ਖ਼ਿਲਾਫ਼ ਵੀ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ। 30 ਅਪ੍ਰੈਲ ਤੱਕ ਸਮਾਜਿਕ, ਸੱਭਿਆਚਾਰਕ, ਖੇਡਾਂ ਆਦਿ ਨਾਲ ਸਬੰਧਤ ਇਕੱਠ ‘ਤੇ ਵੀ ਰਹੇਗੀ ਪੂਰਨ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਡੀ. ਸੀ. ਵੱਲੋਂ ਦੁਕਾਨਾਂ ‘ਚ ਸਿਰਫ 10 ਬੰਦਿਆਂ ਦੇ ਸ਼ਾਮਲ ਹੋਣ ਦੀ ਹਦਾਇਤ ਦਿੱਤੀ ਗਈ ਹੈ।

ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਰੈਲੀਆਂ ਲਈ ਟੈਂਟ ਦੇਣ ਵਾਲੇ ਮਾਲਕਾਂ ਅਤੇ ਬੁਕਿੰਗ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਦਮ ਚੁੱਕੇ ਜਾਣਗੇ। ਆਯੋਜਨ ਸਥਾਨ ਦੇ ਮਾਲਕ, ਜੋ ਇਸ ਤਰ੍ਹਾਂ ਦੇ ਆਯੋਜਨਾਂ ਲਈ ਜਗ੍ਹਾ ਦੇਣਗੇ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੇ ਸਥਾਨਾਂ ਨੂੰ ਤਿੰਨ ਮਹੀਨਿਆਂ ਲਈ ਸੀਲ ਕਰ ਦਿੱਤਾ ਜਾਵੇਗਾ।
ਰਾਤ 9 ਤੋਂ ਸਵੇਰੇ 5 ਵਜੇ ਤੱਕ ਰਾਤ ਦੇ ਕਰਫ਼ਿਊ ਨੂੰ ਵੀ 30 ਅਪ੍ਰੈਲ ਤੱਕ ਜਾਰੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਮੈਡੀਕਲ, ਪੈਟਰੋਲ ਪੰਪ ਦੇ ਇਲਾਵਾ ਹਵਾਈ, ਰੇਲ, ਬੱਸ ਆਦਿ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਕਰਫ਼ਿਊ ਤੋਂ ਛੋਟ ਮਿਲੇਗੀ।

ਵਿਆਹ ਜਾਂ ਹੋਰ ਸਮਾਰੋਹਾਂ ਲਈ ਇੰਡੋਰ ‘ਚ 50 ਅਤੇ ਆਊਟਡੋਰ ‘ਚ 100 ਵਿਅਕਤੀਆਂ ਨੂੰ ਹੀ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਿਨੇਮਾ ਹਾਲ, ਮਲਟੀਪਲੈਕਸ ‘ਚ 50 ਫ਼ੀਸਦੀ ਸਮਰਥਾ ‘ਚ ਲੋਕਾਂ ਦੇ ਬੈਠਣ ਦੇ ਨਿਰਦੇਸ਼ ਹਨ, ਉਥੇ ਹੀ ਮਾਲ ਦੀ ਇਕ ਦੁਕਾਨ ‘ਚ 10 ਲੋਕ ਹੀ ਪ੍ਰਵੇਸ਼ ਕਰ ਸਕਣਗੇ।

ਇਸ ਦੇ ਨਾਲ ਹੀ ਦਫ਼ਤਰਾਂ ‘ਚ ਪਬਲਿਕ ਡੀਲਿੰਗ ‘ਤੇ ਪਾਬੰਦੀ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਆਈਨਲਾਈਨ ਅਤੇ ਵਰਚੁਅਲ ਮੋਡ ਨੂੰ ਉਤਸ਼ਾਹਤ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਹੋਏ ਹਨ। ਦਿਸ਼ਾ-ਨਿਰਦੇਸ਼ਾਂ ‘ਚ ਇਹ ਸਾਫ਼ ਲਿਖਿਆ ਗਿਆ ਹੈ ਕਿ ਜੇਕਰ ਕੋਈ ਵੀ ਉਕਤ ਵਿਅਕਤੀ ਨਿਯਮਾਂ ਫੈਸਲਿਆਂ ਦੀ ਉਲੰਘਣਾ ਕਰਦਾ ਨਜ਼ਰ ਆਇਆ ਤਾਂ ਉਨ੍ਹਾਂ ਦੇ ਖ਼ਿਲਾਫ਼ ਮਹਾਮਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।

Related Articles

Leave a Reply

Your email address will not be published.

Back to top button