ताज़ा खबरपंजाब

ਜਲੰਧਰ ਦੇ ਵੈਸਟ ਹਲਕੇ ਵਿੱਚ ਨਜਾਇਜ਼ ਉਸਾਰੀਆਂ ਦੀ ਭਰਮਾਰ ਨਿਗਮ ਕੁੰਮਕਰਨੀ ਨੀਂਦ ਚ

ਜਲਦ ਹੀ ਇਸ ਨਜਾਇਜ਼ ਉਸਾਰੀ ਦੀ ਜਲੰਧਰ ਨਗਰ ਨਿਗਮ ਨੂੰ ਹੋਵੇਗੀ ਸ਼ਿਕਾਇਤ

ਜਲੰਧਰ 22 ਸਤੰਬਰ (ਸੋਂਧੀ) : ਜਲੰਧਰ ਨਗਰ ਨਿਗਮ ਅਕਸ਼ਰ ਇਹ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਜਿੱਥੇ ਕਿ ਆਏ ਦਿਨ ਹੀ ਨਜਾਇਜ਼ ਕਲੋਨੀਆਂ, ਨਜਾਇਜ਼ ਉਸਾਰੀਆਂ ਦੀਆਂ ਸ਼ਿਕਾਇਤਾਂ ਤੇ ਹੁੰਦੀਆਂ ਹਨ ਪਰ ਉਹ ਕਾਗਜ਼ਾਂ ਤੱਕ ਹੀ ਸੀਮਟ ਕੇ ਰਹਿ ਜਾਂਦੀਆਂ ਹਨ। ਜਿਸ ਤੇ ਪੂਰਾ ਜ਼ੋਰ ਲਗਾਇਆ ਜਾਵੇ ਤਾਂ ਉੱਥੇ ਸਿਰਫ ਦਿਖਾਵਾ (Formality) ਕਰਕੇ ਹੀ ਛੱਡ ਦਿੱਤਾ ਜਾਂਦਾ ਹੈ। ਤੇ ਕੁਝ ਦਿਨਾਂ ਬਾਅਦ ਮੁੜ ਤੋਂ ਉੱਥੇ ਨਜਾਇਜ਼ ਉਸਾਰੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਅੱਜ ਕੱਲ ਭਾਰਗੋ ਕੈਂਪ ਦੇ ਵਿੱਚ ਨਜਾਇਜ਼ ਉਸਾਰੀ ਦੀ ਗਿਣਤੀ ਵਧਦੀ ਜਾ ਰਹੀ ਹੈ। ਅਸੀਂ ਗੱਲ ਕਰ ਰਹੇ ਹਾਂ ਭਾਰਗੋ ਕੈਂਪ ਅੱਡੇ ਨੇੜੇ ਕੁੜੀਆਂ ਵਾਲੇ ਸਕੂਲ ਦੇ ਬਾਹਰ ਵਾਲੇ ਮੋੜ ਤੇ ਜਿੱਥੇ ਦੋ ਦੁਕਾਨਾਂ ਦੇ ਅੱਗੇ ਅੱਧੀ ਸੜਕ ਤੇ ਨਜਾਇਜ਼ ਕਬਜ਼ਾ ਕਰ ਲਿਆ ਗਿਆ ਹੈ।

ਜਿਸ ਤੇ ਉਸ ਦੁਕਾਨ ਦੇ ਮਾਲਕ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਜੀ ਇਹ ਤਾਂ ਇਸੇ ਤਰ੍ਹਾਂ ਹੀ ਹੈ ਸਭ ਨੇ ਕਬਜ਼ਾ ਕੀਤਾ ਹੋਇਆ ਹੈ ਮੈਂ ਵੀ ਇਸੇ ਤਰ੍ਹਾਂ ਹੀ ਕਰ ਲਿਆ। ਜਿਸ ਦੀ ਸ਼ਿਕਾਇਤ ਨਗਰ ਨਿਗਮ ਜਲੰਧਰ ਨੂੰ ਬਹੁਤ ਜਲਦ ਹੀ ਦਿੱਤੀ ਜਾਵੇਗੀ। ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਹ ਥੜੇ ਜੋ ਨਜਾਇਜ਼ ਬਣੇ ਹਨ ਇਹਨਾਂ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਪਹਿਲੇ ਤਰ੍ਹਾਂ ਹੀ ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾ ਰਹੇਗਾ?

Related Articles

Leave a Reply

Your email address will not be published.

Back to top button