क्राइमताज़ा खबरपंजाब

ਜਲੰਧਰ ਦਿਹਾਤੀ ਪੁਲਿਸ ਵਲੋਂ ਬਲਾਇੰਡ ਮਰਡਰ ਕੇਸ ਦੀ ਗੁੱਥੀ 24 ਘੰਟਿਆ ਵਿੱਚ ਟਰੇਸ, ਦੋਸ਼ੀ ਕਾਬੂ

ਜਲੰਧਰ, 17 ਸਤੰਬਰ (ਕਬੀਰ ਸੌਂਧੀ) : ਸ਼੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ , ਪੀ.ਪੀ.ਐਸ. , ਉਪ ਪੁਲਿਸ ਕਪਤਾਨ , ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਰੋਸ਼ਨ ਲਾਲ , ਪੀ.ਪੀ.ਐਸ. , ਉਪ ਪੁਲਿਸ ਕਪਤਾਨ , EOW ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਅਤੇ ਐਸ.ਆਈ ਰਸ਼ਪਾਲ ਸਿੰਘ , ਮੁੱਖ ਅਫਸਰ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਦਿਹਾਤੀ ਦੀਆਂ ਪੁਲਿਸ ਟੀਮਾ ਵੱਲੋਂ ਮਿਤੀ 15.09.2022 ਨੂੰ ਪਿੰਡ ਕਾਲਾ ਬੱਕਰਾ ਵਿਖੇ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਵਿਖੇ ਅਮਰਜੀਤ ਕੌਰ ਨਾਮ ਦੀ ਮਹਿਲਾ ਦਾ ਬਲਾਇੰਡ ਮਰਡਰ ਕੇਸ ਦੀ ਗੁੱਥੀ ਨੂੰ 24 ਘੰਟਿਆ ਵਿੱਚ ਟਰੇਸ ਕਰਕੇ ਦੋਸ਼ੀ ਨੂੰ ਕਾਬੂ ਕੀਤਾ ਗਿਆ।

 

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 15.09.2022 ਨੂੰ SI ਰਸ਼ਪਾਲ ਸਿੰਘ ਮੁੱਖ ਅਫਸਰ ਭੋਗਪੁਰ ਨੂੰ ਇਤਲਾਹ ਮਿਲੀ ਕਿ ਪਿੰਡ ਕਾਲਾ ਬੱਕਰਾ ਵਿਖੇ ਇੱਕ ਔਰਤ ਨੂੰ ਨਾਮਲੂਮ ਵਿਅਕਤੀ ਨੇ ਉਸ ਦਾ ਗੱਲਾ ਘੁਟ ਕੇ ਕਤਲ ਕਰ ਦਿੱਤਾ ਹੈ। ਜਿਸ ਤੇ ਸੰਦੀਪ ਕੋਰ ਪਤਨੀ ਹਰਜੀਤ ਸਿੰਘ ਵਾਸੀ ਮਕਾਨ ਨੰਬਰ 230 , ਰਾਜਾ ਗਾਰਡਨ ਕਪੂਰਥਲਾ ਰੋਡ ਸਿਟੀ ਜਲੰਧਰ ਦੇ ਬਿਆਨ ਪਰ ਮੁਕੱਦਮਾ ਨੰਬਰ 119 ਮਿਤੀ 15.09.2022 ਅ / ਧ 302 ਭ : ਦ ; ਥਾਣਾ ਭੋਗਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਅਤੇ ਇਸ ਅੰਨੇ ਕਤਲ ਦੀ ਗੁਥੀ ਸੁਲਝਾਉਣ ਲਈ ਸ਼੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਨੇ ਪੁਲਿਸ ਕਪਤਾਨ , ਇੰਵੈਸਟੀਗੇਸ਼ਨ ਜੀ ਦੀ ਨਿਗਰਾਨੀ ਹੇਠ ਸ਼੍ਰੀ ਰੋਸ਼ਨ ਲਾਲ , ਪੀ.ਪੀ.ਐਸ. , ਉਪ ਪੁਲਿਸ ਕਪਤਾਨ , EOW ਜਲੰਧਰ ਦਿਹਾਤੀ , ਐਸ.ਆਈ ਪੁਸ਼ਪ ਬਾਲੀ , ਇੰਚਾਰਜ ਕਰਾਇਮ ਬ੍ਰਾਂਚ ਜਲੰਧਰ ਦਿਹਾਤੀ ਅਤੇ ਐਸ.ਆਈ ਰਸ਼ਪਾਲ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਦਿਹਾਤੀ ਦੀ ਸਪੈਸ਼ਲ ਟੀਮ ਤਿਆਰ ਕੀਤੀ । ਜੋ ਟੀਮ ਨੇ ਵਿਗਿਆਨਿਕ ਢੰਗ ਨਾਲ ਤਫਤੀਸ਼ ਕਰਦੇ ਹੋਏ ਅੰਨੇ ਕਤਲ ਦੀ ਗੁਥੀ ਨੂੰ 24 ਘੰਟਿਆ ਵਿੱਚ ਟਰੇਸ ਕਰਕੇ ਦੋਸ਼ੀ ਸਤਵਿੰਦਰ ਸਿੰਘ ਉਰਫ ਸੱਤਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕਾਲਾ ਬੱਕਰਾ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ । ਜੋ ਉਸ ਪਾਸੋ ਮਰਨ ਵਾਲੀ ਮਾਤਾ ਅਮਰਜੀਤ ਕੌਰ ਦੀਆਂ ਵਾਲੀਆਂ ਸੋਨਾ ਬ੍ਰਾਮਦ ਕਰ ਲਇਆ ਹਨ ਅਤੇ ਹੱਤਿਆ ਵਿੱਚ ਵਰਤੀ ਗਈ ਨਾਲਾ ਰੱਸੀ ਬ੍ਰਾਮਦ ਕੀਤੀ ਗਈ ਹੈ।

 

ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਕੌਰ ਆਪਣੇ ਖੇਤਾਂ ਵਿੱਚ ਲੱਗੇ ਸਫੈਦੇ ਵੇਚਣਾ ਚਾਹੁੰਦੀ ਸੀ , ਜਿਸ ਸਬੰਧੀ ਸੱਤਵਿੰਦਰ ਸਿੰਘ ਉਰਫ ਸੱਤਾ ਮ੍ਰਿਤਕ ਅਮਰਜੀਤ ਕੌਰ ਦੇ ਘਰ ਗਿਆ ਸੀ, ਜੋ ਮ੍ਰਿਤਕ ਅਮਰਜੀਤ ਕੋਰ ਸਤਵਿੰਦਰ ਸਿੰਘ ਉਰਫ ਸੱਤਾ ਨਾਲ ਗਾਲੀ ਗਲੋਚ ਕਰਨ ਲੱਗ ਗਈ, ਜਿਸ ਤੇ ਉਸ ਨੇ ਤਹਿਸ਼ ਵਿੱਚ ਆਕੇ ਪਹਿਲਾਂ ਆਪਣੇ ਹੱਥ ਨਾਲ ਅਮਰਜੀਤ ਕੌਰ ਦਾ ਗੱਲਾ ਘੁਟਿਆ ਅਤੇ ਬਾਅਦ ਵਿੱਚ ਨਾਲਾ ਰੱਸੀ ਨਾਲ ਗਲਾ ਘੁੱਟ ਦਿੱਤਾ ਸੀ। ਜੋ ਦੋਸ਼ੀ ਸਤਵਿੰਦਰ ਸਿੰਘ ਉਰਫ ਸੱਤਾ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ – ਗਿੱਛ ਕੀਤੀ ਜਾਵੇਗੀ।

Related Articles

Leave a Reply

Your email address will not be published.

Back to top button