ਜਲੰਧਰ, 05 ਮਈ (ਕਬੀਰ ਸੌਂਧੀ) : ਡਾ. ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਤਸਕਰਾਂ ਅਤੇ ਸਮਾਜ ਦੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਆਈ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ੍ਰੀ ਲਖਵੀਰ ਸਿੰਘ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਧਰਮਿੰਦਰ ਕਲਿਆਣ ਇੰਚਾਰਜ ਸੀ.ਆਈ.ਏ ਸਟਾਫ ਅਤੇ ਇੰਸ: ਪੁਸ਼ਪ ਬਾਲੀ, ਇੰਚਾਰਜ ਸਪੈਸ਼ਲ ਬ੍ਰਾਂਚ, ਜਲੰਧਰ ਦਿਹਾਤੀ ਦੀ ਟੀਮ ਵੱਲੋ ਨਸ਼ਾ ਸਮਗਲਰਾਂ ਵਿਰੁਧ ਕਾਰਵਾਈ ਕਰਦੇ 600 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ: ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਮੱਦੇ ਨਜਰ ਰੱਖਦੇ ਹੋਏ ਮਿਤੀ 04-05-2024 ਨੂੰ ਇੰਸਪੈਕਟਰ ਧਰਮਿੰਦਰ ਕਲਿਆਣ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਟੀਮ ਰਾਤ ਸਮੇ ਦੋਰਾਨੇ ਨਾਕਾ-ਬੰਦੀ ਹਾਈਟੈਕ ਨਾਕਾ ਫਿਲੋਰ ਮੌਜੂਦ ਸੀ ਅਤੇ ਲੁਧਿਆਣਾ ਸਾਈਡ ਵੱਲੋ ਆਉਣ ਵਾਲੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ।
ਇੱਕ ਟਰੱਕ ਨੰਬਰੀ JK-03H-4470 ਲੁਧਿਆਣਾ ਸਾਈਡ ਵੱਲੋ ਆਇਆ ਜਿਸ ਨੂੰ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਟਾਰਚ ਨਾਲ ਰੁਕਣ ਦਾ ਇਸ਼ਾਰਾ ਕੀਤਾ ਜੋ ਟਰੱਕ ਦਾ ਚਾਲਕ ਘਬਰਾ ਕੇ ਟਰੈਕ ਨੂੰ ਲਿੰਕ ਸੜਕ ਵੱਲ ਨੂੰ ਮੋੜਨ ਲੱਗਾ ਤਾਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਟਰੱਕ ਨੂੰ ਬੈਰੀਗੇਟ ਲਗਾ ਕੇ ਰੁੱਕਵਾ ਲਿਆ ਅਤੇ ਟਰੱਕ ਚਾਲਕ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਣਜੋਧ ਸਿੰਘ ਉਰਫ ਕਾਲਾ ਪੁੱਤਰ ਤਰਸੇਮ ਸਿੰਘ ਵਾਸੀ ਨੇੜੇ ਮਿਲਕ ਡੇਅਰੀ ਝੁਗੀਆਂ ਮਹਾਂ ਸਿੰਘ ਨਗਰ ਫਿਲੋਰ ਜਿਲ੍ਹਾ ਜਲੰਧਰ ਹਾਲ ਵਾਸੀ ਪਿੰਡ ਫਿਛੋਵਾਲ ਥਾਣਾ ਫਿਲੋਰ ਜਿਲ੍ਹਾ ਜਲੰਧਰ ਦੱਸਿਆ। ਮੌਕਾ ਪਰ ਸ੍ਰੀ ਸਰਵਣਜੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਫਿਲੋਰ ਜੀ ਦੀ ਹਾਜਰੀ ਵਿੱਚ ਟਰੱਕ ਨੰਬਰੀ JK-03H-4470 ਦੀ ਤਲਾਸ਼ੀ ਹਸਬ-ਜਾਫਤਾ ਅਨੁਸਾਰ ਅਮਲ ਵਿੱਚ ਲਿਆਂਦੀ ਗਈ। ਜਦੋਂ ਟਰੱਕ ਦੀ ਬਾਡੀ ਵਿੱਚ ਲੋਡ P.O.P ਦੇ ਚਿੱਟੇ ਬੋਰਿਆ ਨੂੰ ਹਟਾ ਕੇ ਚੈੱਕ ਕੀਤਾ ਤਾਂ ਬੋਰਿਆ ਦੇ ਹੇਠਾਂ ਪੀਲੇ ਰੰਗ ਦੇ ਬੋਰੇ ਪਲਾਸਟਿਕ ਬ੍ਰਾਮਦ ਹੋਏ ਜਿਨ੍ਹਾਂ ਨੂੰ ਖੋਲ ਕੇ ਚੈਕ ਕਰਨ ਪਰ ਉਨ੍ਹਾ ਵਿੱਚੋ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ ਜੋ ਬ੍ਰਾਮਦਾ ਪੀਲੇ ਰੰਗ ਦੇ ਬੋਰੇ ਪਲਾਸਟਿਕ ਦੀ ਗਿਣਤੀ ਕਰਨ ਪਰ 24 ਬੋਰੇ ਪਲਾਸਟਿਕ ਹੋਏ। ਬ੍ਰਾਮਦਾ 24 ਬੋਰੇ ਪਲਾਸਟਿਕ ਡੋਡੇ ਚੂਰਾ ਪੋਸਤ ਦਾ ਕੁੱਲ ਵਜਨ 600 ਕਿੱਲੋ ਗ੍ਰਾਮ (06 ਕੁਇੰਟਲ) ਹੋਇਆ। ਜਿਸ ਤੇ ਦੋਸ਼ੀ ਦੇ ਖਿਲਾਫ ਮੁੱਕਦਮਾ ਨੰਬਰ 126 ਮਿਤੀ 04-05-2024 ਜੁਰਮ 15C-61-85 NDPS Act ਥਾਣਾ ਫਿਲੋਰ ਜਿਲ੍ਹਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਰਣਜੋਧ ਸਿੰਘ ਉਰਫ ਕਾਲਾ ਉਕਤ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਅਤੇ ਪੇਸ਼ ਅਦਾਲਤ ਕਰਕੇ 05 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਪੁੱਛ ਗਿੱਛ ਦੌਰਾਨ ਦੋਸ਼ੀ ਰਣਜੋਧ ਸਿੰਘ ਉਰਫ ਕਾਲਾ ਉਕਤ ਨੇ ਦੱਸਿਆ ਕਿ ਉਹ ਸ਼ਾਦੀ ਸ਼ੁਦਾ ਹੈ ਅਤੇ ਇਸ ਦੇ ਦੋ ਬੱਚੇ ਹਨ। ਜੋ ਕਰੀਬ 15/16 ਸਾਲ ਤੋ ਟੱਰਕ ਡਰਾਇਵਰੀ ਕਰਦਾ ਹੈ ਉਸ ਪਾਸੋ ਬ੍ਰਾਮਦਾ 600 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਉਹ ਰਾਜਸਥਾਨ ਤੋ P.O.P ਦੇ ਚਿੱਟੇ ਬੋਰਿਆਂ ਦੀ ਆੜ ਵਿੱਚ ਲੈ ਕੇ ਆਇਆ ਸੀ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੰਮੂ ਜੇਲ ਵਿੱਚ ਬੰਦ ਸਮਗਲਰ ਹਰਵਿੰਦਰ ਸਿੰਘ ਬਾਸੀ ਉਰਫ ਹੈਪੀ ਪੁੱਤਰ ਭਾਗ ਸਿੰਘ ਵਾਸੀ ਪਿੰਡ ਗੜਾ ਫਿਲੋਰ ਨੇ ਜੇਲ ਵਿੱਚੋ ਇਹ ਖੇਪ ਮੰਗਵਾਈ ਹੈ ਅਤੇ ਉਸਦੇ ਮਨੀਮ ਮਾਹੀ ਵਾਸੀ ਗੜਾ ਫਿਲੋਰ ਨੇ ਇਹ ਖੇਪ ਅੱਗੇ ਸਪਲਾਈ ਕਰਨੀ ਸੀ। ਇਹ ਖੇਪ ਹਰਵਿੰਦਰ ਸਿੰਘ ਉਰਫ ਹੈਪੀ ਵਾਸੀ ਗੜਾ ਦੀ ਹਵੇਲੀ ਵਿੱਚ ਪੁੱਜਨੀ ਸੀ ਜਿੱਥੇ ਰਣਜੋਧ ਸਿੰਘ ਉਰਫ ਕਾਲਾ ਨੂੰ ਖੇਪ ਦੇ ਬਦਲੇ 40,000/-ਰੁਪਏ ਖਰਚੇ ਤੋਂ ਇਲਾਵਾ ਹੋਰ ਮਿਲਨੇ ਸੀ। ਇਹਨਾ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਇਸ ਸਬੰਧੀ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਇਹਨਾ ਦੀ ਚੱਲ-ਅਚੱਲ ਸੰਪਤੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ।