ਜਲੰਧਰ 25 ਅਗਸਤ (ਧਰਮਿੰਦਰ ਸੌਂਧੀ): ਸ੍ਰੀ ਨਵੀਨ ਸਿੰਗਲਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਹਰਿੰਦਰ ਸਿੰਘ ਮਾਨ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ- ਡਵੀਜਨ ਆਦਮਪੁਰ ਜਲੰਧਰ ਦੀ ਰਹਿਨੁਮਾਈ ਹੇਠ ਸ੍ਰੀ ਅਰੁਅਣ ਮੁੰਡਨ ਪੀ.ਪੀ.ਐਸ, ਮੁੱਖ ਅਫਸਰ ਆਦਮਪੁਰ, ਇੰਸਪੈਕਟਰ ਹਰਜਿੰਦਰ ਸਿੰਘ, ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ-1, ਸਬ-ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ-2 ਦੀ ਟੀਮ ਨੇ ਏ.ਟੀ.ਐਮ ਦੀ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਪੈਸੇ ਚੋਰੀ ਕਰਨ ਵਾਲੇ ਇੰਟਰਸਟੇਟ ਗਿਰੋਹ ਦੇ 04 ਮੈਬਰਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜਾ ਵਿੱਚੋ 3,88,190/- ਭਾਰਤੀ ਕਰੰਸੀ ਸਮੇਤ ਸਵਿਫਟ ਡਿਜਾਇਰ ਕਾਰ ਨੰਬਰੀ PB01-A-0721, ਆਰਟਿਕਾ ਕਾਰ ਨੰਬਰੀ PB02-CB-1734 ਅਤੇ ਗੈਸ ਕਟਰ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵੀਨ ਸਿੰਗਲਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 21-08-2021 ਨੂੰ ਸੰਜੀਵ ਕੁਮਾਰ ਪੁੱਤਰ ਮਦਨ ਲਾਲ ਵਾਸੀ ਉਹਰੀ ਚੌਕ ਬਟਾਲਾ, ਜਿਲ੍ਹਾ ਗੁਰਦਾਸਪੁਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਸਟੇਟ ਬੈਂਕ ਆਫ ਇੰਡੀਆ ਦੇ ਏ.ਟੀ.ਐਮ ਡਿਪਾਰਟਮੈਂਟ ਵਿੱਚ ਨੌਕਰੀ ਕਰਦਾ ਹੈ। ਉਹ ਅੱਜ ਰੂਟੀਨ ਵਿੱਚ ਏ.ਟੀ.ਐਮ ਚੈਕ ਕਰ ਰਿਹਾ ਸੀ ਤਾਂ ਪਿੰਡ ਡਰੋਲੀ ਕਲਾਂ ਤੋਂ ਸਟੇਟ ਬੈਂਕ ਦੇ ਏ.ਟੀ.ਐਮ ਵਾਲੀ ਜਗ੍ਹਾ ਦੇ ਮਾਲਕ ਦਾ ਫੋਨ ਆਇਆ ਕਿ ਸਟੇਟ ਬੈਂਕ ਦੇ ਏ.ਟੀ.ਐਮ ਦਾ ਤਾਲਾ ਟੁੱਟਾ ਹੋਇਆ ਹੈ ਅਤੇ ਸ਼ੱਟਰ ਖੁੱਲਾ ਹੋਇਆ ਹੈ। ਜੋ ਮੋਕਾ ਪਰ ਜਾ ਕੇ ਦੇਖਿਆ ਕਿ ਨਾ-ਮਾਲੂਮ ਵਿਅਕਤੀਆ ਨੇ ਏ.ਟੀ.ਐਮ ਦੀ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਉਸ ਵਿੱਚੋਂ ਪੈਸੇ ਚੋਰੀ ਕਰ ਲਏ। ਜੋ ਤਫਸੀਆ ਕਰਨ ਤੋਂ ਪਤਾ ਲੱਗਾ ਹੈ ਕਿ ਕੁੱਲ 6,44,100/-ਰੁਪਏ ਚੋਰੀ ਹੋਏ ਹਨ। ਜਿਸ ਸਬੰਧੀ ਮੁਕੱਦਮਾ ਨੰਬਰ 120 ਮਿਤੀ 21-08-2021 ਅਧੀਨ ਧਾਰਾ 457,380,427 ਭ:ਦ ਥਾਣਾ ਆਦਮਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ।
ਮੁਕੱਦਮਾਂ ਨੂੰ ਟਰੇਸ ਕਰਨ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ, ਜਿਨ੍ਹਾਂ ਨੇ ਹਿਊਮਨ ਇਨਪੁੱਟ ਅਤੇ ਟੈਕਨੀਕਲ ਇੰਪੁੱਟ ਤਰੀਕੇ ਨਾਲ 04 ਦੋਸ਼ੀਆ ਨੂੰ ਕਾਬੂ ਕਰਕੇ ਬਾਅਦ ਕਰਨੇ ਪੁੱਛਗਿੱਛ ਮੁਕੱਦਮਾਂ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ।
ਦੋਸ਼ੀਆ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
(1) ਦਲਜੀਤ ਸਿੰਘ ਉਰਫ ਸੋਨੂੰ (ਉਮਰ ਕੀਬ 40 ਸਾਲ) ਪੁੱਤਰ ਸੁਖਦੇਵ ਸਿੰਘ ਵਾਸੀ ਟੈਕੀ ਵਾਲਾ ਮੁਹੱਲਾ ਹਰੀਕੇ ਪੱਤਣ ਜਿਲਾ ਤਰਨਤਾਰਨ ਹਾਲ ਕਿਰਾਏਦਾਰ ਗਲੀ ਨੰਬਰ 07 ਗੁਰੂ ਨਾਨਕਪੁਰਾ ਥਾਣਾ B/Div ਅਮ੍ਰਿਤਸਰ । (2) ਚਰਨਜੀਤ ਸਿੰਘ ਉਰਫ ਨੰਦ (ਉਮਰ ਕ੍ਰਬ 32 ਸਾਲ) ਪੁੱਤਰ ਰਣਜੀਤ ਮਿਪ ਵਾਸੀ ਮਕਾਨ ਨੰਬਰ 27 ਦਵਿੰਦਰ ਨਗਰ ਤਰਨਤਾਰਨ ਰੋਡ ਅਮ੍ਰਿਤਸਰ ਹਾਲ ਕਿਰਾਏਦਾਰ ਗਲੀ ਨੰਬਰ 07 ਗੁਰੂ ਨਾਨਕਪੁਰਾ ਥਾਣਾ B/Div ਅੰਮ੍ਰਿਤਸਰ। (3) ਸਵਿੰਦਰ ਸਿੰਘ ਉਰਫ ਟੀਟੂ (ਉਮਰ ਕੀਬ 46 ਸਾਲ) ਪੁੱਤਰ ਅਮਰੀਕ ਸਿੰਘ ਵਾਸੀ ਵਾਸੀ ਨੇਸ਼ਟਾ ਥਾਣਾ ਘਰਿੰਡਾ ਕਿਰਾਏਦਾਰ ਗਲੀ ਨੰਬਰ 07 ਗੁਰੂ ਨਾਨਕਪੁਰਾ ਥਾਣਾ B/Div ਅਮ੍ਰਿਤਸਰ। (4) ਜਸਪਾਲ ਸਿੰਘ ਉਰਫ ਬੱਗਾ (ਉਮਰ ਕ੍ਰੀਬ 38 ਸਾਲ) ਪੁੱਤਰ ਬੂੜ ਸਿੰਘ ਵਾਸੀ ਭੂਰਾ ਗੋਨਾ ਥਾਣਾ ਖੇਮਕਰਨ ਜਿਲਾ ਤਰਨਤਾਰਨ ਹਾਲ ਵਾਸੀ ਮਕਾਨ ਨੰਬਰ 1037 ਗਲੀ ਨੰਬਰ 06 ਦਸ਼ਮੇਸ਼ ਨਗਰ ਤਰਨਤਾਰਨ ਰੋਡ ਅਮ੍ਰਿਤਸਰ।
ਕੁੱਲ ਬਾਮਦਗੀ :
1. 3,88,000/-ਰੁਪਏ ਭਾਰਤੀ ਕਰੰਸੀ 2. ਸਵਿਫਟ ਡਿਜਾਇਰ ਕਾਰ ਨੰਬਰੀ PB01-A-0721 3. ਆਰਟਿਕਾ ਕਾਰ ਨੰਬਰੀ PB02-CB-1734
4. ਗੈਸ ਕਟਰ
ਦੋਸ਼ੀਆ ਪਰ ਦਰਜ ਮੁਕੱਦਮੇ:
1. ਦੋਸ਼ੀ ਦਲਜੀਤ ਸਿੰਘ ਉਰਫ ਸੋਨੂੰ ਪਰ ਦਰਜ 12 ਮੁਕੱਦਮੇ (ਫਿਰੋਜਪੁਰ, ਤਰਨਤਾਰਨ,ਕਪੂਰਥਲਾ, ਮੋਗਾ,ਹਿਮਾਚਲ ਪ੍ਰਦੇਸ਼) 2. ਚਰਨਜੀਤ ਸਿੰਘ ਉਰਫ ਨੰਦੂ ਪਰ ਦਰਜ 11 ਮੁਕੱਦਮੇ
(ਫਿਰੋਜਪੁਰ, ਤਰਨਤਾਰਨ,ਕਪੂਰਥਲਾ,ਮੋਗਾ,ਹਿਮਾਚਲ ਪ੍ਰਦੇਸ਼)
ਪਹਿਲਾ ਕੀਤੀਆ ਵਾਰਦਾਤਾਂ ਦਾ ਵੇਰਵਾ:
1. ਮਿਤੀ 17-07-2021 ਨੂੰ ਪਿੰਡ ਸਿਧਵਾ ਜਿਲ੍ਹਾ ਗੁਰਦਾਸਪੁਰ ਵਿਖੇ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐਮ ਗੈਸ ਕਟਰ ਨਾਲ ਕੱਟ ਕੇ 2,36,000/-ਰੁਪਏ ਚੋਰੀ ਕੀਤੀ ਸੀ। 2. ਮਿਤੀ 02-08-2021 ਨੂੰ ਪਿੰਡ ਡਾਲਾ ਜਿਲ੍ਹਾ ਮੋਗਾ ਵਿਖੇ ਏ.ਟੀ.ਐਮ ਗੈਸ ਕਟਰ ਨਾਲ ਕੱਟ ਕੇ 2,12,000/ਰੁਪਏ ਚੋਰੀ ਕੀਤੇ ਸੀ।
3. ਜਲੰਧਰ ਦੇ ਪਠਾਨਕੋਟ ਚੌਕ ਕੋਲੋ ਵੀ ਏ.ਟੀ.ਐਮ ਕੱਟ ਕੇ ਚੋਰੀ ਕਰਨੀ ਸੀ ਪਰ ਅਸਫਲ ਰਹੇ।
ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।