ਜਲੰਧਰ, 20 ਅਪ੍ਰੈਲ (ਕਬੀਰ ਸੌਂਧੀ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਪੂਰਾ ਦਿਨ ਜਲੰਧਰ ਵਿਖੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਅਹੁੱਦੇਦਾਰ ਸਹਿਬਾਨਾਂ ਨਾਲ ਬੈਠ ਕੇ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਕਿ ਪਾਰਟੀ ਦੀ ਚੜ੍ਹਦੀਕਲਾ ਲਈ ਸਾਰੇ ਇੱਕਮੁੱਠ ਹਨ ਅਤੇ ਤਨਦੇਹੀ ਨਾਲ ਜਿੰਮੇਵਾਰੀਆਂ ਨਿਭਾਉਣ ਲਈ ਤਿਆਰ ਬਰ ਤਿਆਰ ਹਨ।
ਇਸ ਵਾਰ ਇਹ ਲੜਾਈ ਪੰਜਾਬ ਦੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਨਾਮ ਦਿੱਲੀ ਦੀਆਂ ਸਾਰੀਆਂ ਪਾਰਟੀਆਂ ਵਿਚਕਾਰ ਹੈ, ਜਿਸ ਵਿੱਚ ਸਾਰੇ ਪੰਜਾਬ ਦਰਦੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋਣ ਦੀ ਇੱਕ ਵਾਰ ਫ਼ਿਰ ਅਪੀਲ ਕਰਦਾ ਹਾਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਐਸ.ਸੀ ਵਿੰਗ ਦੇ ਉਪ ਪ੍ਰਧਾਨ ਸੁਭਾਸ਼ ਸੌਂਧੀ ਨੇ ਭਰੋਸਾ ਦਵਾਉਂਦੇ ਹੋਏ ਕਿਹਾ ਜਲੰਧਰ ਦੇ ਨੌ ਹਲਕਿਆਂ ‘ਚੋਂ ਵਾਲਮੀਕੀ ਸਮਾਜ ਪੂਰਾ ਜ਼ੋਰ ਲਾ ਕੇ ਅਕਾਲੀ ਦਲ ਉਮੀਦਵਾਰ ਨੂੰ ਜਿਤਾਏਗਾ।
ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ, ਕੁਲਵੰਤ ਸਿੰਘ ਮੰਨਣ, ਬਲਦੇਵ ਖੈਰਾ, ਇਕਬਾਲ ਸਿੰਘ ਢੀਂਡਸਾ, ਹਰਜਾਪ ਸਿੰਘ ਸੰਘਾ, ਸੁਭਾਸ਼ ਸੌਂਧੀ, ਰਣਜੀਤ ਰਾਣਾ, ਆਰਤੀ ਰਾਜਪੂਤ, ਮੋਨਿਕਾ, ਐਡਵੋਕੇਟ ਕਰਨ ਚੁੰਬਰ, ਸਤਨਾਮ ਕੌਰ ਆਦਿ ਸ਼੍ਰੋਮਣੀ ਅਕਾਲੀ ਦਲ ਵਰਕਰ ਮੌਜੂਦ ਸਨ।