ਜਲੰਧਰ, 20 ਅਕਤੂਬਰ (ਹਰਜਿੰਦਰ ਸਿੰਘ) : ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਤੋੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ 05 ਦੇਸੀ ਪਿਸਟਲ, 10 ਮੈਗਜੀਨ, 10 ਜਿੰਦਾ ਰੋਂਦ ਸਮੇਤ 02 ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 19.10.2022 ਨੂੰ ਕਰਾਇਮ ਬ੍ਰਾਂਚ ਜਿਲ੍ਹਾ ਜਲੰਧਰ ਦਿਹਾਤੀ ਦੇ ਏ.ਐਸ.ਆਈ ਬਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬਾ ਸਿਲਸਿਲਾ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਬਾ ਸਵਾਰੀ ਸਰਕਾਰੀ ਗੱਡੀ ਅੱਡਾ ਅਮਾਨਤਪੁਰ ਮੋੜ ਪਰ ਮੌਜੂਦ ਸੀ, ਜਿਥੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਕੇਸ਼ ਕੁਮਾਰ ਯਾਦਵ ਪੁੱਤਰ ਪ੍ਰਦੀਪ ਸਿੰਘ ਵਾਸੀ ਪਿੰਡ ਬਾਹੂਵਾਰਾ, PO ਬਿੰਦੂਪੁਰ ਜਿਲ੍ਹਾ ਵਾਇਸ਼ਾਲੀ ਬਿਹਾਰ ਜੋ ਕਿ ਕਤਲ ਅਤੇ ਹੋਰ ਸੰਗੀਨ ਜੁਰਮਾਂ ਵਿੱਚ ਅੰਮ੍ਰਿਤਸਰ ਜੇਲ ਵਿੱਚ ਬੰਦ ਹੈ ਅਤੇ ਲੰਗਰ ਹਾਲ ਵਿੱਚ ਡਿਊਟੀ ਕਰਦਾ ਹੈ, ਜੋ ਪੰਜਾਬ ਦੇ ਆਲੇ ਦੁਆਲੇ ਦੇ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਦਾ ਧੰਦਾ ਕਰਦਾ ਹੈ। ਜਿਸ ਨੇ ਅਸਲਾ ਸਪਲਾਈ ਕਰਨ ਲਈ ਵਿਸ਼ੇਸ਼ ਗੁਰਗੇ ਵਿਜੇ ਰਾਮ ਅਤੇ ਅਜੇ ਰਾਮ ਪੁੱਤਰਾਨ ਲਾਲ ਬਹਾਦੁਰ ਰਾਮ ਵਾਸੀਆਨ ਮਕਾਨ ਨੰਬਰ 4786, ਖਵਾਜਪੁਰ ਬਸੰਤਪੁਰ ਸਿਵਾਨ ਬਿਹਾਰ ਨੂੰ ਰੱਖਿਆ ਹੋਇਆ ਹੈ। ਜਿਹਨਾਂ ਨੂੰ ਅਸਲਾ ਸਪਲਾਈ ਕਰਨ ਲਈ ਅੰਮ੍ਰਿਤਸਰ ਜਾਣ ਲਈ ਬਿੱਧੀ ਪੁਰ ਤੋਂ ਬੱਸ ਫੜਣ ਲਈ ਖੜੇ ਹਨ।
ਜੋ ਇਲਤਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ASI ਬਲਵਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੇ ਹਾਈਵੇ ਰੋੜ ਅੱਡਾ ਬਿਧੀਪੁਰ ਵਿਖੇ ਪੁੱਜ ਕੇ 02 ਮੋਨੇ ਵਿਅਕਤੀ ਜੋ ਕਾਲੇ ਰੰਗ ਦੇ ਕਿੱਟ ਬੈਗ ਪਾਕੇ ਖੜੇ ਸਨ ਜੋ ਪੁਲਿਸ ਪਾਰਟੀ ਨੂੰ ਦੇਖਕੇ ਯਕਦਮ ਘਬਰਾਕੇ ਆਟੋ ਨੂੰ ਰੋਕਣ ਲੱਗੇ, ਜਿਹਨਾ ਨੂੰ ਸ਼ੱਕ ਦੀ ਬਿਨਾਹ ਦੇ ਕਾਬੂ ਕਰਕੇ ਹਸਬ ਜਾਬਤਾ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆਦੀ ਜੋ ਵਿਜੇ ਕੁਮਾਰ ਉਕਤ ਦੀ ਕਿੱਟ ਬੈਗ ਵਿਚੋਂ 03 ਦੇਸ਼ੀ ਪਿਸਟਲ, 6 ਮੈਗਜ਼ੀਨ ਸਮੇਤ 06 ਜਿੰਦਾ ਰੌਂਦ .32 ਬੋਰ ਬ੍ਰਾਮਦ ਕੀਤੇ ਅਤੇ ਅਜੇ ਕੁਮਾਰ ਉਕਤ ਦੇ ਕਿੱਟ ਬੇਗ ਦੀ ਤਲਾਸ਼ੀ ਕਰਨ ਤੇ 02 ਦੇਸੀ ਪਿਸਟਲ, 04 ਮੈਗਜ਼ੀਨ ਸਮੇਤ 4 ਜਿੰਦਾ ਰੌਂਦ .32 ਬੋਰ ਬ੍ਰਾਮਦ ਹੋਣ ਤੇ ਦੋਸ਼ੀ ਵਿਜੇ ਕੁਮਾਰ ਅਤੇ ਅਜੇ ਕੁਮਾਰ ਉਕਤਾਨ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 134 ਮਿਤੀ 19,10,2022 ਅਧ 25-29 30/54/59 Arms Act ਥਾਣਾ ਮਕਸੂਦਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ।
ਜੋ ਇਹਨਾਂ ਵਿਅਕਤੀਆ ਨੇ ਜੰਡਿਆਲਾ ਅਤੇ ਅੰਮ੍ਰਿਤਸਰ ਵਿਖੇ ਗੈਂਗਸਰਾਂ ਤੇ ਉਹਨਾਂ ਦੇ ਸ਼ੂਟਰਾ ਨੂੰ ਦਿਵਾਲੀ ਤੇ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਹਥਿਆਰ ਸਪਲਾਈ ਕਰਨੇ ਸੀ। ਜੋ ਇਹ ਬ੍ਰਾਮਦ ਹਥਿਆਰਾਂ ਪਰ USA ਦਾ ਮਾਰਕਾ ਲੱਗਾ ਹੈ ਤੇ ਬਿਲਕੁਲ ਨਵੇ ਹਨ, ਜੋ ਇਹਨਾ ਨੇ 60,000/- ਰੁਪਏ ਦੇ ਹਿਸਾਬ ਨਾਲ ਪਹੁੰਚ ਲੈਣੀ ਸੀ। ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਦੋਸ਼ੀ ਵਿਜੇ ਕੁਮਾਰ ਅਤੇ ਅਜੇ ਕੁਮਾਰ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾ ਦਾ ਰਿਮਾਂਡ ਹਾਸਿਲ ਕਰਕੇ ਇਹ ਗੱਲ ਸਾਹਮਣੇ ਲਿਆਈ ਜਾਵੇਗੀ ਕਿ ਇਹ ਦੋਸ਼ੀ ਕਿਸ ਪਾਸੋਂ ਅਸਲਾ ਲੈ ਕੇ ਆਉਂਦੇ ਸੀ ਅਤੇ ਅੱਗੇ ਕਿਸ ਕਿਸ ਨੂੰ ਵੇਚਦੇ ਸੀ ਅਤੇ ਉਕਤ ਮੁਕੱਦਮਾ ਵਿੱਚ ਦੋਸ਼ੀ ਮੁਕੇਸ਼ ਯਾਦਵ ਨੂੰ ਅਮ੍ਰਿਤਸਰ ਜੇਲ ਵਿੱਚ ਪਰੋਡਕਸ਼ਨ ਵਰੰਟ ਪਰ ਲਿਆਕੇ ਇਹਨਾ ਨੂੰ ਕਰਾਸ ਚੈਕ ਵੀ ਕੀਤਾ ਜਾਵੇਗਾ।