ਜਲੰਧਰ (ਨਿਊਜ਼ 24 ਪੰਜਾਬ) : ਪੁਲਿਸ ਕਮਿਸ਼ਨਰੇਟ ਵਿੱਚ ਏਡੀਸੀਪੀ-2 ਦੇ ਤੌਰ ’ਤੇ ਤੈਨਾਤ ਅਧਿਕਾਰੀ ਅਸ਼ਵਨੀ ਕੁਮਾਰ ਉੱਤੇ ਜਾਨਲੇਵਾ ਹਮਲਾ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਆਪਣੇ ਦੋਸਤਾਂ ਨਾਲ ਆਪਣੇ ਲੱਧੇਵਾਲੀ ਨੇੜੇ ਸਥਿਤ ਪੰਜਾਬ ਐਵੇਨਿਉ ਕਾਲੋਨੀ ’ਚ ਮੌਜੂਦ ਘਰ ਪਰਤੇ ਸਨ ਕਿ ਕਾਲੋਨੀ ਦੇ ਹੀ ਕੁਝ ਲੋਕਾਂ ਨਾਲ ਉਨਾਂ ਦਾ ਵਿਵਾਦ ਹੋ ਗਿਆ।
ਮਾਮਲਾ ਹੱਥੋਪਾਈ ਤਕ ਪਹੁੰਚ ਗਿਆ। ਇਸ ਦੌਰਾਨ ਏਡੀਸੀਪੀ ਅਸ਼ਵਨੀ ਕੁਮਾਰ ਅਤੇ ਉਨਾਂ ਦੇ ਦੋਸਤਾਂ ਨੂੰ ਸੱਟਾਂ ਲੱਗਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀ ਦੀ ਅੱਖ ਕੋਲ ਸੱਟ ਲੱਗੀ ਹੈ ਅਤੇ ਉਨਾਂ ਨੂੰ ਮੁਢਲੇ ਇਲਾਜ਼ ਤੋਂ ਬਾਅਦ ਸਿਵਿਲ ਹਸਪਤਾਲ ਲਿਜਾਇਆ ਗਿਆ ਹੈ।