ਜਲੰਧਰ, 13 ਜੁਲਾਈ (ਕਬੀਰ ਸੌਂਧੀ) : ਸ਼੍ਰੀ ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS . DC Inv , ਸ਼੍ਰੀ ਗੁਰਬਾਜ ਸਿੰਘ PS . ADCP Inv , ਅਤੇ ਸ੍ਰੀ ਪਰਮਜੀਤ ਸਿੰਘ PPS . ACP Inv . ( D ) ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ INSP . ਇੰਦਰਜੀਤ ਸਿੰਘ ਇੰਚਾਰਜ CIA 2 , ANTI NARCOTICS CELL ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਪਾਸੋਂ 50 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ।
ਮਿਤੀ 11.07.2022 ਨੂੰ ਸੀ.ਆਈ.ਏ -2 , ( ਨਾਰਕੋਟਿਕ ) ਕਮਿਸ਼ਨਰੇਟ ਜਲੰਧਰ ਦੀ ਟੀਮ ਬਾਟੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾ – ਤਾਲਾਸ਼ ਭੈੜ ਪੁਰਸ਼ਾਂ ਦੇ ਸਬੰਧ ਵਿੱਚ ਪਟੇਲ ਚੌਕ ਮੌਜੂਦ ਸੀ ਕਿ ਵਰਕਸ਼ਾਪ ਚੌਂਕ ਦੀ ਤਰਫੋਂ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਨੇੜੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਤੇਜ ਕਦਮੀ ਪਿੱਛੇ ਵੱਲ ਨੂੰ ਮੁੜ ਪਿਆ ਜਿਸ ਨੂੰ CIA 2 , ANTI NARCOTICS CELL ਕਮਿਸ਼ਨਰੇਟ ਜਲੰਧਰ ਦੀ ਟੀਮ ਨੇ ਸ਼ੱਕ ਦੀ ਬਿਨਾਹ ਪਰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਆਪਣਾ ਨਾਮ ਰਾਜਾ ਪੁੱਤਰ ਪ੍ਰੇਮ ਕੁਮਾਰ ਵਾਸੀ ਮਕਾਨ ਨੰ . 413 ਨੇੜੇ ਪੀਰ ਦੀ ਜਗਾ , ਮੁਹੱਲਾ ਬਾਬਾ ਨਾਮਦੇਵ ਕਲੋਨੀ ਕਪੂਰਥਲਾ ਦੱਸਿਆ।
ਰਾਜਾ ਦੀ ਤਲਾਸ਼ੀ ਕਰਨ ਤੇ ਪਹਿਨੀ ਹੋਈ ਘੈਂਟ ਦੀ ਸੱਜੀ ਜੇਬ ਵਿੱਚ ਇਕ ਕਾਲੇ ਰੰਗ ਦਾ ਮੋਮੀ ਲਿਫਾਫਾ ਵਜ਼ਨਦਾਰ ਜਿਸ ਨੂੰ ਖੋਲ ਕੇ ਚੈਕ ਕਰਨ ਤੇ ਵਿੱਚੋਂ ਇਕ ਹੋਰ ਪਾਰਦਰਸ਼ੀ ਮੋਮੀ ਲਿਫਾਫਾ ਵਿੱਚੋਂ ਹੈਰੋਇਨ ਬ੍ਰਾਮਦ ਹੋਈ ਜਿਸਦਾ ਵਜ਼ਨ ਕਰਨ ਤੇ 50 ਗ੍ਰਾਮ ਹੈਰੋਇੰਨ ਹੋਈ । ਜਿਸ ਵਿਰੁੱਧ ਕਾਰਵਾਈ ਕਰਦੇ ਹੋਏ ਮੁੱ : ਨੰ : 113 ਮਿਤੀ 06.07.2022 ਅ : ਧ 21-61-85 NDPS Act ਥਾਣਾ ਡਵੀਜ਼ਨ ਨੰਬਰ 2 ਕਮਿ : ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ ।
ਦੋਸ਼ੀ ਰਾਜਾ ਦੀ ਉਮਰ ਕ੍ਰੀਬ 28 ਸਾਲ ਹੈ। ਇਸਨੇ 12 ਵੀਂ ਜਮਾਤ ਤੱਕ ਦੀ ਪੜਾਈ ਕੀਤੀ ਹੈ । ਦੋਸ਼ੀ ਕੁਆਰਾ ਹੀ ਹੈ । ਦੋਸ਼ੀ ਪਰ ਹੈਰੋਇਨ ਸਪਲਾਈ ਦੇ 3 ਪਰਚੇ ਪਹਿਲਾ ਦਰਜ ਹਨ ।