ताज़ा खबरपंजाब

ਜਥੇ. ਬ੍ਰਹਮਪੁਰਾ 27 ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਹੋਣਗੇ ਨਤਮਸਤਕ, ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਹੋਵੇਗੀ ਨਾਲ

ਚੋਹਲਾ ਸਾਹਿਬ/ਤਰਨਤਾਰਨ, 25 ਦਸੰਬਰ (ਰਾਕੇਸ਼ ਨਈਅਰ) : ਸਾਬਕਾ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰ ਸ੍ਰੋਮਣੀ ਅਕਾਲੀ ਦਲ(ਬਾਦਲ) ਵਿੱਚ ਵਾਪਸੀ ਤੋਂ ਬਾਅਦ ਜਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਤੇ ਅਕਾਲੀ ਵਰਕਰਾਂ ਨਾਲ 27 ਦਸੰਬਰ ਸੋਮਵਾਰ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਨਤਮਸਤਕ ਹੋਣਗੇ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਸਪੁੱਤਰ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦੱਸਿਆ ਜਥੇ.ਬ੍ਰਹਮਪੁਰਾ ਨਾਲ ਇਸ ਮੌਕੇ ਜਿਲ੍ਹਾ ਪ੍ਰਧਾਨ ਸ.ਵਿਰਸ਼ਾ ਸਿੰਘ ਵਲਟੋਹਾ,ਸ.ਹਰਮੀਤ ਸਿੰਘ ਸੰਧੂ ਸਾਬਕਾ ਵਿਧਾਇਕ ਸਮੇਤ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਹੋਣਗੇ।ਸ.ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਸਾਰੇ ਵਰਕਰ 27 ਦਸੰਬਰ ਨੂੰ ਸਵੇਰੇ 7-30 ਵਜੇ ਸ.ਹਰਮੀਤ ਸਿੰਘ ਸੰਧੂ ਸਾਬਕਾ ਵਿਧਾਇਕ ਦੀ ਕੋਠੀ (ਅੰਮ੍ਰਿਤਸਰ ਬਾਈਪਾਸ) ਤਰਨਤਾਰਨ ਇਕੱਠੇ ਹੋਣਗੇ ਤੇ ਉਥੋਂ ਕਾਫਲੇ ਦੇ ਰੂਪ ਵਿੱਚ ਸ੍ਰੀ ਦਰਬਾਰ ਸ਼ਾਹਿਬ ਤਰਨ ਤਾਰਨ ਦੇ ਦਰਸ਼ਨਾਂ ਨੂੰ ਜਾਣਗੇ।ਉਨ੍ਹਾਂ ਹਲਕਾ ਖਡੂਰ ਸ਼ਾਹਿਬ ਤੇ ਜਿਲ੍ਹੇ ਦੇ ਸਾਰੇ ਆਗੂਆਂ/ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਾਫ਼ਲੇ ਵਿੱਚ ਜ਼ਰੂਰ ਸ਼ਾਮਲ ਹੋਣ।

Related Articles

Leave a Reply

Your email address will not be published.

Back to top button