ताज़ा खबरपंजाब

ਜਥੇ.ਬਲਕਾਰ ਸਿੰਘ ਢਿਲੋਂ ਦੇ ਹੱਕ ਵਿੱਚ ਨਿੱਤਰੀਆਂ ਵੱਖ-ਵੱਖ ਧਾਰਮਿਕ ਅਤੇ ਕਿਸਾਨ ਜਥੇਬੰਦੀਆਂ

ਮਸਲਾ ਅਮ੍ਰਿਤਧਾਰੀ ਸਿੱਖ ਦੇ ਧਾਰਮਿਕ ਕਕਾਰਾਂ ਦੀ ਬੇਅਦਬੀ ਦਾ

ਚੋਹਲਾ ਸਾਹਿਬ/ਤਰਨਤਾਰਨ, 8 ਅਪ੍ਰੈਲ (ਨਈਅਰ) :- ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਵਸਨੀਕ ਅਤੇ ਸਮਾਜ ਬਚਾਓ ਮਿਸ਼ਨ ਕਮੇਟੀ(ਰਜਿ.) ਦੇ ਕੌਮੀ ਪ੍ਰਧਾਨ ਜਥੇ. ਬਲਕਾਰ ਸਿੰਘ ਢਿਲੋਂ ਦੇ ਗ੍ਰਹਿ ਵਿਖੇ ਸ਼ੁੱਕਰਵਾਰ ਨੂੰ ਵੱਖ-ਵੱਖ ਧਾਰਮਿਕ ਸ਼ਖਸ਼ੀਅਤਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ।ਇਸ ਸਮੇਂ ‘ਸਮਾਜ ਬਚਾਓ ਮਿਸ਼ਨ ਕਮੇਟੀ’ ਦੇ ਕੌਮੀ ਪ੍ਰਧਾਨ ਅਮ੍ਰਿਤਧਾਰੀ ਸਿੱਖ ਜਥੇਦਾਰ ਬਲਕਾਰ ਸਿੰਘ ਢਿਲੋਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੀ ਕਥਿਤ ਤੌਰ ‘ਤੇ ਕੁੱਟ ਮਾਰ ਕੀਤੀ ਗਈ ਅਤੇ ਉਹਨਾਂ ਦੇ ਧਾਰਮਿਕ ਕਕਾਰਾਂ ਦੀ ਬੇਅਦਬੀ ਕੀਤੀ ਗਈ ਸੀ,ਜਿਸਦੀ ਇੰਨਕੁਆਰੀ ਕਰਨ ਵਾਸਤੇ ਅੱਜ ਐਸ.ਪੀ.ਡੀ ਹੈਡਕੁਆਟਰ ਤਰਨ ਤਾਰਨ,ਚੋਹਲਾ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਕਲਮ ਬੰਦ ਕੀਤੇ ਗਏ ਹਨ।ਇਸ ਸਮੇਂ ਪੀੜ੍ਹਤ ਜਥੇ.ਬਲਕਾਰ ਸਿੰਘ ਢਿਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਜਿਹੜ੍ਹੀਆਂ ਧਾਰਮਿਕ ਸ਼ਖਸ਼ੀਅਤਾਂ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੀਆਂ ਹਨ ਅਤੇ ਸੱਚ ਦਾ ਸਾਥ ਦਿੱਤਾ ਹੈ ਉਹ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।ਇਸ ਸਮੇਂ ਸਿੰਗਾਰਾ ਸਿੰਘ,ਬਲਬੀਰ ਸਿੰਘ ਬਲੀ,ਦਿਲਬਾਗ ਸਿੰਘ,ਸੁਖਵਿੰਦਰ ਸਿੰਘ ਘੜਕਾ (ਪੰਨੂ) ਕਿਸਾਨ ਆਗੂ,ਬਾਬਾ ਸਾਧ ਸਿੰਘ,ਮਨਦੀਪ ਸਿੰਘ ਮਨੀ ਆੜਤੀਆ,ਬੱਬਾ ਚੋਹਲਾ,ਸਰਵਨ ਸਿੰਘ,ਹਰਦੇਵ ਸਿੰਘ,ਰਤਨ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ,ਗੁਰਵਿੰਦਰ ਸਿੰਘ ਜਥੇਬੰਦ ਆਗੂ,ਸਕੱਤਰ ਸਿੰਘ ਕਿਸਾਨ ਆਗੂ ਰਾਜੇਵਾਲ,ਪਰਮਜੀਤ ਸਿੰਘ ,ਬਾਜ ਸਿੰਘ ਮੀਤ ਪ੍ਰਧਾਨ,ਗੁਰਮੀਤ ਸਿੰਘ ਬਾਬਾ ਆਦਿ ਆਗੂਆਂ ਨੇ ਜਥੇਦਾਰ ਬਲਕਾਰ ਸਿੰਘ ਢਿਲੋਂ ਦੀ ਡਟਕੇ ਹਮਾਇਤ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਉਹ ਜਥੇਦਾਰ ਬਲਕਾਰ ਸਿੰਘ ਢਿਲੋਂ ਦਾ ਸਾਥ ਨਹੀਂ ਛੱਡਣਗੇ।ਜੇਕਰ ਇਨਸਾਫ ਲੈਣ ਲਈ ਸੰਘਰਸ਼ ਵੀ ਕਰਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ।

Related Articles

Leave a Reply

Your email address will not be published.

Back to top button