ताज़ा खबरपंजाब

ਜਥੇਬੰਦਕ ਪ੍ਰੋਗਰਾਮ ਤਹਿਤ ਅੱਡਾ ਟਾਂਗਰਾ ਵਿੱਚ G-20 ਸੰਮੇਲਣ ਖ਼ਿਲਾਫ਼ ਪੁਤਲਾ ਫੂਕਿਆ : ਬਾਗੀ

ਜੰਡਿਆਲਾ ਗੁਰੂ, 08 ਸਤੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਮਿੱਤੀ 8 ਸਤੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਜੋਨ ਪ੍ਰਧਾਨ ਅਮਰਿੰਦਰ ਸਿੰਘ ਮਾਲੋਵਾਲ, ਬਲਵਿੰਦਰ ਸਿੰਘ ਬਿੰਦੂ, ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਤੋਂ ਦਿੱਲੀ ਨੈਸ਼ਨਲ ਹਾਈਵੇ ਅੱਡਾ ਟਾਂਗਰਾ ਵਿੱਚ ਸੜਕ ਜਾਮ ਕਰਕੇ੍ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦਿੱਲੀ ਵਿੱਚ ਹੋਣ ਜੀ-20 ਸਮੇਲਣ ਤੇ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਮੁਜਾਹਰਾ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਆਗੂ ਅਮਰਦੀਪ ਸਿੰਘ ਬਾਗੀ ਨੇ ਦੱਸਿਆ ਕਿ,ਕੇਂਦਰ ਦੀ ਮੌਲੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਅਧੀਨ ਆਪਣੇ ਸ਼ਾਸਨਕਾਲ ਵਿੱਚ ਤਾਨਾਸ਼ਾਹੀ ਰਵੀਏ ਨਾਲ ਲੋਕਤੰਤਰ ਖਤਮ ਕਰਕੇ ਹਰੇਕ ਅਧਾਰੇ ਦਾ ਨਿੱਜੀਕਰਨ ਕਰਨ ਚਹੁੰਦੀ ਹੈ, ਓਹਨਾ ਕਿਹਾ ਕਿ ਕੁੱਲ ਦੁਨੀਆ ਦਾ 80% ਉਤਪਾਦ,75% ਵਪਾਰ ਅਤੇ 65% ਜਮੀਨ ਦੀ ਹਿੱਸੇਦਾਰੀ ਵਾਲੇ ਦੇਸ਼ਾਂ ਦੇ ਗਰੁੱਪ ਵੱਲੋਂ ਗਲੋਬਲਾਈਜ਼ੇਸ਼ਨ ਅਤੇ ਇੰਡਸਟਰੀਲਾਈਜ਼ੇਸ਼ਨ ਦੇ ਵਿਕਾਸ ਦੇ ਨਾਮ ਤੇ ਵੱਖ ਵੱਖ ਦੇਸ਼ਾਂ ਵਿਚਲੇ ਸਟੇਟਾਂ ਅਤੇ ਆਮ ਲੋਕਾਂ ਦੇ ਹੱਕਾਂ ਦਾ ਘਾਣ ਕਰਨ ਅਤੇ ਚੰਦ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਸਭ ਕੁਝ ਦੇਣ ਲਈ ਨੀਤੀਆਂ ਬਣਾਈਆਂ ਰਹੀਆਂ ਹਨ ਜੋ ਕਿ ਬਿਲਕੁਲ ਗੈਰਇਖ਼ਲਾਕੀ ਹੈ ਜਿਸਦਾ ਕਿ ਜਥੇਬੰਦੀਆਂ ਪੁਰਜ਼ੋਰ ਵਿਰੋਧ ਕਰਦੀਆਂ ਹਨ। ਜਿਸ ਨਾਲ ਦੇਸ਼ ਇੱਕ ਵਾਰ ਫੇਰ ਤੋਂ ਗ਼ੁਲਾਮੀ ਹੋ ਜਾਵੇਂਗਾ, ਦੇਸ਼ ਚੌ ਗ਼ਰੀਬੀ -ਬੇਰੋਜਗਾਰੀ ਖਤਮ ਕਰਨ ਦੀ ਬਜਾਏ, ਗਰੀਬ-ਤੇ ਬੇਰੋਜ਼ਗਾਰਾਂ , ਛੋਟੇ ਲਘੂ ਉਦਯੋਗਾਂ ਨੂੰ ਵੱਡੇ-ਵੱਡੇ ਕਾਰਪੋਰੇਟ ਘਰਾਣੇ ਨਿਗਲ ਜਾਣਗੇ,ਤੇ ਪੂਂਜੀਵਾਦ ਸਥਾਪਤ ਹੋ ਜਾਵੇਂਗਾ।

ਇਸ ਤੋਂ ਇਲਾਵਾ ਪੰਜਾਬ ਪੱਥਰੀ ਮੰਗਾ ਨੂੰ ਲੈ ਕੇ 28 ਸਤੰਬਰ ਤੋਂ 3 ਦਿਨ ਦਾ ਰੇਲ ਰੋਕੋ ਮੋਰਚੇ ਦੀ ਤਿਆਰੀ ਪ੍ਰੋਗਰਾਮ ਬਣਾਏ ਗਏ। ਇਸ ਮੌਕੇ ਬਲਦੇਵ ਸਿੰਘ ਭੰਗੂ, ਬਲਬੀਰ ਸਿੰਘ ਜੱਬੋਵਾਲ, ਹਰਦੇਵ ਸਿੰਘ, ਜਤਿੰਦਰ ਸਿੰਘ ਧੀਰੇ ਕੋਟ, ਬਿਕਰਮਜੀਤ ਸਿੰਘ ਟਾਂਗਰਾ,ਬਲਰਾਜ ਸਿੰਘ ਬਲਜਿੰਦਰ, ਸੁਖਦੇਵ ਸਿੰਘ,ਦਲਜੀਤ ਸਿੰਘ, ਸੰਨਦੀਪ ਸਿੰਘ ਧੂਲਕਾ, ਦਿਦਾਰ ਸਿਖ, ਜਗਰੂਪ ਸਿੰਘ ਧਾਰੜ, ਮਲਕੀਤ ਸਿੰਘ, ਤਰਸੇਮ ਸਿੰਘ ਗਦਲੀ ਆਦਿ ਹਾਜਰ ਸਨ।

Related Articles

Leave a Reply

Your email address will not be published.

Back to top button