ਚੋਹਲਾ ਸਾਹਿਬ/ਤਰਨਤਾਰਨ, 27 ਦਸੰਬਰ (ਰਾਕੇਸ਼ ਨਈਅਰ) : ਸਾਬਕਾ ਕੈਬਨਿਟ ਮੰਤਰੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸ੍ਰੋਮਣੀ ਅਕਾਲੀ ਦਲ ਬਾਦਲ ਵਿੱਚ ਵਾਪਸੀ ਤੋਂ ਬਾਅਦ ਸੋਮਵਾਰ ਨੂੰ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਨਤਮਸਤਕ ਹੋਣ ਲਈ ਪੁੱਜੇ।ਸ੍ਰੀ ਦਰਬਾਰ ਸਾਹਿਬ ਪਹੁੰਚਣ ਤੋਂ ਪਹਿਲਾਂ ਜਥੇ:ਬ੍ਰਹਮਪੁਰਾ ਸਾਬਕਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਪਹੁੰਚੇ। ਇਥੇ ਪਹੁੰਚਣ ‘ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਜਿਥੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਵਿਰਸ਼ਾ ਸਿੰਘ ਵਲਟੋਹਾ,ਸ.ਹਰਮੀਤ ਸਿੰਘ ਸੰਧੂ,ਭਾਈ ਮਨਜੀਤ ਸਿੰਘ ਨੇ ਜੀ ਆਇਆਂ ਨੂੰ ਆਖਦੇ ਹੋਏ ਨਿੱਘਾ ਸਵਾਗਤ ਕੀਤਾ ਉਥੇ ਹੀ ਹਲਕਾ ਖਡੂਰ ਸਾਹਿਬ ਦੀ ਵੱਡੀ ਲੀਡਰਸ਼ਿਪ ਦੀ ਗ਼ੈਰਹਾਜ਼ਰੀ ਚੁੰਝ ਚਰਚਾ ਦਾ ਵੀ ਵਿਸ਼ਾ ਬਣੀ ਅਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕੀਤੇ।ਜਥੇ.ਬ੍ਰਹਮਪੁਰਾ ਦੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਖਾਸ ਰਿਸ਼ਤੇਦਾਰ ਅਤੇ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੇ ਮੁੱਖ ਦਾਅਵੇਦਾਰ ਸ.ਅਲਵਿੰਦਰਪਾਲ ਸਿੰਘ ਪੱਖੋਕੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਜਥੇ.ਗੁਰਬਚਨ ਸਿੰਘ ਕਰਮੂੰਵਾਲਾ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਪਾਰਟੀ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਰੁਪਿੰਦਰਜੀਤ ਕੌਰ,ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਮਨਜੀਤ ਸਿੰਘ ਭਰੋਵਾਲ, ਕੁਲਦੀਪ ਸਿੰਘ ਔਲਖ,ਕੌਮੀ ਜਥੇਬੰਧਕ ਸਕੱਤਰ ਦਲਬੀਰ ਸਿੰਘ ਜਹਾਂਗੀਰ,ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਅਤੇ ਉੱਘੇ ਬਿਜਨਸਮੈਨ ਗੁਰਿੰਦਰ ਸਿੰਘ ਟੋਨੀ ਸਮੇਤ ਕਈ ਹੋਰ ਵੱਡੇ ਆਗੂਆਂ ਦੀ ਰਹੀ ਗ਼ੈਰਹਾਜ਼ਰੀ ਵਰਕਰਾਂ ਨੂੰ ਰੜਕਦੀ ਰਹੀ
ਅਤੇ ਇਸ ਗੈਰਹਾਜ਼ਰੀ ਨੇ ਕਿਤੇ ਨਾ ਕਿਤੇ ਪਾਰਟੀ ਵਿੱਚ ‘ਸਭ ਅੱਛਾ ਨਹੀਂ’ ਹੋਣ ਦਾ ਸੁਨੇਹਾ ਵੀ ਦਿੱਤਾ।ਜਥੇ.ਗੁਰਬਚਨ ਸਿੰਘ ਕਰਮੂੰਵਾਲਾ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨਾਲ ਸੰਪਰਕ ਕਰਕੇ ਜਦ ਇਸ ਪ੍ਰੋਗਰਾਮ ਵਿੱਚ ਗੈਰਹਾਜ਼ਰੀ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਬ੍ਰਹਮਪੁਰਾ ਦੇ ਪਾਰਟੀ ਛੱਡਣ ਤੋਂ ਪਹਿਲਾਂ ਅਤੇ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਚਟਾਨ ਦੀ ਤਰ੍ਹਾਂ ਖੜ੍ਹੇ ਰਹੇ ਹਨ।ਜਥੇ.ਕਰਮੂੰਵਾਲਾ ਅਤੇ ਸ.ਭਰੋਵਾਲ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੀ ਸਮੁੱਚੀ ਲੀਡਰਸ਼ਿਪ ਇੱਕਜੁੱਟ ਹੈ ਅਤੇੇ ਉਹ ਸਾਰੇ ਮਿਲ ਕੇ ਪਾਰਟੀ ਹਾਈਕਮਾਂਡ ਨੂੰ ਆਪਣੀਆਂ ਭਾਵਨਾਵਾਂ ਅਤੇ ਹਲਕੇ ਦੀ ਸਥਿਤੀ ਤੋਂ ਜਾਣੂ ਕਰਵਾਉਣਗੇ।ਜਥੇ ਬ੍ਰਹਮਪੁਰਾ ਦੇ ਨਾਲ ਅੱਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਵਿਰਸ਼ਾ ਸਿੰਘ ਵਲਟੋਹਾ,ਸ.ਹਰਮੀਤ ਸਿੰਘ ਸੰਧੂ ਸਾਬਕਾ ਵਿਧਾਇਕ,ਭਾਈ ਮਨਜੀਤ ਸਿੰਘ,ਸ.ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ, ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਚੋਹਲਾ ਸਾਹਿਬ,ਕਸਮੀਰ ਸਿੰਘ ਸੰਘਾ ਕੌਮੀ ਸਕੱਤਰ,ਸ.ਗੁਰਸ਼ੇਵਕ ਸਿੰਘ ਸੇਖ,ਸ.ਸਿਕੰਦਰ ਸਿੰਘ ਮੁਰਾਦਪੁਰ,ਜਗਜੀਤ ਸਿੰਘ ਚੋਹਲਾ ਸਾਹਿਬ, ਸਤਨਾਮ ਸਿੰਘ ਕਰਮੂੰਵਾਲਾ,ਦਿਲਬਾਗ ਸਿੰਘ ਸਰਪੰਚ ਕਾਹਲਵਾਂ,ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰਾ,ਸੁਰਿੰਦਰ ਸਿੰਘ ਸਰਪੰਚ ਫਤਿਹਾਬਾਦ,ਰਾਜਬੀਰ ਸਿੰਘ ਸੈਕਟਰੀ,ਬਖਸ਼ੀਸ਼ ਸਿੰਘ ਡਿਆਲ ਰਾਜਪੂਤਾਂ,ਗੁਰਦੇਵ ਸਿੰਘ ਸਰਪੰਚ ਡਿਆਲ ਰਾਜਪੂਤਾਂ,ਦਿਲਬਾਗ ਸਿੰਘ ਸਰਪੰਚ ਕਾਹਲਵਾਂ,ਮਨਜਿੰਦਰ ਸਿੰਘ ਮਿੰਟੂ ਛਾਪੜੀ ਸਾਹਿਬ,ਦਵਿੰਦਰ ਸਿੰਘ ਸਰਪੰਚ ਵਰ੍ਹਿਆਂ ਪੁਰਾਣੇ,ਬਾਵਾ ਸਿੰਘ ਸਾਬਕਾ ਸਰਪੰਚ ਰੱਤੋਕੇ,ਸੁਲਤਾਨ ਸਿੰਘ ਨੌਰੰਗਾਬਾਦ,ਸਰਦਾਰਾ ਸਿੰਘ ਅਲਾਵਲਪੁਰ,ਸ਼ਿੰਗਾਰਾ ਸਿੰਘ ਸਰਪੰਚ ਵਰ੍ਹਿਆਂ ਨਵੇਂ,ਸ.ਗੁਰਨਾਮ ਸਿੰਘ ਭੂਰੇਗਿੱਲ,ਲਖਵਿੰਦਰ ਸਿੰਘ ਗਿੱਲ ਵੜੈਚ,ਤਰਲੋਕ ਸਿੰਘ ਗਿੱਲ ਵੜੈਚ,ਗੁਰਵਿੰਦਰ ਸਿੰਘ ਗਿੱਲ ਵੜੈਚ,ਨਛੱਤਰ ਸਿੰਘ ਖਹਿਰਾ ਖਡੂਰ ਸਾਹਿਬ,ਸਰੂਪ ਸਿੰਘ ਸਰਪੰਚ ਖਡੂਰ ਸਾਹਿਬ,ਸ.ਦਿਲਬਾਗ ਸਿੰਘ,ਸ.ਕੁਲਦੀਪ ਸਿੰਘ ਮਿੰਟੂ ਨੌਰੰਗਾਬਾਦ,ਅੰਗਰੇਜ਼ ਸਿੰਘ ਨੌਰੰਗਾਬਾਦ,ਸ.ਜਤਿੰਦਰ ਸਿੰਘ ਟੋਨੀ ਸਰਪੰਚ ਦੀਨੇਵਾਲ,ਕੰਵਲਜੀਤ ਸਿੰਘ ਦੀਨੇਵਾਲ,ਪ੍ਰੇਮ ਸਿੰਘ ਸਰਪੰਚ ਤੇਜਾ ਸਿੰਘ ਵਾਲਾ,ਨਰਿੰਦਰ ਸਿੰਘ ਪੰਨੂ,ਕੁਲਵੰਤ ਸਿੰਘ ਸਰਪੰਚ ਮਾਣੋਚਾਹਲ ਖੁਰਦ,ਗੁਰਮੇਜ ਸਿੰਘ ਸਰਪੰਚ ਮਾਣੋਚਾਹਲ ਖੁਰਦ,ਪਲਵਿੰਦਰ ਸਿੰਘ ਪਿੰਕਾ ਸਰਪੰਚ ਮਾਣੋਚਾਹਲ,ਅੰਗਰੇਜ਼ ਸਿੰਘ ਸਰਪੰਚ ਸ਼ਬਾਜਪੁਰ,ਰਛਪਾਲ ਸਿੰਘ ਸਰਪੰਚ ਜੀਓਬਾਲਾ,ਕੰਵਲ ਬਾਕੀਪੁਰ,ਗੁਰਮੀਤ ਸਿੰਘ ਡੀ ਸੀ ਬਾਕੀਪੁਰ,ਜਸਵੰਤ ਸਿੰਘ ਜੱਸਾ ਛਾਪੜੀ ਸਾਹਿਬ ਬਲਾਕ ਸੰਮਤੀ,ਸ.ਜਰਨੈਲ ਸਿੰਘ ਆਦਿ ਨੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਮੱਥਾ ਟੇਕਿਆ ਅਤੇ ਪਾਰਟੀ ਦੀ ਚੜ੍ਹਦੀਕਲ੍ਹਾ ਲਈ ਅਰਦਾਸ ਬੇਨਤੀ ਕੀਤੀ।